ਚੰਡੀਗੜ੍ਹ 12 ਸਤੰਬਰ ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹਰ ਸਾਲ 13 ਸਤੰਬਰ ਨੂੰ ਆਪਣਾ ਸਥਾਪਣਾ ਦਿਵਸ ਮਨਾਂਉਦੀ ਹੈ ਜੋ ਕਿ ਕੱਲ ਐਤਵਾਰ ਮਨਾਇਆ ਜਾਣਾ ਸੀ ਪਰ ਸਰਕਾਰ ਵਲੋਂ 13 ਸਤੰਬਰ ਨੂੰ ਐਤਵਾਰ ਨੂੰ ਕਰਫਿਊ ਐਲਾਨ ਕਰਨ ਕਰਕੇ ਅੱਜ ਇਕ ਦਿਨ ਪਹਿਲਾ 12 ਸਤੰਬਰ ਨੂੰ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅਕਾਲੀ ਦਲ ਬਾਦਲ ਤੇ ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੂਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਅੱਗ ਲਗਣ ਕਾਰਣ ਹੋਈ ਬੇਅਦਬੀ ਦੀ ਘਟਨਾਂ ਤੇ ਪੜਦਾ ਪਾਉਣ ਤੇ ਆਪਣੀ ਜਿੰਮੇਵਾਰੀ ਤੋਂ ਭੱਜਣ ਉਪਰੰਤ 328 ਪਾਵਨ ਸਰੂਪ ਸਾਹਿਬ ਦੇ ਗਾਇਬ ਹੋਣ ਦੀ ਸਚਾਈ ਨੂੰ ਤਿਨ ਵਾਰ ਯੂ ਟਰਨ ਲੈ ਕੇ ਦਬਾਉਣ ਅਤੇ ਇਸ ਸਾਰੇ ਕੁਕਰਮ ਦੇ ਅਸਲ ਜੁੰਮੇਵਾਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵਲੋ ਆਪਣੇ ਲਫਾਫੇ ਵਿਚੋਂ ਕੱਢੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਤੇ ਅਗਜੈਕਟਿਵ ਕਮੇਟੀ ਮੈਂਬਰਾਂ ਖਿਲਾਫ ਕਾਰਵਾਈ ਨਾ ਕਰਨ ਕਰਕੇ ਅਪਣਾ ਸਥਾਪਨਾ ਦਿਵਸ ਰੋਸ ਦਿਵਸ ਵਜੋ ਅਰਦਾਸ ਕਰਕੇ ਮਨਾਇਆ ਗਿਆ ਅਤੇ ਨਾਲ ਹੀ ਪੰਥ ,ਪੰਜਾਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਚੜਦੀ ਕਲਾ ਦੀ ਤੇ 328 ਪਾਵਨ ਸਰੂਪ ਲੱਭਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼ਾਂਤਮਈ ਸੰਘਰਸ਼ ਆਰੰਭਣ ਅਤੇ ਪੂਰੇ ਸੰਸਾਰ ਨੂੰ ਕਾਰੋਨਾਂ ਮਹਾਮਾਰੀ ਤੋਂ ਨਿਜਾਤ ਦਵਾਉਣ ਦੀ ਵੀ ਅਰਦਾਸ ਅਕਾਲ ਪੁਰਖ ਸਾਹਿਬ ਅੱਗੇ ਕੀਤੀ ਗਈ ।
ਫੈਡਰੇਸ਼ਨ ਨੇਤਾਂਵਾਂ ਸਪ਼ੱਸ਼ਟ ਕੀਤਾ ਕਿ ਅਸੀ ਸਿੱਖ ਕੌਮ ਨੂੰ ਆਪਣੇ ਹਰ ਐਕਸ਼ਨ ਲਈ ਜਵਾਬਦੇਹ ਹਾਂ ਇਸ ਲਈ ਅਸੀ ਸ੍ਰੀ ਦਰਬਾਰ ਸਾਹਿਬ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿਤਰ ਮਰਿਯਾਦਾ ਨੂੰ ਕਾਇਮ ਰਖਦੇ ਹੋਏ ਸ਼ਾਂਤੀ ਪੂਰਵਕ ਤੇ ਅਨੁਸ਼ਾਸਨ ਵਿਚ ਰਹਿੰਦੇ ਹੋਏ ਸਥਾਪਨਾ ਦਿਵਸ ਮਨਾਇਆ ਕਿਉਕਿ ਸਾਡੇ ਤੋਂ ਵੱਧ ਇਸ ਪਵਿੱਤਰਤਾ ਨੂੰ ਕਾਇਮ ਕੌਣ ਰੱਖ ਸਕਦਾ ਹੈ ਜਿਨਾਂ 1984 ਵਿਚ ਤੋਪਾਂ ਟੈਂਕਾ ਸਾਹਮਣੇ ਹਿੱਕ ਡਾਹ ਕੇ ਲੜਾਈ ਲੜੀ ਤੇ ਫੈਡਰੇਸ਼ਨ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਖ਼ੁਦ ਸ਼ਹਾਦਤ ਦਿੱਤੀ ਅਤੇ ਨਾਲ ਹੀ ਅਸੀਂ ਪੂਰੇ ਸਮਾਜ ਪ੍ਰਤੀ ਵੀ ਆਪਣੀ ਜਵਾਬਦੇਹੀ ਸਮਝਦੇ ਹਾਂ ਤਾਂ ਕਿ ਸਾਡੇ ਕੀਤੇ ਵੱਡੇ ਇਕੱਠ ਨਾਲ ਕਾਰੋਨਾ ਮਹਾਂਮਾਰੀ ਹੋਰ ਨਾ ਫੈਲੇ ਅਸੀਂ ਸਾਰੀਆਂ ਸਰਕਾਰੀ ਸੇਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਨ ਕਰਦੇ ਹੋਏ ਸਾਨੂੰ ਰੋਸ ਪ੍ਰਦਰਸ਼ਨ ਮਜਬੂਰਨ ਸੰਕੇਤਕ ਕਰਨਾ ਪਿਆ ਹੈ। ਇਸ ਰੋਸ ਪ੍ਰਦਰਸ਼ਨ ਨੂੰ ਫੈਡਰੇਸ਼ਨ ਲਗਾਤਾਰ ਭਵਿੱਖ ਵਿੱਚ ਵੀ ਜਾਰੀ ਰਖੇਗੀ। ਜਦੋੰ ਤੱਕ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਪਤਾ ਨਹੀ ਲਗਦਾ ਅਤੇ ਅਸਲ ਦੋਸ਼ੀਆਂ ਨੂੰ ਸਜਾਵਾਂ ਨਹੀ ਮਿਲ ਜਾਂਦੀਆ।
ਫੈਡਰੇਸ਼ਨ ਪ੍ਰਧਾਨ ਮਨਜੀਤ ਸਿੰਘ ਭੋਮਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਿਮਰਤਾ ਭਰੀ ਅਪੀਲ ਕਰਦੀਆ ਕਿਹਾ ਕਿ ਆਪ ਜੀ ਨੇ ਪ੍ਰੈਸ ਰਾਹੀਂ ਬਚਨ ਕੀਤੇ ਸਨ ਕਿ ਮੈਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੂਰੀ ਨਿਰਪੱਖ ਫੈਸਲਾਕੁਨ ਜਾਂਚ ਕਰਾਂਵਾਵਾਂਗਾ ਪਰ ਜਾਂਚ ਮੁਕਮਲ ਨਹੀ ਹੋਈ ਕਿਉਕਿ ਰਿਪੋਰਟ ਵਿਚ ਅਗਜੈਟਿਵ 2016 ਨੂੰ ਤਾਂ ਬਿਲਕੁਲ ਬਰੀ ਕਰ ਦਿਤਾ ਗਿਆ ਜੋ ਅਸਲ ਦੋਸ਼ੀ ਹਨ ਅਤੇ ਹਾਸੇਹੀਣੇ ਤੇ ਬੇਤੁਕੇ ਤਰੀਕੇ ਨਾਲ ਬਾਈਂਡਿੰਗ ਠੇਕੇਦਾਰ ਨੂੰ ਦੋਸ਼ੀ ਬਣਾ ਦਿਤਾ ਗਿਆ ਹੈ ਕਿਆ ਕਮਾਲ ਦਾ ਤਰਕ ਹੈ।ਨਾ ਹੀ 328 ਪਾਵਨ ਸਰੂਪਾਂ ਨੂੰ ਲਭਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਇਸ ਲਈ ਅਪਣੇ ਬਚਨ ਪੂਰੇ ਕਰਦੇ ਹੋਏ ਜਥੇਦਾਰ ਸਾਹਿਬ ਜੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਡਿਉਟੀ ਪੂਰੀ ਇਮਾਨਦਾਰੀ ਨਾਲ ਨਿਭਾਂਉਦੇ ਹੋਏ ਹੁਣ ਤੁਰੰਤ 2016 ਵਾਲੀ ਸ਼੍ਰੌਮਣੀ ਕਮੇਟੀ ਅਗਜੈਕਟਿਵ ਤੋ ਲੈ ਕੇ 2020 ਵਾਲੀ ਅਗਜੈਕਟਿਵ ਸਮੇਤ ਸਾਰਿਆਂ ਨੂੰ ਅਹੁਦਿਆਂ ਤੋਂ ਬਰਖਾਸਤ ਕਰਨ ਦੇ ਨਾਲ ਨਾਲ ਆਜੀਵਨ ਸ਼੍ਰੌਮਣੀ ਕਮੇਟੀ ਤੇ ਸਿਆਸੀ ਚੌਣ ਲੜਨ ਤੇ ਮੁਕੰਮਲ ਪਾਬੰਦੀ ਲਾਉਣ ਦਾ ਆਦੇਸ਼ ਜਾਰੀ ਕਰਨਾ ਚਾਹੀਦਾ ਹੈ ।ਇਸ ਦੇ ਨਾਲ ਹੀ ਕਿਉਕਿ ਇਹ 2016-2020 ਤੱਕ ਚਾਰ ਪ੍ਰਧਾਨ ਤੇ ਕਾਰਜਕਾਰਨੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਭੇਜੇ ਲਿਫਾਫੇ ਵਿਚੋਂ ਨਿਕਲੇ ਸਨ ਇਸ ਲਈ ਉਹ ਵੀ ਬਰਾਬਰ ਦੇ ਦੋਸ਼ੀ ਹਨ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਸਭ ਤੋ ਪਹਿਲਾ ਸ ਸੁਖਬੀਰ ਸਿੰਘ ਬਾਦਲ ਨੂੰਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟਾਉਣ ਦੇ ਹੁਕਮ ਤੁਰੰਤ ਜਾਰੀ ਕਰਨੇ ਚਾਹੀਦੇ ਹਨ। ਇਸੇ ਤਰ੍ਹਾਂ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਤੇ ਕਾਰਜਕਾਰਨੀ ਮੈਂਬਰਾਂ ਪਾਸੋਂ ਅਸਤੀਫੇ ਲੈ ਕੇ ਤੁਰੰਤ ਨਵੇਂ ਪ੍ਰਧਾਨ ਤੇ ਨਵੀਂ ਐਗਜੇਕਟਿਵ ਕਮੇਟੀ ਦੀ ਚੋਣ ਕਰਵਾਉਣ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ ।
ਉਹਨਾਂ ਕਿਹਾ ਜੋ 18 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੋ ਪਸ਼ਚਾਤਾਪ ਸਮਾਗਮ ਕੀਤਾ ਜਾ ਰਿਹਾ ਹੈ ਇਹ ਅਸਲ ਵਿਚ ਪ੍ਰਧਾਨ ਸ਼੍ਰੌਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਬਣਾਈ ਜਾਂਚ ਕਮੇਟੀ ਦੀ ਪੜਤਾਲ ਨੂੰ ਸਿਰਿਉਂ ਰੱਦ ਕਰਨ ਦੀ ਕਾਰਵਾਈ ਹੈ। ਉਹਨਾਂ ਕਿਹਾ ਜੇਕਰ ਪ੍ਰਸ਼ਾਸਨਕ ਅਧਿਕਾਰੀ ਨਿਰਦੋਸ਼ ਸਨ ਤਾਂ ਸ਼੍ਰੌਮਣੀ ਕਮੇਟੀ ਦੀ ਕਾਰਜਕਾਰਨੀ ਨੇ ਇਹਨਾ ਨੂੰ ਸਸਪੈੰਡ ਕਿਉ ਕੀਤਾ, ਡਿਸਮਿਸ ਕਿਉ ਕੀਤਾ ਗਿਆ ,ਡਾ ਰੂਪ ਸਿੰਘ ਤੋਂ ਅਸਤੀਫਾ ਕਿਉਂ ਲਿਆ ਗਿਆ। ਅਸਲ ਪਰਦੇ ਪਿਛਲਾ ਸੱਚ ਤਾਂ ਇਹ ਹੈ ਕਿ ਪ੍ਰਸ਼ਾਸਨਕ ਅਧਿਕਾਰੀ ਸੁਮੇਧ ਸੈਣੀ ਦੇ ਕੇਸ ਵਾਂਗ ਵਾਅਦਾ ਮੁਆਫ ਗਵਾਹ ਬਨਣ ਲਈ ਤਿਆਰ ਹੋ ਕੇ ਸਿਆਸੀ ਆਕਾਂਵਾਂ ਨੂੰ ਬੇਨਕਾਬ ਕਰਨ ਲਈ ਤਿਆਰ ਹੋ ਗਏ ਸਨ ਜਿਸ ਕਾਰਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਸ੍ਰ ਗੌਬਿੰਦ ਸਿੰਘ ਲੌਗੋਵਾਲ ਰਾਹੀ ਯੂ ਟਰਨ ਕਰਾਉਣਾ ਪਿਆ।ਜਦੋਂ 328 ਪਾਵਨ ਸਰੂਪ ਹਾਲੇ ਲੱਭੇ ਹੀ ਨਹੀਂ ਫਿਰ ਦੋਸ਼ੀਆਂ ਨੂੰ ਮੁਆਫ ਕਿਵੇਂ ਕੀਤਾ ਜਾ ਸਕਦਾ ਹੈ? ਉਹਨਾ ਕਿਹਾ ਜਿੰਨੀ ਦੇਰ 328 ਪਾਵਨ ਸਰੂਪ ਲੱਭਦੇ ਨਹੀ ਉਨੀਂ ਦੇਰ ਜਥੇਦਾਰ ਅਕਾਲ ਤਖਤ ਸਾਹਿਬ ਵੀ ਸੁਰਖਰੂ ਕਿਵੇਂ ਹੋਣ ਗੇ ਕਿਉਕਿ ਜਥੇਦਾਰ ਸਾਹਿਬ ਜੀ ਨੇ ਖੁਦ ਹੀ ਐਲਾਨ ਕੀਤਾ ਹੋਇਆ ਹੈ ਕਿ ਜਾਂ ਮੈ 328 ਪਾਵਨ ਸਰੂਪ ਲਭਾਂਗਾ ਜਾਂ ਅਸਤੀਫਾ ਦੇਵਾਂਗਾ।
ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਅਸੀ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਕਾਰਜਕਾਰਨੀ ਮੈਂਬਰਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਖਿਲਾਫ ਬਾਈ ਨੇਮ ਪੂਲੀਸ ਕੋਲ ਪਰਚਾ ਦਰਜ ਕਰਾਉਣ ਲਈ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਾਂ।
ਇਸ ਮੌਕੇ ਫੈਡਰੇਸ਼ਨ ਪ੍ਰਧਾਨ ਸ੍ਰ ਮਨਜੀਤ ਸਿੰਘ ਭੋਮਾਂ ਤੋ ਇਲਾਵਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ,ਹਰਸ਼ਰਨ ਸਿੰਘ ਭਾਤਪੁਰ ਜੱਟਾਂ,ਗੁਰਚਰਨ ਸਿੰਘ ਬਸਿਆਲਾ,ਜਗਦੀਸ਼ ਸਿੰਘ ਵਡਾਲਾ ਦਵਿੰਦਰ ਸਿੰਘ ਸਚਦੇਵਾ,ਬੀਬੀ ਕਮਲਜੀਤ ਕੌਰ ਕੁਕੱੜਾਂ,ਲਖਬੀਰ ਸਿੰਘ ਖਾਲਸਾ ਟਾਂਡਾ, ਪ੍ਰੀਥੀਪਾਲ ਸਿੰਘ ਜੋਸ਼,ਕੁਲਦੀਪ ਸਿੰਘ ਮਜੀਠਾ,ਰਵਿੰਦਰ ਸਿੰਘ ਮਜੀਠਾ,ਪਰਗਟ ਸਿੰਘ ਚੁਗਾਂਵਾਂ,ਸਵਰਨਜੀਤ ਸਿੰਘ ਕੁਰਾਲੀਆ,ਬੀਬੀ ਮਹਿੰਦਰ ਕੋਰ ਕੂਕੰੜਾਂ,ਅਰਪਿੰਦਰ ਸਿੰਘ ਸੰਘਾ ਬਠਿੰਡਾ,ਅਮ੍ਰਿਤ ਸਿੰਘ ਪਾਖਰਪੁਰਾ।
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ...