ਚੰਡੀਗੜ੍ਹ 8 ਸਤੰਬਰ ( ਵਿਸ਼ਵ ਵਾਰਤਾ)-: ਪੰਜਾਬ ਸਿਵਲ ਸਕੱਤਰੇਤ ਵਿਖੇ ਅੱਜ ਪਰਸਨਲ ਸਟਾਫ ਐਸੋਸੀਏਸ਼ਨ ਦੀ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਮਿਸ ਰਾਜੇਸ਼ ਰਾਣੀ, ਨਿੱਜੀ ਸਕੱਤਰ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸ੍ਰੀਮਤੀ ਸ਼ੁਦੇਸ਼ ਕੁਮਾਰੀ, ਨਿੱਜੀ ਸਕੱਤਰ ਨੂੰ ਉਪ ਪ੍ਰਧਾਨ, ਜਸਬੀਰ ਕੌਰ, ਨਿੱਜੀ ਸਕੱਤਰ ਨੂੰ ਵਿੱਤ ਸਕੱਤਰ, ਸ੍ਰ.ਮਲਕੀਤ ਸਿੰਘ ਔਜਲਾ, ਨਿੱਜੀ ਸਹਾਇਕ ਨੂੰ ਜਨਰਲ ਸਕੱਤਰ, ਸ੍ਰ. ਗੁਰਚਰਨ ਸਿੰਘ, ਨਿੱਜੀ ਸਹਾਇਕ ਨੂੰ ਸੰਯੁਕਤ ਸਕੱਤਰ ਅਤੇ ਰਣਜੀਤ ਸਿੰਘ, ਸੀਨੀਅਰ ਸਕੇਲ ਸਟੈਨੋਗ੍ਰਾਫਰ ਨੂੰ ਦਫਤਰ ਸਕੱਤਰ ਚੁਣਿਆ ਗਿਆ। ਐਸੋਸੀਏਸ਼ਨ ਵੱਲੋਂ ਸ੍ਰ.ਹਰਵਿੰਦਰ ਸਿੰਘ, ਸੀਨੀਅਰ ਸਕੇਲ ਸਟੈਨੋਗ੍ਰਾਫਰ ਨੂੰ ਪ੍ਰੈਸ ਸਕੱਤਰ ਲਈ ਨਾਮਜ਼ਦ ਕੀਤਾ ਗਿਆ ਅਤੇ ਹੋਰ ਅਹੁਦੇਦਾਰ ਨਾਮਜ਼ਦ ਕਰਨ ਲਈ ਨਾਮ ਵਿਚਾਰੇ ਗਏ। ਐਸੋਸੀਏਸ਼ਨ ਦੀ ਚੋਣ 27 ਅਗਸਤ ਨੂੰ ਹੋਣੀ ਸੀ ਪ੍ਰੰਤੂ ਕਿਸੇ ਵੀ ਮੈਂਬਰ ਵੱਲੋਂ ਨਾਮਜ਼ਦਗੀ ਪ੍ਰਾਪਤ ਨਾ ਹੋਣ ਕਰਕੇ ਸਰਬਸੰਮਤੀ ਨਾਲ ਚੋਣ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ। ਪਰਸਨਲ ਸਟਾਫ ਦੇ ਸਮੂਹ ਮੈਂਬਰਾਂ ਵੱਲੋਂ ਐਸੋਸੀਏਸ਼ਨ ਦੇ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ‘ਤੇ ਟੇਕਿਆ ਮੱਥਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ .....ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ...