ਖੇਤੀ ਆਰਡੀਨੈਂਸਾਂ ਦੇ ਵਿਰੁੱਧ ਕਿਸਾਨਾਂ ਨੇ ਲਾਇਆ ਬਾਦਲਾਂ ਦੇ ਪਿੰਡ ਚ ਧਰਨਾ

Advertisement

ਬਾਦਲ(ਮੁਕਤਸਰ)15 ਸਤੰਬਰ (ਕੁਲਬੀਰ ਬੀਰਾ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਵਰਕਰ ਅੱਜ ਖੇਤੀ ਆਰਡੀਨੈਂਸ ਦੇ ਵਿਰੋਧ ਤੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਅੱਗੇ ਪਹੁੰਚੇ.
ਇਸ ਮੌਕੇ ਪੁਲਿਸ ਨੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਬਾਦਲ ਦੇ ਘਰ ਅੱਗੇ ਜਾ ਪਹੁੰਚੇ.
ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਧਰਨਾ ਛੇ ਦੇਣ ਲਈ ਜਾਰੀ ਰਹੇਗਾ .ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਦੋਗਲੀ ਖੇਡ ਖੇਡ ਰਿਹਾ ਹੈ.