–ਚੋਣਾਂ ਵੇਲੇ ਕਾਂਗਰਸੀ ਆਗੂਆਂ ਨਾਲ ਹੋਈ ਝੜਪ ਦਾ ਸੀ 307 ਦਾ ਪਰਚਾ ਦਰਜ
ਬਠਿੰਡਾ 6 ਸਤੰਬਰ (ਕੁਲਬੀਰ ਬੀਰਾ)-ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬਾਦਲ ਪਰਿਵਾਰ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਯੂਥ ਟੀਮ ਦੇ ਸੀਨੀਅਰ ਆਗੂ ਸੁਖਮਨ ਸਿੰਘ ਸੰਧੂ ਦਾ ਬੀਤੀ ਦੇਰ ਰਾਤ ਕਤਲ ਕਰ ਦਿੱਤਾ ਹੈ । ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ, ਥਾਣਾ ਕੈਨਾਲ ਦੇ ਥਾਣੇਦਾਰ ਚਮਕੌਰ ਸਿੰਘ ਅਤੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਰਕਰਾਂ ਦੇ ਸਹਿਯੋਗ ਨਾਲ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਸੁਖਮਨ ਸਿੰਘ ਸੰਧੂ ਦੇ ਪਿਤਾ ਨੇ ਦੱਸਿਆ ਕਿ ਦੇਰ ਰਾਤ ਕਰੀਬ ਨੌਂ ਵਜੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਸੀ ਤੇ ਸੁਖਮਨ ਘਰੋਂ 40 ਹਜ਼ਾਰ ਰੁਪਏ ਲੈ ਕੇ ਦੇਣ ਲਈ ਗਿਆ ਸੀ ਪ੍ਰੰਤੂ ਕਰੀਬ ਸਾਢੇ 10 ਵਜੇ ਡੀ ਐੱਸ ਪੀ ਰੋਮਾਣਾ ਦਾ ਫੋਣ ਆਇਆ ਕਿ ਤੁਹਾਡੇ ਲੜਕੇ ਦਾ ਕਤਲ ਹੋ ਗਿਆ ਹੈ । ਸੁਖਮਨ ਦੀ ਲਾਸ ਠੰਡੀ ਸੜਕ ਤੇ ਪੁਰਾਣੀ ਕੈਨਾਲ ਕਾਲੋਨੀ ਵਾਲੀ ਬਿਲਡਿੰਗ ਦੇ ਪਿੱਛੇ ਸੁੰਨੀ ਸੜਕ ਤੇ ਸਕੂਟਰੀ ਦੇ ਨਾਲ ਪਈ ਸੀ ਤੇ ਮੌਕੇ ਤੇ ਸੁਖਮਨ ਸਿੰਘ ਸੰਧੂ ਦਾ ਰਿਵਾਲਵਰ ਵੀ ਗਾਇਬ ਸੀ, ਪ੍ਰੰਤੂ ਮੋਬਾਈਲ ਅਤੇ ਗੱਲੇ ਵਿੱਚ ਪਈ ਚੇਨ ਮੌਜੂਦ ਸੀ। ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਵਿਅਕਤੀ ਨੇ ਫੋਨ ਕਰਕੇ ਸੱਦਿਆ ਉਸ ਨੇ ਸਕੂਟਰੀ ਤੇ ਪਿੱਛੇ ਬੈਠੇ ਉਸ ਦੇ ਪਿਸਤੌਲ ਨਾਲ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ । ਡੀਐੱਸਪੀ ਗੁਰਜੀਤ ਸਿੰਘ ਰੋਮਾਣਾ, ਸੀਆਈਏ ਸਟਾਫ ਦੇ ਇੰਚਾਰਜ ਤਰਜਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਦੌਰਾ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਖਮਨ ਸਿੰਘ ਦੀ ਕਾਂਗਰਸੀ ਆਗੂਆਂ ਨਾਲ ਪੁਰਾਣੀ ਰੰਜਿਸ਼ ਚੱਲਦੀ ਸੀ ਚੋਣਾਂ ਵੇਲੇ ਸੁਖਮਨ ਸੰਧੂ ਉੱਤੇ 307 ਦਾ ਪਰਚਾ ਵੀ ਦਰਜ ਕਰਵਾਇਆ ਸੀ ਅਤੇ ਉਹ ਤਿੰਨ ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਹੈ ਪ੍ਰੰਤੂ ਹੁਣ ਉਹ ਆਪਣੇ ਕੰਮਕਾਰ ਵਿਚ ਪੂਰੀ ਤਰ੍ਹਾਂ ਵਿਅਸਤ ਸੀ । ਸੁਖਮਨ ਸਿੰਘ ਸੰਧੂ ਮਿਲਣਸਾਰ, ਖੁਸ਼ਦਿਲ ਸੁਭਾਅ ਵਜੋਂ ਜਾਣੇ ਜਾਂਦੇ ਸਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਟੀਮ ਵਿੱਚ ਮੂਹਰਲੀ ਕਤਾਰ ਵਾਲੇ ਆਗੂ ਸਨ, ਜਿਸ ਦੇ ਕਤਲ ਨਾਲ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੋਗ ਦੀ ਲਹਿਰ ਅਤੇ ਗੁੱਸੇ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ । ਸੂਤਰਾਂ ਦਾ ਕਹਿਣਾ ਹੈ ਕਿ ਸੁਖਮਨ ਕੋਲ ਕਰੀਬ 90 ਹਜ਼ਾਰ ਰੁਪਏ ਸੀ ਅਤੇ ਉਹ ਅਸਲੇ ਦੀ ਖਰੀਦ ਕਰਨ ਲਈ ਗਿਆ ਸੀ, ਕੁੱਝ ਵਿਅਕਤੀ ਕਹਿ ਰਹੇ ਹਨ ਕਿ ਉਹ 40 ਹਜ਼ਾਰ ਰੁਪਏ ਵਿਆਜ ਤੇ ਦੇਣ ਗਿਆ ਸੀ ਅਤੇ ਜਿਸ ਵਿਅਕਤੀ ਨੇ ਪੈਸੇ ਲੈਣੇ ਸਨ ਉਸ ਨੇ ਗਦਾਰੀ ਕਰਕੇ ਗੋਲੀ ਮਾਰੀ ਹੈ ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...