ਪਟਿਆਲਾ, 18 ਸਤੰਬਰ (ਵਿਸ਼ਵ ਵਾਰਤਾ)-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੀ ਅੰਡਰ ਟਰਾਇਲ ਰਿਵਿਊ ਕਮੇਟੀਦੀ ਮੀਟਿੰਗ ਜ਼ਿਲ੍ਹਾ ਤੇਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਰਾਜਿੰਦਰ ਅਗਰਵਾਲ, ਦੀ ਅਗਵਾਈ ਵਿੱਚ ਹੋਈ। ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਮੀਟਿੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ੍ਰੀ ਆਰ.ਕੇ. ਜੈਨ ਦੀ ਪ੍ਰਧਾਨਗੀ ਹੇਠਲੀ ਹਾਈ ਪਾਵਰ ਕਮੇਟੀ ਦੇ ਨਿਰਦੇਸ਼ਾਂ ਅਧੀਨ ਕੀਤੀ ਗਈ।
ਮੀਟਿੰਗ ਵਿੱਚ ਉਹ ਕੇਸ ਵਿਚਾਰੇ ਗਏ ਜਿਨਾਂ ਵਿੱਚ ਕੋਰਟ ਵਲੋਂ ਦੋਸ਼ੀਆਂ ਦੀ ਜ਼ਮਾਨਤ ਮੰਜੂਰ ਕਰ ਲਈ ਗਈ ਸੀ ਪਰ ਦੋਸ਼ੀ ਕਿਸੇ ਕਾਰਨ ਕਰਕੇ ਆਪਣੇ ਜਮਾਨਤ ਮਚਲਕੇ ਨਹੀਂ ਭਰ ਸਕੇ। ਉਨਾਂ ਨਾਲ ਸੰਬੰਧਤ ਜ਼ਰੂਰੀ ਨਿਰਦੇਸਸਟੈਂਡਰਡ ੳਪਰੇਟਿੰਗ ਪਰਸੀਜ਼ਰ ਦੇ ਅਨੁਸਾਰ ਇਸ ਕਮੇਟੀ ਵਲੋਂ ਸੰਬੰਧਤ ਕੋਰਟਾਂ ਨੂੰ ਜਾਰੀਕੀਤੇ ਗਏ।
ਮੀਟਿੰਗ ਵਿੱਚ ਸੀ.ਜੇ.ਐਮ, ਪਟਿਆਲਾ ਮੈਡਮ ਦੀਪਤੀ ਗੁਪਤਾ, ਸੀ.ਜੇ.ਐਮ. ਕਮ ਸਕੱਤਰ, ਜਿਲ੍ਹਾਕਾਨੁੰਨੀ ਸੇਵਾਵਾਂ ਅਥਾਰਟੀ, ਮੈਡਮ ਪਰਮਿੰਦਰ ਕੌਰ,ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ,ਐਸ.ਐਸ.ਪੀ., ਸ੍ਰੀ ਵਿਕਰਮਜੀਤ ਦੁੱਗਲ ਤੇ ਐਸ.ਪੀ.(ਡੀ) ਸ੍ਰੀ ਹਰਮੀਤ ਸਿੰਘ ਹੁੰਦਲ ਨੇ ਵੀ ਭਾਗ ਲਿਆ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























