ਐਸ.ਏ.ਐਸ ਨਗਰ, 17 ਸਤੰਬਰ (ਸਤੀਸ਼ ਕੁਮਾਰ ਪੱਪੀ)-ਖਰੀਫ ਦੇ ਸੀਜਨ ਦੌਰਾਨ ਝੋਨੇ ਦੀ ਨਾੜ ਨੂੰ ਅੱਗ ਲੱਗਣ ਤੋਂ ਰੋਕਣ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ ਨਗਰ ਵਿਖੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਸ੍ਰੀ ਰਾਜੀਵ ਗੁਪਤਾ, ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।
ਇਸ ਮੌਕੇ ਸ੍ਰੀ ਗੁਪਤਾ ਨੇ ਦਸਿਆ ਕਿ ਇਸ ਖਰੀਫ ਦੇ ਸੀਜਨ ਦੌਰਾਨ ਝੋਨੇ ਦੀ ਨਾੜ ਨੂੰ ਅੱਗ ਲੱਗਣ ਅਤੇ ਐਨ.ਜੀ.ਟੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਅਤੇ ਨਿਗਰਾਨੀ ਰੱਖਣ ਲਈ ਏ.ਟੀ.ਆਰ. ਐਪ ਪੰਜਾਬ ਰਿਮੋਟ ਸੈਸਿੰਗ ਸੈਂਟਰ (ਪੀ.ਆਰ.ਐਸ.ਸੀ), ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਐਪ ਵਿੱਚ ਪਿੰਡ ਪੱਧਰ ਤੇ ਨੋਡਲ ਅਫਸਰ ਤੋਂ ਲੈਕੇ ਜਿਲ੍ਹਾ ਪੱਧਰ ਤੱਕ ਸਬੰਧਤ ਕਾਰਵਾਈ ਫੌਰੀ ਕੀਤੀ ਜਾ ਸਕਦੀ ਹੈ।
ਐਪ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਮੋਹਾਲੀ ਦੇ ਵਾਤਾਵਰਣ ਇੰਜੀਨੀਅਰ ਸ੍ਰੀ ਲਵਨੀਤ ਕੁਮਾਰ ਨੇ ਦੱਸਿਆ ਕਿ ਸੈਟਾਲਾਇਟ ਦੇ ਥਰਮਲ ਸੈਂਸਰਾਂ ਰਾਹੀਂ ਅੱਗ ਦਾ ਅਲਰਟ ਮਿਲਣ ਤੇ ਪਿੰਡ ਪੱਧਰ ਤੇ ਨੋਡਲ ਅਫਸਰ ਵੱਲੋਂ ਇਸ ਐਪ ਤੇ ਵੈਰੀਫਾਈ ਕੀਤਾ ਜਾਵੇਗਾ। ਇਸ ਉਪਰੰਤ ਪਟਵਾਰੀ ਅੱਗ ਵਾਲੀ ਥਾਂ ਦੀ ਮਾਲਕੀ ਸਨਾਖਤ ਕਰੇਗਾ ਅਤੇ ਉਸ ਤੋਂ ਬਾਅਦ ਕਲਸਟਰ ਅਫੀਸਰ ਵੱਲੋਂ ਚਲਾਨ ਕੀਤਾ ਜਾਵੇਗਾ ਤੇ ਪਟਵਾਰੀ ਉਸ ਦੀ ਰਿਕਵਰੀ ਕਰੇਗਾ ਇਸ ਦੇ ਨਾਲ ਹੀ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕੀਤੀ ਜਾਵੇਗੀ ਇਹ ਸਾਰਾ ਕੰਮ ਆਨਲਾਇਨ ਐਪ ਤੇ ਹੋਵੇਗਾ ਅਤੇ ਤਹਿਸੀਲਦਾਰ ਤੋਂ ਲੈ ਕੇ ਡੀ.ਸੀ. ਤੱਕ ਇਸ ਨੂੰ ਕਿਸੇ ਵੀ ਸਮੇਂ ਚੈੱਕ ਕਰ ਸਕਦੇ ਹਨ । ਇਸ ਐਪ ਰਾਹੀਂ ਐਕਸਨ ਟੇਕਨ ਰਿਪੋਰਟ ਸੁਬਾ ਪੱਧਰ ਤੇ ਉਚ ਅਧਿਕਾਰੀਆਂ ਵੱਲੋਂ ਵੀ ਵਾਚੀ ਜਾਵੇਗੀ।
ਵਧੀਕ ਡਿਪਟੀ ਕਮਿਸਨਰ (ਵਿਕਾਸ) ਵੱਲੋਂ ਐਪ ਨੂੰ ਸਫਲਤਾਪੂਰਵਕ ਚਲਾਉਣ ਅਤੇ ਸਬ ਡਿਵਿਜਨ ਪੱਧਰ ਤੇ ਕਲਸਟਰ ਅਫਸਰ ਲਗਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਵੱਲੋਂ ਉਲੰਘਣਾ ਕਰਨ ਵਾਲਿਆ ਪ੍ਰਤੀ ਐਨ.ਜੀ.ਟੀ ਦੇ ਹੁਕਮਾਂ ਇੰਨ ਬਿੰਨ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ।
ਸ੍ਰੀ ਅਨੀਲ ਸੂਦ, ਪੀ.ਆਰ.ਐਸ.ਸੀ, ਲੁਧਿਆਣਾ ਨੇ ਮੀਟਿੰਗ ਵਿੱਚ ਮੌਜੂਦ ਅਫਸਰਾਂ ਨੂੰ ਏ.ਟੀ.ਆਰ. ਐਪ ਜਾਣੂ ਕਰਵਾਇਆ ਅਤੇ ਅਫਸਰਾਂ/ ਕਰਮਚਾਰੀਆਂ ਵੱਲੋਂ ਪੁਛੇ ਸਵਾਲਾਂ ਦਾ ਜਵਾਬ ਦਿੱਤਾ।
ਮੀਟਿੰਗ ਵਿੱਚ ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਹਾਰਟੀਕਲਚਰ ਵਿਭਾਗ ਅਤੇ ਹੋਰਨਾਂ ਵਿਭਾਗਾ ਦੇ ਅਧਿਕਾਰੀ/ ਕਰਮਚਾਰੀ ਮੌਜੂਦ ਸਨ।