ਬੁਢਲਾਡਾ 15, ਸਤੰਬਰ(ਬਾਂਸਲ): ਮੋਸਮ ਵਿਭਾਗ ਦੇ ਸੂਤਰਾ ਅਨੁਸਾਰ ਪੰਜਾਬ ਵਿਚ ਮਾਨਸੂਨ ਦੇ 6 ਦਿਨ ਹੀ ਬਾਕੀ ਰਹਿ ਗਏ ਹਨ ਮਾਨਸੂਨ ਵਿਦਾਇਗੀ 20 ਸਤੰਬਰ ਹੈ ਪਰ ਇਸ ਵਾਰ ਸਤੰਬਰ ਵਿਚ ਮਾਨਸੂਨ ਦੀ ਚੰਗੀ ਬਾਰਿਸ਼ ਨਹੀਂ ਹੋ ਸਕੀ ਹੈ। ਸਤੰਬਰ ਵਿਚ 13 ਤਾਰੀਖ ਦੀ ਸਵੇਰ ਤਕ 21H8 ਐੱਮ ਐੱਸ ਮੀਂਹ ਹੀ ਰਿਕਾਰਡ ਹੋਇਆ ਹੈ ਜਦਕਿ 48H2 ਐੱਮ ਐੱਮ ਹੋਣਾ ਚਾਹੀਦਾ ਸੀ। ਉਥੇ ਹੀ ਓਵਰਆਲ 1 ਜੂਨ ਤੋਂ 13 ਸਤੰਬਰ ਦੀ ਸਵੇਰ ਤੱਕ 387 ਐੱਮ ਐੱਸ ਮੀਂਹ ਪਿਆ ਹੈ ਜਦਕਿ 434H8 ਪੈਣਾ ਚਾਹੀਦਾ ਸੀ। ਮਤਲਬ ਸਾਧਾਰਣ ਤੋਂ 11 ਫੀਸਦੀ ਮੀਂਹ ਘੱਟ ਪਿਆ ਹੈ। 8 ਜ਼ਿਿਲ੍ਹਆਂ ਤਰਨਤਾਰਨ, ਮਾਨਸਾ, ਅੰਮ੍ਰਿਤਸਰ, ਨਵਾਂਸ਼ਹਿਰ, ਮੋਗਾ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਆਮ ਤੋਂ ਘੱਟ ਵਰਖਾ ਹੋਈ ਹੈ। ਹੁਸ਼ਿਆਰਪੁਰ ਵਿਚ 50 ਫੀਸਦੀ ਘੱਟ ਵਰਖਾ ਹੋਈ ਹੈ ਜਦਕਿ ਫਰੀਦਕੋਟ ਵਿਚ 90 ਫੀਸਦੀ ਮੀਂਹ ਰਿਕਾਰਡ ਹੋਇਆ ਹੈ। 4 ਜ਼ਿਿਲ੍ਹਆਂ ਬਰਨਾਲਾ, ਮੁਕਤਸਰ, ਫਰੀਦਕੋਟ ਅਤੇ ਸੰਗਰੂਰ ਵਿਚ ਵੱਧ ਮੀਂਹ ਦੀ ਸ਼੍ਰੇਣੀ ਵਿਚ ਆਉਂਦੇ ਹਨ। 8 ਜ਼ਿਿਲ੍ਹਆਂ ਗੁਰਦਾਸਪੁਰ, ਫਿਰੋਜ਼ਪੁਰ, ਐੱਸ ਏ ਐੱਸ ਨਗਰ, ਬਠਿੰਡਾ, ਰੋਪੜ, ਪਟਿਆਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ ਵਿਚ ਸਾਧਾਰਣ ਵਰਖਾ ਹੋਈ ਹੈ। ਸੂਬੇ ਵਿਚ ਪੂਰੇ ਸੀਜ਼ਨ ਵਿਚ 491 ਐੱਮ ਐੱਸ ਵਰਖਾ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨ ਖੁਸ਼ਕ ਹੋਣ ਵਾਲੇ ਹਨ ਜਦਕਿ ਮਾਨਸੂਨ ਵਿਦਾਇਗੀ ਦੀ ਆਖਰੀ ਮਿਤੀ 20 ਸਤੰਬਰ ਹੈ ਪਰ ਇਸ ਵਾਰ ਇਸ ਮਿਤੀ ਤੋਂ ਬਾਅਦ ਵੀ ਵਰਖਾ ਹੋ ਸਕਦੀ ਹੈ।
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...