ਚੰਡੀਗੜ੍ਹ 18 ਸਤੰਬਰ ( ਵਿਸ਼ਵ ਵਾਰਤਾ)-ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੌਮਾਂ.ਮੁਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ,ਅਕਾਲੀ ਨੇਤਾ ਕੁਲਦੀਪ ਸਿੰਘ ਮਜੀਠਾ,ਹਰਸ਼ਰਨ ਸਿੰਘ ਭਾਂਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਕਮਲਜੀਤ ਕੌਰ ਕੁਕੜਾਂ,ਕਸ਼ਮੀਰਾ ਸਿੰਘ ਸਾਬਕਾ ਸਰਪੰਚ ਦਦਿਆਲ , ਡਾ ਹਰਭਜਨ ਸਿੰਘ ਜੁਲਾ ਮਜਾਰਾ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਬਾਦਲ ਨੇ ਦਿੱਲੀ ਵਿੱਚ ਚਿਹਰਾ ਹੋਰ ਤੇ ਪੰਜਾਬ ਵਿਚ ਹੋਰ ਰਾਜਪੁਰੇ ਦੇ ਆਰ ਪਾਰ ਦੋਗਲੀ ਨੀਤੀ ਕਾਰਨ ਪਿਛਲੇ ਸਮੇਂ ਤੋਂ ਖੇਡੀ ਜਾ ਰਹੀ ਲੁੱਟਣ ਮੀਟੀ ਕਾਰਨ ਬਚਦੇ ਆ ਰਹੇ ਬਾਦਲ ਪਰਿਵਾਰ ਨੂੰ ਅਖ਼ੀਰ ਕਿਸਾਨਾਂ ਦੇ ਰੋਹ ਤੇ ਗੂੱਸੇ ਅੱਗੇ ਗੋਡੇ ਟੇਕਦਿਆਂ ਅਖੀਰ ਕੈਬਨਿਟ ਤੋਂ ਅਸਤੀਫ਼ਾ ਦੇ ਕੇ ਆਪਣੀ ਜਾਨ ਬਚਾਉਣੀ ਪਈ ਹੈ ਪਰ ਇਸ ਨੂੰ ਆਪਣੀ ਕੁਰਬਾਨੀ ਪ੍ਰਚਾਰਿਆਂ ਜਾ ਰਿਹਾ ਹੈ ਉਨ੍ਹਾਂ ਕਿਹਾ ਜ਼ੇਕਰ ਕੁਰਬਾਨੀ ਕਰਨੀ ਹੈ ਤਾਂ ਅਕਾਲੀ ਦਲ ਬਾਦਲ ਭਾਜਪਾ ਨਾਲੋਂ ਪਤੀ ਪਤਨੀ ਵਾਲਾ ਰਿਸ਼ਤਾ ਤੋੜਨ ਦਾ ਅੈਲਾਨ ਕਰੇ । ਸ੍ਰ ਸੁਖਬੀਰ ਸਿੰਘ ਬਾਦਲ ਦੀ ਦੋਗਲੀ ਨੀਤੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਦੋਗਲੀ ਚਾਲ ਨੂੰ ਅੱਜ ਦਾ ਸੰਘਰਸ਼ੀਲ ਕਿਸਾਨ,ਆੜਤੀਆ,ਮਜਦੂਰ ਅਤੇ ਮੱਧ ਵਰਗੀ ਬੰਦਾ ਬਹੁਤ ਚੰਗੀ ਤਰਾਂ ਬਾਖੂਬੀ ਸਮਝਦਾ ਹੈ ਇਸ ਲਈ ਅਕਾਲੀ ਦਲ ਦੀ ਬੇਵੱਸੀ ਤੇ ਮਜਬੂਰੀ ਵਿੱਚ ਲੲੇ ਫੈਸਲੇ ਨੂੰ ਪੰਜਾਬ ਦੇ ਸੰਘਰਸ਼ ਸ਼ੀਲ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਹੈ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਦੇ ਕੇ ਅਪਣੇ ਆਪ ਨੂੰ ਕਿਸਾਨਾ ਦੇ ਹਮਾਇਤੀ ਹੋਣ ਦਾ ਅਸਫਲ ਯਤਨ ਕੀਤਾ ਹੈ ਪਰ ਕਿਸਾਨ ਤੇ ਮਜਦੂਰ ਜਾਣਦੇ ਹਨ ਕਿ ਅਕਾਲੀ ਦਲ ਬਾਦਲ ਅਸਲ ਵਿੱਚ ਉਸ ਸਿਪਾਹੀ ਦੀ ਹਾਲਤ ਵਿਚ ਹੈ ਅੱਗੇ ਚਲੇ ਤਾਂ ਦੁਸ਼ਮਨ ਦੀ ਗੋਲੀ ਪਿਛੇ ਹੱਟੇ ਤਾ ਆਪਣਿਆ ਦੀ ਗੋਲੀ ਦਾ ਨਿਸ਼ਾਨਾ ਬਣੋ । ਅਕਾਲੀ ਦਲ ਬਾਦਲ ਨੂੰ328 ਲਾਪਤਾ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਵਿਚ ਖਮਿਆਜਾ ਭੁਗਤਣਾ ਪੈਣਾਂ ਹੈ।ਅਕਾਲੀ ਦਲ ਬਾਦਲ ਭਾਜਪਾ ਨਾਲ ਪਤੀ ਪਤਨੀ ਦਾ ਰਿਸ਼ਤਾ ਕਾਇਮ ਰੱਖ ਕੇ ਦੇਸ਼ ਵਿਚ ਉੱਠ ਰਹੀ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਦਾ ਵੀ ਗਲਾ ਘੁੱਟ ਰਿਹਾ ਹੈ।
ਫੈਡਰੇਸ਼ਨ/ਅਕਾਲੀ ਆਗੂਆਂ ਕਿਸਾਨ ਮਜਦੂਰ ਅਤੇ ਹੋਰ 250 ਤੋਂ ਵੱਧ ਵੱਖ ਵੱਖ ਜਥੇਬੰਦੀਆ ਜੋ ਇਕ ਜੁੱਟ ਹੋ ਕੇ ਆਰਡੀਨੈੰਸਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹਨ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਉਤੇ ਰਤੀ ਭਰ ਵੀ ਏਤਬਾਰ ਨਾ ਕਰਿਉ ਇਹ ਪਰਖੇ ਹੋਏ ਦਗਾਬਾਜ ਤੇ ਧੌਖੇਬਾਜ ਹਨ। ਇਸ ਦੇ ਨਾਲ ਹੀ ਆਲ ਇੰਡੀਆ ਸਿੱਖ ਸਟੂਡੈੰਟਸ ਫੈਡਰੇਸ਼ਨ ਨੇ ਜੋਰ ਦੇ ਕੇ ਕਿਹਾ ਕਿ ਫੈਡਰੇਸ਼ਨ 25 ਤਰੀਕ ਦੇ ਕਿਸਾਨਾ ਦੇ ਰੋਸ ਧਰਨਿਆਂ ਵਿਚ ਵੱਧ ਚੜ ਕੇ ਸਾਥ ਦੇਵੇਗੀ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























