ਹੁਸ਼ਿਆਰਪੁਰ , 7 ਸਤੰਬਰ ( ਵਿਸ਼ਵ ਵਾਰਤਾ )- “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾਨ ਸੰਸਥਾਂ ਅਤੇ ਸਿੱਖ ਪਾਰਲੀਮੈਂਟ ਇਸ ਲਈ ਕਾਨੂੰਨੀ ਤੌਰ ਤੇ ਹੋਂਦ ਵਿਚ ਆਈ ਸੀ ਕਿ ਇਹ ਸਿੱਖ ਕੌਮ ਦੁਆਰਾ ਚੁਣੀ ਜਾਣ ਵਾਲੀ ਧਾਰਮਿਕ ਸੰਸਥਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਤਿਕਾਰ ਅਤੇ ਮਰਿਯਾਦਾ ਨੂੰ ਹਰ ਕੀਮਤ ਤੇ ਕਾਇਮ ਰੱਖਦੀ ਹੋਈ ਸਿੱਖ ਧਰਮ ਦਾ ਸੰਸਾਰ ਵਿਚ ਸਹੀ ਦਿਸ਼ਾ ਵੱਲ ਪ੍ਰਚਾਰ ਅਤੇ ਪ੍ਰਸਾਰ ਕਰ ਸਕੇ । ਇਸ ਦੇ ਨਾਲ ਹੀ ਗੁਰੂਘਰਾਂ ਦੇ ਨਿਜ਼ਾਮ ਨੂੰ ਸਮਾਜਿਕ ਉਸਾਰੂ ਅਤੇ ਪਾਰਦਰਸ਼ੀ ਰੱਖਦੀ ਹੋਈ ਬਿਨ੍ਹਾਂ ਕਿਸੇ ਭੇਦਭਾਵ-ਵਿਤਕਰੇ ਦੇ ਸਮੁੱਚੀ ਲੋਕਾਈ ਨੂੰ ਸਿੱਖ ਧਰਮ ਦੀਆਂ ਮਨੁੱਖਤਾ ਅਤੇ ਸਮਾਜਪੱਖੀ ਅੱਛਾਈਆ ਦੀ ਜਾਣਕਾਰੀ ਪ੍ਰਦਾਨ ਕਰਦੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਸਿੱਖ ਧਰਮ ਦੇ ਕੌਮਾਂਤਰੀ ਸਤਿਕਾਰ ਵਿਚ ਵਾਧਾ ਕਰਨ ਦੀ ਜਿ਼ੰਮੇਵਾਰੀ ਨਿਭਾਉਦੀ ਰਹੇ । ਜਦੋਂ ਹੁਣ ਐਸ.ਜੀ.ਪੀ.ਸੀ. ਦੇ ਹੈੱਡਕੁਆਰਟਰ ਸ੍ਰੀ ਅੰਮ੍ਰਿਤਸਰ ਵਿਖੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2016 ਤੋਂ ਹੀ 328 ਪਾਵਨ ਸਰੂਪ ਗਾਇਬ ਹਨ ਅਤੇ ਜਿਨ੍ਹਾਂ ਦਾ ਕੋਈ ਇਹ ਲਿਖਤੀ ਰਿਕਾਰਡ ਹੀ ਨਹੀਂ ਕਿ ਉਹ ਕਿਥੇ ਗਏ ? ਕਿਸ ਮਕਸਦ ਲਈ ਕਿੱਥੇ ਭੇਜੇ ਗਏ, ਕਿਸ ਦੇ ਹੁਕਮਾਂ ਤੇ ਗਏ, ਖਰਾਬ ਹੋਏ ਕਾਰਨ ਜਾਂ ਅੱਗ ਲੱਗਣ ਕਾਰਨ ਉਨ੍ਹਾਂ ਦੇ ਸੰਸਕਾਰ ਕਿਥੇ ਕੀਤੇ ਗਏ ਅਤੇ ਕਿਸ ਦੀ ਨਿਗਰਾਨੀ ਹੇਠ ਕੀਤੇ ਗਏ ? ਕੋਈ ਲਿਖਤੀ ਰਿਕਾਰਡ ਹੀ ਨਹੀਂ ਹੈ ਤਾਂ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਬਦੌਲਤ ਅਤੇ ਆਪਣੀਆ ਜਿ਼ੰਮੇਵਾਰੀਆਂ ਨਿਭਾਉਣ ਵਿਚ ਅਸਫ਼ਲ ਹੋ ਚੁੱਕੀ ਐਸ.ਜੀ.ਪੀ.ਸੀ. ਦੇ ਪ੍ਰਧਾਨ, ਅੰਤ੍ਰਿਗ ਕਮੇਟੀ ਮੈਂਬਰ ਅਤੇ ਸਮੁੱਚੇ ਚੁਣੇ ਹੋਏ ਐਸ.ਜੀ.ਪੀ.ਸੀ. ਮੈਬਰਾਂ ਨੂੰ ਕੋਈ ਇਖਲਾਕੀ ਹੱਕ ਬਾਕੀ ਨਹੀਂ ਰਹਿ ਗਿਆ ਕਿ ਉਹ ਆਪਣੇ ਆਪ ਨੂੰ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਮੈਂਬਰ ਕਹਿਲਾਉਣ। ਬਲਕਿ ਇਸ ਹੋਈ ਬੰਜਰ ਗੁਸਤਾਖੀ ਲਈ ਸਮੁੱਚੇ ਐਸ.ਜੀ.ਪੀ.ਸੀ. ਮੈਂਬਰ ਆਪਣੇ ਆਪ ਨੂੰ ਜਿ਼ੰਮੇਵਾਰ ਸਮਝਦੇ ਹੋਏ ਆਪਣੀ-ਆਪਣੀ ਮੈਬਰੀ ਤੋਂ ਅਸਤੀਫੇ ਦੇ ਕੇ ਇਸ ਮਹਾਨ ਧਾਰਮਿਕ ਸੰਸਥਾਂ ਦੀ ਨਵੀ ਚੋਣ ਕਰਵਾਉਣ ਲਈ ਰਾਹ ਪੱਧਰਾਂ ਕਰਨ ਤਾਂ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਘਟੀਆਂ ਸਿਆਸਤ ਅਤੇ ਇਸ ਸੰਸਥਾਂ ਦੇ ਅਮਲੇ-ਫੈਲੇ ਵਿਚ ਵੱਡੀ ਰਿਸ਼ਵਤਖੋਰੀ ਪੈਦਾ ਹੋ ਚੁੱਕੇ ਦੋਸ਼ ਪੂਰਨ ਪ੍ਰਬੰਧ ਨੂੰ ਖ਼ਤਮ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਰੂਪ ਵਿਚ ਸਮਰਪਿਤ ਗੁਰਸਿੱਖਾਂ ਨੂੰ ਆਪਣੇ ਵੋਟ ਹੱਕ ਰਾਹੀ ਚੁੱਣਕੇ ਨਵੇਂ ਸਿਰੇ ਤੋਂ ਐਸ.ਜੀ.ਪੀ.ਸੀ. ਦਾ ਪ੍ਰਬੰਧ ਸੌਪ ਸਕੇ ਅਤੇ ਇਸ ਮਹਾਨ ਸੰਸਥਾਂ ਉਤੇ ਲੱਗੇ ਧੱਬੇ ਅਤੇ ਦੋਸ਼ਾ ਨੂੰ ਧੋਇਆ ਜਾ ਸਕੇ ।”ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਗੁਰਦੀਪ ਸਿੰਘ ਖੁਣ ਖੁਣ ਤੇ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਸਾਂਝੇ ਤੌਰ ਤ ਐਸ.ਜੀ.ਪੀ.ਸੀ. ਦੇ ਨਿਜ਼ਾਮ ਵਿਚ ਫੈਲੇ ਵੱਡੇ ਭ੍ਰਿਸ਼ਟਾਚਾਰ, ਘਪਲਿਆ ਅਤੇ ਗੁਰੂਘਰ ਦੇ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਦਾ ਅੰਤ ਕਰਨ ਲਈ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਤੁਰੰਤ ਅਸਤੀਫੇ ਦੇ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਵੀਆਂ ਜਰਨਲ ਚੋਣਾਂ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ ਦੀ ਸੰਜ਼ੀਦਾਂ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੰਭੀਰ ਵਿਸ਼ੇ ਤੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਕਿਸੇ ਸੰਗਠਨ ਸੰਸਥਾਂ ਜਾਂ ਘਰ ਦੇ ਪ੍ਰਬੰਧ ਨੂੰ ਚਲਾਉਣ ਵਾਲਾ ਹੀ ਗੈਰ ਇਖਲਾਕੀ, ਧੋਖੇ-ਫਰੇਬ ਕਰਨ ਵਾਲਾ ਇਨਸਾਨ ਹੋਵੇ ਤਾਂ ਉਸ ਸੰਸਥਾਂ ਦੇ ਬਾਕੀ ਮੈਬਰਾਂ ਅਤੇ ਪ੍ਰਬੰਧਕਾਂ ਦੇ ਦਾਗੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਬੇਸ਼ੱਕ ਸਿੱਧੇ ਤੌਰ ਤੇ ਐਸ.ਜੀ.ਪੀ.ਸੀ. ਉਤੇ ਗੈਰ ਸਿਧਾਤਿਕ, ਸਿੱਖੀ ਨਿਯਮਾਂ ਅਤੇ ਅਸੂਲਾਂ ਨੂੰ ਨਿਰੰਤਰ ਪਿੱਠ ਦੇਦੇ ਆ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦਾ ਕੋਈ ਹੱਥ ਨਹੀਂ, ਪਰ ਅਸਿੱਧੇ ਤੌਰ ਤੇ ਇਸ ਮਹਾਨ ਸੰਸਥਾਂ ਦੇ ਪ੍ਰਬੰਧ ਨੂੰ ਦੋਸ਼ ਪੂਰਨ ਬਣਾਉਣ ਅਤੇ ਇਸ ਵਿਚ ਵੱਡੀ ਘਪਲੇਬਾਜ਼ੀ ਨੂੰ ਉਤਸਾਹਿਤ ਕਾਰਨ, ਗੁਰੂਘਰ ਦੀ ਗੋਲਕ ਦੀ ਲੁੱਟ-ਖਸੁੱਟ ਕਰਨ ਅਤੇ ਇਸ ਸੰਸਥਾਂ ਦੇ ਅਧੀਨ ਚੱਲ ਰਹੇ ਸਮੁੱਚੇ ਵਿਦਿਅਕ ਅਤੇ ਸਿਹਤ ਸੰਬੰਧੀ ਅਦਾਰਿਆ ਦਾ ਟਰੱਸਟ ਬਣਾਕੇ ਆਪਣੇ ਚਹੇਤਿਆ ਨੂੰ ਗਲਤ ਢੰਗਾਂ ਰਾਹੀ ਧਨ-ਦੌਲਤ ਇਕੱਤਰ ਕਰਨ ਨੂੰ ਉਤਸਾਹਿਤ ਕਰਨ ਵਿਚ ਬਾਦਲ ਅਤੇ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ । ਉਨ੍ਹਾਂ ਦੇ ਹੁਕਮਾਂ ਤੋਂ ਵਗੈਰ ਇਸ ਮਹਾਨ ਸੰਸਥਾਂ ਵਿਚ ਨਾ ਤਾਂ ਕੋਈ ਨਿਯੁਕਤੀ ਹੋ ਸਕਦੀ ਹੈ ਅਤੇ ਨਾ ਹੀ ਕੋਈ ਵੱਡੇ ਗਬਨ ਅਤੇ ਘਪਲੇ ਹੋ ਸਕਦੇ ਹਨ । ਇਥੋਂ ਤੱਕ ਉਨ੍ਹਾਂ ਵੱਲੋਂ ਭੇਜੇ ਬੰਦ ਲਿਫਾਫਿਆ ਰਾਹੀ ਹੀ ਸਾਡੇ ਮਹਾਨ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਧਿਕਾਰੀਆਂ ਦੀ ਚੋਣ ਹੁੰਦੀ ਆ ਰਹੀ ਹੈ । ਇਸ ਦੋਸ਼ ਪੂਰਨ ਗੈਰ ਇਖਲਾਕੀ ਪ੍ਰਣਾਲੀ ਨੇ ਸਾਡੀ ਇਸ ਮਹਾਨ ਸੰਸਥਾਂ ਨੂੰ ਦਾਗੋ-ਦਾਗ ਕਰ ਦਿੱਤਾ ਹੈ । ਜੋ ਹੁਣ ਸਿੱਖ ਕੌਮ ਵੱਲੋਂ ਬਰਦਾਸਤ ਨਹੀਂ ਕੀਤਾ ਜਾ ਸਕਦਾ ।
ਉਨ੍ਹਾਂ ਇਸ ਸਮੇਂ ਦੱਸਿਆ ਕਿ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਆਕਾਵਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਹੋਣ ਦੇ ਵੇਰਵੇ ਦਿੰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿਚ ਜੋ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਦੇ ਚੇਲਿਆ ਵੱਲੋਂ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਹੋਰ ਅਨੇਕਾਂ ਸਥਾਨਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਏ ਹਨ, ਉਹ ਬਾਦਲ ਦੀ ਸਰਪ੍ਰਸਤੀ ਵਾਲੀ ਸਰਕਾਰ ਸਮੇਂ ਉਪਰੋਕਤ ਡੇਰੇਦਾਰਾਂ ਤੋਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਖੁਦ ਕਰਵਾਏ ਗਏ ਹਨ ਉਹਨਾਂ ਸਾਂਝੇ ਤੋਰ ਤੇ ਕਿਹਾ ਕਿ ਬਾਦਲ ਲਾਣੇ ਨੇ ਹਮੇਸ਼ਾਂ ਆਪਣੇ ਸਿਆਸੀ ਰੁਤਬਿਆ ਨੂੰ ਕਾਇਮ ਰੱਖਣ ਅਤੇ ਆਪਣੇ ਧਨ-ਦੌਲਤਾਂ ਦੇ ਭੰਡਾਰਾਂ ਵਿਚ ਵਾਧਾ ਕਰਨ ਲਈ ਸਾਡੀ ਮਹਾਨ ਸੰਸਥਾਂ ਐਸ.ਜੀ.ਪੀ.ਸੀ. ਅਤੇ ਸਿੱਖ ਧਰਮ ਦੀ ਇਹ ਨਿਰੰਤਰ ਦੁਰਵਰਤੋਂ ਵੀ ਕਰਦੇ ਆ ਰਹੇ ਹਨ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਕੌਮ ਦੇ ਬਿਨ੍ਹਾਂ ਤੇ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ, ਅਹੁਦੇਦਾਰਾਂ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਗੈਰ ਇਖਲਾਕੀ ਅਤੇ ਗੈਰ ਧਾਰਮਿਕ ਬਾਦਲ ਅਤੇ ਬਾਦਲ ਪਰਿਵਾਰ ਦੇ ਸਿਆਸਤਦਾਨਾਂ ਤੋਂ ਇਸ ਸੰਸਥਾਂ ਨੂੰ ਪੂਰਨ ਰੂਪ ਵਿਚ ਆਜ਼ਾਦ ਕਰਵਾਉਣ ਲਈ ਅਤੇ ਮਹਾਨ ਸਿੱਖੀ ਰਵਾਇਤਾ ਨੂੰ ਕਾਇਮ ਰੱਖਣ ਲਈ ਆਪਣੀ ਇਹ ਕੌਮੀ ਜਿ਼ੰਮੇਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਸਮਝਦੇ ਹੋਏ ਤੁਰੰਤ ਅਮਲੀ ਰੂਪ ਵਿਚ ਕਦਮ ਉਠਾਉਣਗੇ । ਇਸ ਸਮੇਂ ਮਾਸਟਰ ਕੁਲਦੀਪ ਸਿੰਘ ਮਸੀਤੀ, ਗੁਰਦੀਪ ਸਿੰਘ ਗੜੵਦੀਵਾਲਾ ਐਮ ਸੀ, ਸੰਦੀਪ ਸਿੰਘ ਖਾਲਸਾ ਟਾਂਡਾ, ਗੁਰਵਤਨ ਸਿੰਘ ਮੁਕੇਰੀਆਂ ਤੇ ਸੁਖਦੇਵ ਸਿੰਘ ਮਿਰਚਾਂਵਾਲੇ ਆਦਿ ਹਾਜ਼ਰ ਸਨ
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ ਮੁੰਬਈ, 25 ਅਪ੍ਰੈਲ (IANS,ਵਿਸ਼ਵ ਵਾਰਤਾ) ਬੀਐਮਸੀ ਡਿਜ਼ਾਸਟਰ ਕੰਟਰੋਲ ਨੇ ਇੱਥੇ ਦੱਸਿਆ ਕਿ...