ਹੁਸ਼ਿਆਰਪੁਰ 10 ਸਤੰਬਰ (ਵਿਸ਼ਵ ਵਾਰਤਾ)- ਹਰ ਵਰਗ ਤੇ ਹਰ ਪ੍ਰੋਗਰਾਮ ਦੀ ਸ਼ਾਨ ਸਮਾਜ ਸੇਵਾ ਦੇ ਪੁੰਜ ਬਾਲੀ ਹਸਪਤਾਲ ਦੇ ਐਮ ਡੀ ਡਾ ਐਮ ਜਮੀਲ ਬਾਲੀ ਨੇ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਨੂੰ ਅਪੀਲ ਕੀਤੀ ਕਿ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਜਾ ਤੇ ਪਹਿਲੇ ਦੀ ਤਰ੍ਹਾਂ ਬਹਾਲ ਕੀਤਾ ਜਾਵੇ ਅਤੇ ਪੰਜਾਬੀ ਮਾ ਬੋਲੀ ਤੇ ਰੋਕ ਲਗਾਉਣ ਦੀ ਕੋਸਿਸ਼ ਨਾ ਕੀਤੀ ਜਾਵੇ ਕਿਉਕਿ ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਭਾਸ਼ਾ ਤੇ ਰੋਕ ਨਹੀ ਲੱਗਣ ਦੇਣਗੇ ਉਹਨਾ ਕਿਹਾ ਕਿ ਪੰਜਾਬੀ ਮਾਂ ਬੋਲੀ ਸਿਰਫ ਸੂਬੇ ਦੇ ਲੋਕਾਂ ਦੇ ਇੱਕ ਲਈ ਇੱਕ ਵੱਡਾ ਹਿੱਸਾ ਹੈ । ਉਹਨਾ ਕਿਹਾ ਕਿ ਜੰਮੂ ਕਸ਼ਮੀਰ ਦੇ ਸੰਵਿਧਾਨ ਚ ਵੀ ਬਕਾਇਦਾ ਪੰਜਾਬੀ ਭਾਸ਼ਾ ਨੂੰ ਮਾਨਤਾ ਦਿੱਤੀ ਗਈ ਹੈ । ਉਹਨਾ ਕਿਹਾ ਕਿ ਪੰਜਾਬੀ ਪੰਜਾਬੀਅਤ ਲਈ ਅਤੇ ਪੰਜਾਬੀ ਮਾਂ ਬੋਲੀ ਲਈ ਹਮੇਸ਼ਾ ਨਿਆਂ ਦੀ ਲੜਾਈ ਲੜਦੇ ਆ ਰਹੇ ਹਨ ਅਤੇ ਹੁਣ ਵੀ ਪੰਜਾਬੀ ਮਾਂ ਬੋਲੀ ਲਈ ਲੜਾਈ ਜਾਰੀ ਰੱਖਣਗੇ ਉਨ੍ਹਾਂ ਜੰਮੂ ਕਸ਼ਮੀਰ ਚ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ ਵਿੱਚੋਂ ਬਾਹਰ ਕਰਨ ਨੂੰ ਵਿਰੋਧੀ ਕਦਮ ਦੱਸਿਆ ਉਨ੍ਹਾਂ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਨੂੰ ਪਰਜੋਰ ਅਪੀਲ ਕੀਤੀ ਕਿ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਪਹਿਲਾ ਦੀ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਪੂਰਣ ਤੌਰ ਤੇ ਬਹਾਲ ਕੀਤਾ ਜਾਵੇ
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...