ਹੁਸ਼ਿਆਰਪੁਰ 7 ਸਤੰਬਰ (ਵਿਸ਼ਵ ਵਾਰਤਾ)- ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਸੀ ਵਿੰਗ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਪਿੰਡ ਠੰਡਲ ਦੇ ਦਫ਼ਤਰ ਵਿਖੇ ਕੀਤਾ ਗਿਆ ਜਿਸ ਵਿੱਚ ਸਰਪੰਚ ਮੋਹਨ ਸਿੰਘ ਨੂੰ ਸਰਕਲ ਪ੍ਰਧਾਨ (ਸਰਹਾਲਾ ਕਲਾਂ),ਕੇਵਲ ਸਿੰਘ ਖਨੌੜਾ ਨੂੰ ਸਰਕਲ ਪ੍ਰਧਾਨ (ਮੇਹਟੀਆਣਾ), ਕਿਸ਼ਨ ਸਿੰਘ ਤਨੂੰਲੀ ਸਰਕਲ ਪ੍ਰਧਾਨ (ਅੱਤੋਵਾਲ) ਨੂੰ ਸਿਰੋਪਾ ਪਾ ਕੇ ਨਿਯੁਕਤ ਕੀਤਾ ਗਿਆ ਇਸ ਮੌਕੇ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਬਾਕੀ ਰਹਿੰਦੇ ਐਸ ਸੀ ਵਿੰਗ ਦੇ ਪ੍ਰਧਾਨਾਂ ਦਾ ਐਲਾਨ ਜਲਦ ਕੀਤਾ ਜਾਵੇਗਾ ਇਸ ਮੌਕੇ ਪਰਮਜੀਤ ਸਿੰਘ ਪੰਜੌੜ ਐਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਪ੍ਰਿੰਸੀਪਲ ਰਛਪਾਲ ਸਿੰਘ ਸਰਕਲ ਪ੍ਰਧਾਨ ਸਰਹਾਲਾ ਕਲਾਂ, ਜਰਨੈਲ ਸਿੰਘ ਖਾਲਸਾ ਬੱਡੋ ਸਰਪ੍ਰਸਤ ਐਸਸੀ ਵਿੰਗ ਸਰਹਾਲਾ ਕਲਾਂ, ਮਾਸਟਰ ਕੇਹਰੂ ਰਾਮ ਸਰਪ੍ਰਸਤ ਸਰਕਲ ਮੇਹਟੀਆਣਾ,ਪਰਮਜੀਤ ਸਿੰਘ ਪੰਚ ਤਨੂੰਲੀ , ਜਸਵਿੰਦਰ ਸਿੰਘ ਨੰਗਲ ਠੰਡਲ ਯੂਥ ਅਕਾਲੀ ਆਗੂ ਮੌਜੂਦ ਸਨ
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 14-11-2026 |...























