ਨਵਾਂ ਟਿਊਬਵੈਲ ਲਗਾਉਣ ਦੇ ਕੰਮ ਤੋਂ ਹੋਈ ਸ਼ੁਰੂਆਤ

ਚੰਡੀਗੜ, ਸਤੰਬਰ 7 (ਵਿਸ਼ਵ ਵਾਰਤਾ)-ਮੈਂਬਰ ਪਾਰਲਿਮੈਂਟ ਪ੍ਰਨੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਯਤਨਾ ਸਦਕਾ ਅੰਮ੍ਰਿਤ ਸਕੀਮ ਅਧੀਨ ਰੋਜ਼ ਗਾਰਡਨ ਪਾਰਕ ਨੂੰ ਖੂਬਸੂਰਤ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ।ਇਸ ਮੌਕੇ ਠੇਕੇਦਾਰ ਪ੍ਰੇਮ ਕੁਮਾਰ ਨੇ ਦੱਸਿਆ ਕਿ ੫੯ ਲੱਖ ਰੁਪਏ ਦੀ ਲਾਗਤ ਨਾਲ ਇਸ ਪਾਰਕ ਵਿੱਚ ਖੂਬਸੂਰਤ ਲਾਇਟਾ, ਸਟੂਲ ਅਤੇ ਬੈਂਚ ,ਫੁੱਲ ਅਤੇ ਬੂਟਿਆ ਦੇ ਨਾਲ ਪੱਕੇ ਫਰਸ਼ ਪਾਏ ਜਾਣਗੇ ਤਾ ਜੋ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾ ਨੂੰ ਵਧੀਆ ਤੇ ਖੁਸ਼ਹਾਲ ਵਾਤਾਵਰਣ ਮਿਲ ਸਕੇ।ਉਹਨਾ ਅੱਗੇ ਦਸਿਆ ਕਿ ਇਸ ਪਾਰਕ ਨੂੰ ਹੈਰੀਟੇਜ ਲੁੱਕ ਦੇਣ ਲਈ ਵੱਖਰੇ ਤੌਰ ਤੇ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ।ਅੱਜ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਚਲ ਰਹੇ ਕੰਮਾ ਦਾ ਨਿਰੱਖਣ ਕੀਤਾ ਅਤੇ ਕੰਮਾ ਨੂੰ ਸਰਕਾਰ ਦੇ ਮਾਪ ਦੰਡਾ ਅਨੁਸਾਰ ਸਹੀ ਪਾਇਆ ਅਤੇ ਮੌਕੇ ਤੇ ਹੀ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।ਠੇਕੇਦਾਰ ਨੇ ਕਿਹਾ ਕਿ ਮੇਅਰ ਸੰਜੀਵ ਬਿੱਟੂ ਅਤੇ ਨਿਗਮ ਕਮਿਸ਼ਨਰ ਦੇ ਯਤਨਾ ਸਦਕਾ ਇਹ ਪਾਰਕ ਸ਼ਹਿਰ ਦੇ ਮਾਡਲ ਪਾਰਕ ਦੇ ਤੌਰ ਤੇ ਵਿੱਕਸਤ ਹੋਵੇਗਾ।ਇਸ ਮੌਕੇ ਪੁਸ਼ਪਿੰਦਰ ਸੈਣੀ, ਅਰੁਣ ਕੁਮਾਰ, ਤਰਨਜੀਤ ਲਾਲੀ ਅਤੇ ਜਸਵਿੰਦਰ ਜੁਲਕਾ ਹਾਜ਼ਰ ਸਨ।






















