ਨਵਾਂਸ਼ਹਿਰ, 17 ਸਤੰਬਰ (ਵਿਸ਼ਵ ਵਾਰਤਾ)- ਜ਼ਿਲੇ ਵਿਚ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ 178 ਖੇਤੀ ਮਸ਼ੀਨਾਂ ਦੇ ਸਪਲਾਈ ਆਰਡਰ ਦਿੱਤੇ ਗਏ ਹਨ। ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਇਨ ਸੀਟੂ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ ਸਾਲ 2020-21 ਲਈ ਕਿਸਾਨਾਂ ਨੂੰ ਮਸ਼ੀਨਰੀ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਉਨਾਂ ਦੱਸਿਆ ਕਿ ਜ਼ਿਲੇ ਵਿਚ ਕਿਸਾਨਾਂ ਵੱਲੋਂ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਤਰਾਂ ਦੀ ਮਸ਼ੀਨਰੀ , ਜਿਵੇਂ ਕਿ ਸੁਪਰ ਐਸ. ਐਮ. ਐਸ, ਸੁਪਰ ਸੀਡਰ, ਹੈਡੀ ਸੀਡਰ, ਮਲਚਰ, ਐਮ. ਬੀ ਪਲਾਊ, ਬੇਲਰ ਅਤੇ ਪੈਡੀ ਸਟਰਾਅ ਚੌਪਰ ਆਦਿ ਲਈ ਵਿਅਕਤੀਗਤ ਕਿਸਾਨਾਂ ਵੱਲੋਂ 359, ਕਸਟਮ ਹਾਇਰਿੰਗ ਸੈਂਟਰ ਗਰੁੱਪਾਂ ਵੱਲੋਂ 49, ਪੰਚਾਇਤਾਂ ਵੱਲੋਂ 3 ਅਤੇ ਸਹਿਕਾਰੀ ਸਭਾਵਾਂ ਵੱਲੋਂ 34 ਦਰਖ਼ਾਸਤਾਂ ਦਿੱਤੀਆਂ ਗਈਆਂ ਸਨ। ਇਨਾਂ ਵਿਚੋਂ ਪਹਿਲੇ ਗੇੜ ਦੇ ਡਰਾਅ ਆਫ ਲਾਟ ਰਾਹੀਂ 161 ਵਿਅਕਤੀਗਤ ਕਿਸਾਨਾਂ ਨੂੰ, 14 ਕਸਟਮ ਹਾਇਰਿੰਗ ਸੈਂਟਰ ਗਰੁੱਪਾਂ ਨੂੰ, 3 ਪੰਚਾਇਤਾਂ ਨੂੰ ਅਤੇ 34 ਸਹਿਕਾਰੀ ਸਭਾਵਾਂ ਨੂੰ ਮਸ਼ੀਨਰੀ ਖ਼ਰੀਦਣ ਲਈ ਸਪਲਾਈ ਆਰਡਰ ਦਿੱਤੇ ਗਏ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਅ ਹਦਾਇਤਾਂ ਅਨੁਸਾਰ 26 ਸਤੰਬਰ 2020 ਸ਼ਾਮ 5 ਵਜ ਤੱਕ ਮਸ਼ੀਨਰੀ ਦੇ ਬਿੱਲ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿਚ ਹਰ ਹਾਲਤ ਵਿਚ ਜਮਾਂ ਕਰਵਾ ਦਿੱਤੇ ਜਾਣ। ਉਨਾਂ ਕਿਹਾ ਕਿ ਜਿਨਾਂ ਕਿਸਾਨਾਂ ਵੱਲੋਂ ਇਸ ਮਿਤੀ ਤੱਕ ਬਿੱਲ ਜਮਾਂ ਨਹੀਂ ਕਰਵਾਏ ਜਾਣਗੇ, ਉਨਾਂ ਦੇ ਕੇਸਾਂ ਨੂੰ ਸਬਸਿਡੀ ਲਈ ਵਿਚਾਰਿਆ ਨਹੀਂ ਜਾਵੇਗਾ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...