ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਨੇ ਕੀਤੀਆਂ ਨਵੀਆਂ ਨਿਯੁਕਤੀਆਂ
ਹੁਸ਼ਿਆਰਪੁਰ 8 ਸਤੰਬਰ (ਵਿਸ਼ਵ ਵਾਰਤਾ)- ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਸਕੱਤਰ ਹਰਵਿੰਦਰ ਰਾਮ ਸੱਭਰਵਾਲ ਦੇ ਗ੍ਰਹਿ ਵਿਖੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਸਾਬੂਵਾਲ ਵਿਖੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਅਤੇ ਪੰਜਾਬ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਖੋਸਲਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਪੰਜਾਬ ਦੀ ਡੋਰ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਸੀ ਤੇ ਹੁਣ ਪੰਜਾਬ ਦੀ ਬਾਗਡੋਰ ਸੰਭਾਲੀ ਨੂੰ ਵੀ ਲੱਗ ਭੱਗ ਤਿੰਨ ਸਾਲ ਬੀਤਣ ਮਗਰੋਂ ਵੀ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ ਪੰਜਾਬ ਦੇ ਲੋਕ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ ! ਇਸ ਮੌਕੇ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਵਿਜੇ ਕੁਮਾਰ ਨੂੰ ਸਰਕਲ ਪ੍ਰਧਾਨ ਲੋਹੀਆਂ ਖਾਸ , ਲਖਵੀਰ ਸਿੰਘ ਨੂੰ ਮੀਤ ਪ੍ਰਧਾਨ ਸਰਕਲ ਲੋਹੀਆਂ ਖਾਸ, ਜਸਵੀਰ ਰਾਣੀ ਪ੍ਰਧਾਨ ਮਹਿਲਾ ਵਿੰਗ ਲੋਹੀਆਂ ਖਾਸ,ਮੋਨਿਕਾ ਸਭਰਵਾਲ ਪ੍ਰਧਾਨ ਮਹਿਲਾ ਵਿੰਗ ਸਰਕਲ ਲੋਹੀਆਂ ਖਾਸ,ਬੀਬੀ ਦਰਸ਼ਨਾਂ ਪ੍ਰਧਾਨ ਮਹਿਲਾ ਵਿੰਗ ਵਾਰਡ ਨੰਬਰ ਦਸ ਲੋਹੀਆਂ ਖਾਸ, ਜੋਬਨ ਪ੍ਰੀਤ ਸੱਭਰਵਾਲ ਪ੍ਰਧਾਨ ਯੂਥ ਵਿੰਗ ਸਰਕਲ ਲੋਹੀਆਂ ਖਾਸ, ਨੂੰ ਨਿਯੁਕਤ ਕੀਤਾ ਗਿਆ ।ਇਸ ਮੀਟਿੰਗ ਨੂੰ ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰ ਸ੍ਰੀ ਰਿਟਾਇਰਡ ਪ੍ਰਿੰਸੀਪਲ ਮੋਹਨ ਲਾਲ ਖੋਸਲਾ ਨੇ ਵੀ ਸੰਬੋਧਨ ਕੀਤਾ ! ਇਸ ਮੌਕੇ ਹੋਰਨਾ ਤੌਂ ਇਲਾਵਾ ਬਾਬਾ ਦੇਸ ਰਾਜ ਡੱਲਾ, ਰੋਹਨ ਪ੍ਰੀਤ ਸੱਭਰਵਾਲ, ਰਜਨੀ ਸ਼ਰਮਾ, ਜੋਗਿੰਦਰ ਸਿੰਘ,ਲੱਕੀ ਪੰਡਤ ਹਰਭਜਨ ਸਿੰਘ, ਮੰਗਾ ਭੱਟੀ, ਜਰਨੈਲ ਸਿੰਘ, ਆਦਿ ਮੌਜੂਦ ਸਨ।