ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਘਪਲੇ ਵਿਚ ਕਾਂਗਰਸ ਨੂੰ ਜਨਤਾ ਵਿੱਚ ਨੰਗਾ ਕਰੇਗੀ ਬਸਪਾ
ਚੰਡੀਗੜ੍ਹ 12 ਸਤੰਬਰ ( ਵਿਸ਼ਵ ਵਾਰਤਾ)-ਬਸਪਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਣੀਵਾਲ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠਾਂ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਉਪਰ ਸੂਬਾ ਕਮੇਟੀ ਦੀ ਲਗਾਤਾਰ ਪੰਜ ਘੰਟੇ ਮੰਥਨ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਤੋਂ ਸੂਬਾ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਏ। ਮੀਟਿੰਗ ਦਾ ਏਜੰਡਾ ਸੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਹੋਏ ਘਪਲੇ ਵਿਚ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਵਿੱਚ ਕਿਵੇਂ ਨੰਗਾ ਕੀਤਾ ਜਾਵੇ ਤਾਂਕਿ ਦਲਿਤਾਂ ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਨੂੰ ਓਹਨਾ ਦਾ ਹੱਕ ਮਿਲ ਸਕੇ। ਸੂਬਾ ਕਮੇਟੀ ਦੇ ਸਭ ਅਹੁਦੇਦਾਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਬਸਪਾ ਪੰਜਾਬ ਨੇ ਫੈਂਸਲਾ ਲਿਆ ਕਿ ਆਉਂਦੇ ਦਿਨਾਂ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਸਸਤੀ ਸਿੱਖਿਆ, ਸਰਕਾਰੀ ਭ੍ਰਿਸਟਾਚਾਰ ਤੇ ਘਪਲੇ, ਗਰੀਬ ਕਿਸਾਨਾਂ ਦਾ ਮੁੱਦਾ, ਫ਼ਸਲਾਂ ਦੇ ਐਮ ਐੱਸ ਪੀ, ਮਹਿੰਗੀ ਬਿਜਲੀ, ਕਾਂਗਰਸ ਦੇ ਮੈਨੀਫੈਸਟੋ ਦੇ ਝੂਠੇ ਵਾਅਦੇ ਆਦਿ ਇਹ ਸਾਰੇ ਮੁੱਦੇ ਲੈਕੇ ਬਸਪਾ ਸੜਕਾਂ ਤੇ ਉੱਤਰੇਗੀ। ਪੰਜਾਬ ਨੂੰ ਬਚਾਉਣ ਲਈ ਬਸਪਾ ਹਰ ਕਦਮ ਅੱਗੇ ਰੱਖੇਗੀ ਤਾਂਕਿ ਵਿਦਿਆਰਥੀਆਂ ਅਤੇ ਪੰਜਾਬੀਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ, ਚਾਹੇ ਉਹ ਕਿਸੇ ਵੀ ਵਰਗ ਨਾਲ ਸਬੰਧ ਰੱਖਦੇ ਹੋਣ। ਬਸਪਾ ਪੰਜਾਬ ਵੱਲੋਂ ਲੋਕ ਮੁੱਦਿਆ ਉਪਰ ਸੜਕਾਂ ਤੇ ਸੰਘਰਸ਼ ਕਰਨ ਹਿਤ ਰੋਸ ਮੁਜਾਹਰੇ ਦਾ ਅੰਦੋਲਨ ਐਲਾਨ ਕੀਤਾ ਹੈ ਜਿਸ ਤਹਿਤ 14 ਸਤੰਬਰ ਫਗਵਾੜਾ, 18 ਸਤੰਬਰ ਹੁਸ਼ਿਆਰਪੁਰ, 21 ਸਤੰਬਰ ਅੰਮ੍ਰਿਤਸਰ , 24 ਸਤੰਬਰ ਨੂੰ ਪੂਨਾ ਪੈਕਟ ਮੌਕੇ 117 ਵਿਧਾਨ ਸਭਾਵਾਂ ਵਿਚ ਕਾਂਗਰਸ ਦਾ ਧਿੱਕਾਰ ਦਿਵਸ, 28 ਸਤੰਬਰ ਬਠਿੰਡਾ, 29 ਸਤੰਬਰ ਪਟਿਆਲਾ ਵਿਖੇ ਬਹੁਜਨ ਸਮਾਜ ਪਾਰਟੀ ਨੀਲੇ ਝੰਡੇ ਨਾਲ ਸੜਕਾਂ ਉਪਰ ਰੋਸ਼ ਮੁਜਾਹਰੇ ਕਰਨ ਹਿਤ ਉਤਰੇਗੀ।
ਬਸਪਾ ਸੂਬਾ ਪ੍ਰਧਾਨ ਨੇ 24 ਸਤੰਬਰ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ 24 ਸਤੰਬਰ 1932 ਨੂੰ ਮਹਾਤਮਾ ਗਾਂਧੀ ਦੀ ਕਾਂਗਰਸ ਅਤੇ ਡਾ ਅੰਬੇਡਕਰ ਵਿਚਕਾਰ ਪੂਨਾ ਵਿਚ ਹੋਏ ਸਮਝੌਤੇ ਨੂੰ ਯਾਦ ਕੀਤਾ ਜਾਵੇਗਾ, ਜਿਸ ਤਹਿਤ ਰਾਜਨੀਤੀ ਦੀਆਂ ਰਾਖਵੀਆਂ ਸੀਟਾਂ ਉਪਰ ਚਮਚਾ ਯੁੱਗ ਦੀ ਸ਼ੁਰੂਆਤ ਹੋਈ, ਜਿਸਨੇ ਦਲਿਤਾਂ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦਾ ਨੁਕਸਾਨ ਕੀਤਾ। ਇਸ ਮੌਕੇ ਪੰਜਾਬ ਦੀ 117 ਵਿਧਾਨ ਸਭਾਵਾਂ ਵਿਚ ਬਸਪਾ ਦਾ ਹਰ ਅਹੁਦੇਦਾਰ ਤੇ ਵਰਕਰ ਆਪਣੇ ਆਪਣੇ ਸ਼ਹਿਰ ਦੇ ਹਰ ਚੌਕ ‘ਚ ਨੀਲੇ ਝੰਡੇ ਨਾਲ ਕਾਂਗਰਸ ਦੀਆਂ ਦਲਿਤ ਪਛੜੇ ਤੇ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕਰੇਗਾ ਤੇ ਪੂਨਾ ਪੈਕਟ ਦਾ ਧਿੱਕਾਰ ਦਿਵਸ ਕਾਂਗਰਸ ਦੇ ਧਿੱਕਾਰ ਦਿਵਸ ਦੇ ਰੂਪ ਵਿਚ ਰੋਸ਼ ਮੁਜਾਹਰੇ ਕਰਕੇ ਮਨਾਏਗਾ।
ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਹੋਏ ਘਪਲੇ ਵਿਚ ਕਾਂਗਰਸ ਵੱਲੋਂ ਕਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਉਪਰ ਕੋਈ ਕਾਰਵਾਈ ਨਾ ਕਰਨ ਨਾਲ ਕਾਂਗਰਸ ਦਾ ਦਲਿਤ ਪਛੜੇ ਵਰਗਾਂ ਅਤੇ ਘੱਟ ਗਿਣਤੀਆਂ ਵਿਰੋਧੀ ਚਿਹਰਾ ਨੰਗਾ ਹੋਇਆ ਹੈ, ਨੰਗੇ ਚੇਹਰੇ ਉਪਰ ਕਾਲਖ ਪੋਤਣ ਦਾ ਕੰਮ ਬਸਪਾ ਸੜਕਾਂ ਉਪਰ ਉਤਰਕੇ ਕਰੇਗੀ ਅਤੇ ਬਸਪਾ ਕਾਂਗਰਸ ਨੂੰ ਸੱਤਾ ਵਿਚ ਬਾਹਰ ਕਰਕੇ ਦਮ ਲਏਗੀ। ਓਹਨਾ ਕਿਹਾ ਕਿ ਬਸਪਾ 2022 ਵਿਚ ਮਜਬੂਤ ਤੀਜਾ ਬਦਲ ਦੇਣ ਦੇ ਉਦੇਸ਼ ਵੱਲ ਤੇਜੀ ਨਾਲ ਵੱਧ ਰਹੀ ਹੈ ਅਤੇ ਪੰਜਾਬ ਦੀ ਰਾਜਨੀਤੀ ਦਾ ਕੇਂਦਰੀ ਧੁਰਾ ਬਣਕੇ ਉਭਰੇਗੀ। ਸੰਗਠਨ ਵਿਸਥਾਰ ਕਰਦਿਆ ਪੰਜਾਬ ਇੰਚਾਰਜ ਸ਼੍ਰੀ ਬੈਨੀਵਾਲ ਜੀ ਦੇ ਨਿਰਦੇਸ਼ਾ ਅਨੁਸਾਰ ਹੁਸ਼ਿਆਰਪੁਰ ਤੋਂ ਐਡਵੋਕੇਟ ਰਣਜੀਤ ਕੁਮਾਰ ਜੀ ਅਤੇ ਜਲੰਧਰ ਤੋਂ ਸ਼੍ਰੀ ਰਜਿੰਦਰ ਰੀਹਲ ਜੀ ਨੂੰ ਸੂਬਾ ਜਨਰਲ ਸਕੱਤਰ ਨਿਜੁਕਤ ਕੀਤਾ ਗਿਆ।
ਇਸ ਮੌਕੇ ਸੂਬਾ ਉਪ ਪ੍ਰਧਾਨ ਸ਼੍ਰੀ ਹਰਜੀਤ ਸਿੰਘ ਲੌਂਗੀਆ ਰੋਪੜ, ਸ਼੍ਰੀ ਡਾਕਟਰ ਨਛੱਤਰ ਪਾਲ, ਸ਼੍ਰੀ ਬਲਦੇਵ ਸਿੰਘ ਮਹਿਰਾ ਪਟਿਆਲਾ, ਸ਼੍ਰੀ ਅਜੀਤ ਸਿੰਘ ਭੈਣੀ, ਸ਼੍ਰੀ ਰਮੇਸ਼ ਕੌਲ ਫਗਵਾੜਾ, ਸ਼੍ਰੀ ਰਾਜਾ ਰਜਿੰਦਰ ਸਿੰਘ ਨਨ੍ਹੇਰੀਆਂ, ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ, ਸ਼੍ਰੀ ਬਲਵਿੰਦਰ ਕੁਮਾਰ ਜਲੰਧਰ, ਸ਼੍ਰੀ ਮਨਜੀਤ ਸਿੰਘ ਅਟਵਾਲ ਅੰਮ੍ਰਿਤਸਰ, ਸ਼ਵਿੰਦਰ ਸਿੰਘ ਛੱਜਲਵੱਡੀ ਬਾਬਾ ਬਕਾਲਾ, ਸ਼੍ਰੀ ਸੁਖਬੀਰ ਸਲਾਰਪੁਰ, , ਸ਼੍ਰੀ ਸੰਤ ਰਾਮ ਮੱਲੀਆਂ ਮੋਗਾ, ਸ਼੍ਰੀ ਲਾਲ ਸਿੰਘ ਸੁਲਹਾਣੀ ਫਿਰੋਜ਼ਪੁਰ, ਸ਼੍ਰੀ ਪਰਮਜੀਤ ਮੱਲ ਜਲੰਧਰ, ਸੁਖਦੇਵ ਸਿੰਘ ਸ਼ੀਰਾ, ਐਡਵੋਕੇਟ ਰਣਜੀਤ ਕੁਮਾਰ ਹੁਸ਼ਿਆਰਪੁਰ, ਰਾਜਿੰਦਰ ਸਿੰਘ ਰੀਹਲ ਜਲੰਧਰ, ਦਰਸ਼ਨ ਸਿੰਘ ਝਲੂਰ ਬਰਨਾਲਾ, ਐਡਵੋਕੇਟ ਅਵਤਾਰ ਕ੍ਰਿਸ਼ਨ ਫਰੀਦਕੋਟ, ਐਡਵੋਕੇਟ ਵਿਜੈ ਬੱਧਣ, ਅੰਮ੍ਰਿਤ ਭੋਂਸਲੇ, ਵਿਜੈ ਯਾਦਵ ਆਦਿ ਹਾਜ਼ਿਰ ਸਨ।























