ਚੰਡੀਗੜ੍ਹ 6 ਸਤੰਬਰ ( ਵਿਸ਼ਵ ਵਾਰਤਾ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਸਲੇ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਅਤੇ ਅੰਤਿਰਮ ਕਮੇਟੀ ਨੇ ਸੁਖਬੀਰ ਬਾਦਲ ਦੇ ਕਹਿਣ ਤੇ ਝੂਠ ਬੋਲ ਕੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਆਪਣੀ ਕਹਿਣੀ ਕਰਨੀ ਤੇ ਪੂਰਾ ਨਹੀ ਸਕੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਸ੍ਰ:ਰਵੀਇੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀ ਕੀਤਾ।ਉਹਨਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਉਹ (ਜਥੇਦਾਰ) ਪਾਵਨ ਸਰੂਪਾਂ ਦੀ ਜਾਂਚ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਅਜਿਹਾ ਨਾ ਕਰ ਸਕੇ ਫਿਰ ਉਹ ਜਥੇਦਾਰ ਨਹੀ ਰਹਿਣਗੇ ਜਾਂ ਫਿਰ ਦੋਸ਼ੀ ਨੰਗੇ ਕੀਤੇ ਜਾਣਗੇ।ਹੁਣ ਕੀ ਹੋ ਗਿਆ ਇੱਕ ਹਫਤੇ ਬਆਦ ਹੀ ਸ੍ਰੋਮਣੀ ਕਮੇਟੀ ਨੇ ਜਥੇਦਾਰ ਦੀ ਰੀਪੋਰਟ ਤੇ ਕੀਤਾ ਆਪਣਾ ਹੀ ਫੈਸਲਾ ਬਦਲ ਦਿੱਤਾ ਹੈ ਕੀਤੇ ਫੈਸਲੇ ਨੂੰ ਬਦਲੀ ਕਰਕੇ ਪਲਟੀ ਮਾਰ ਲਈ ਹੈ।ਕੀ ਜਥੇਦਾਰ ਸਾਹਿਬ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਦੱਸ ਸਕਦੇ ਹਨ ਕਿ ਪਹਿਲੀ ਮੀਟਿੰਗ ਦੀ ਕਾਰਵਾਈ ਸਹੀ ਸੀ ਜਾਂ ਦੂਜੀ ਸਹੀ ਹੈ ਜਿੰਨਾਂ ਰਾਹੀ ਸਿੱਖ ਕੌਮ ਦੇ ਅੱਖੀਂ ਘੱਟਾ ਪਾਇਆ ਗਿਆ ਹੈ।ਇਸ ਕਰਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਂ ਕਿ ਸ੍ਰੋਮਣੀ ਕਮੇਟੀ ਨੇ ਆਪਣੇ ਸਿਆਸੀ ਅਕਾਵਾਂ ਦੇ ਕਹਿਣ ਤੇ ਜਾਂਚ ਰੀਪੋਰਟ ਦੇ ਅਰਥ ਹੀ ਬਦਲ ਦਿੱਤੇ ਹਨ ਅਜਿਹੀ ਜਾਂਚ ਕਮੇਟੀ ਦੀ ਰੀਪੋਰਟ ਦੇ ਕੀ ਅਰਥ ਹਨ?ਜਿਸ ਵਿੱਚ ਨਾ ਤਾਂ ਸਰੂਪਾਂ ਬਾਰੇ ਸਪਸ਼ਟ ਕੀਤਾ ਹੈ ਕਿ ਇਹ ਵਾਧਾ ਘਾਟਾ ਕਿਸ ਤਰਾਂ ਹੋਇਆ ਹੈ?ਨਾਂ ਹੀ ਇਹ ਸਪਸ਼ਟ ਕੀਤਾ ਹੈ ਕਿ ਇਹ ਕਿਸ ਨੇ ਕਿਸ ਦੇ ਕਹਿਣ ਤੇ ਕੀਤਾ ਹੈ?ਨਾ ਹੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਘਟਦੇ ਸਰੂਪਾਂ ਦੀ ਅਸਲ ਗਿਣਤੀ ਕੀ ਹੈ?ਜੇ ਕਰ ਮੁਲਾਜਮਾਂ ਨੂੰ ਮੁਅੱਤਲ,ਡਿਸਮਿਸ਼ ਕਰਨਾ ਜਾਂ ਮੁੱਖ ਸਕੱਤਰ ਦਾ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਲੈਣਾ ਹੀ ਜਾਂਚ ਨੂੰ ਮੁਕੰਮਲ ਮੰਨਣਾ ਸੀ ਤਾਂ ਇਹ ਤਾਂ ਸ੍ਰੋਮਣੀ ਕਮੇਟੀ ਖੁਦ ਵੀ ਕਰ ਸਕਦੀ ਸੀ।ਜਾਂਚ ਕਰਾਉਣ ਦੇ ਡਰਾਮੇ ਕਰਨ ਦੀ ਕੀ ਲੋੜ੍ਹ ਸੀ।ਸ੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਨੈਤਿਕਤਾ ਦੇ ਅਧਾਰ ਤੇ ਅਤੇ ਕੌਮ ਅੱਗੇ ਵਾਰ ਵਾਰ ਝੂਠ ਬੋਲ ਕੇ ਗੁੰਮਰਾਹ ਕਰਨ ਕਰਕੇ ਅਸਤੀਫਾ ਦੇਣਾ ਚਾਹੀਦਾ ਹੈ।ਇਸ ਸਾਰੇ ਘਟਨਾ ਕਰਮ ਲਈ ਸੁਖਬੀਰ ਬਾਦਲ ਵੀ ਮੁੱਖ ਦੋਸ਼ੀ ਹੈ ਜੋ ਸ੍ਰੋਮਣੀ ਕਮੇਟੀ ਨੂੰ ਸਿੱਧੇ ਤੌਰ ਤੇ ਹਦਾਇਤਾਂ ਕਰਕੇ ਕਰਵਾ ਰਿਹਾ ਹੈ।ਪਾਵਨ ਸਰੂਪਾਂ ਦੇ ਮਸਲੇ ਨੂੰ ਰਾਜਨੀਤਿਕ ਲਾਭ ਲੈਣ ਕਰਕੇ ਦਬਾਉਣ ਲਈ ਵੀ ਮੁੱਖ ਦੋਸ਼ੀ ਹੈ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਬਾਦਲ ਪਰਵਾਰ ਤੋਂ ਸਿੱਖ ਕੌਮ ਖਹਿੜਾ੍ਹ ਨਹੀ ਛਡਾਉਦੀ ਉਨੀ ਦੇਰ ਅਜਿਹੇ ਦੁਖਾਂਤ ਵਾਪਰਦੇ ਹੀ ਰਹਿਣਗੇ ਕਿਉਂ ਕੇ ਬਾਦਲ ਪਰਵਾਰ ਸਿੱਖੀ ਨੂੰ ਘੁਣ ਵਾਂਗ ਖਾ ਰਿਹਾ ਹੈ। ਉਨਾਂ ਕਿਹਾ ਕਿ ਬਾਦਲ ਦਲ ਅੰਦਰ ਬੈਠੇ ਸਮੂਹ ਆਗੁਆਂ ਨੂੰ ਅਪੀਲ ਕਰਦਾ ਹਾਂ ਕਿ ਬਹੁਤ ਦੇਰ ਹੋ ਚੁੱਕੀ ਹੈ ਹੋਰ ਕਿੰਨਾ ਕੁ ਸਮਾਂ ਪਰਖ ਕਰੋਗੇ,ਇਸ ਪ੍ਰੀਵਾਰ ਦੀਆਂ ਮਨਮਾਨੀਆਂ ਨੂੰ ਠੱਲ ਪਾਉਣ ਲਈ,ਇਹਨਾਂ ਨੇ ਤਾਂ ਰਾਜਨੀਤੀ ਲਈ ਸਾਡੇ ਗੁਰੂ ਸਾਹਿਬ ਨੂੰ ਵੀ ਨਹੀ ਬਖਸਿਆ।ਉਨਾਂ ਨੇ ਸ੍ਰੋਮਣੀ ਕਮੇਟੀ ਮੈਬਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਜਮੀਰ ਦੀ ਅਵਾਜ ਸੁਣ ਕੇ ਧਾਰਮਿਕ ਹਿਤਾਂ ਦੀ ਰਾਖੀ ਕਰਨ ਵਰਨਾ।ਇਤਿਹਾਸ ਨੇ ਕਦੇ ਵੀ ਮੁਆਫ ਨਹੀ ਕਰਨਾ।
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਫੇਸਬੁੱਕ ਉੱਤੇ ਹੋਣਗੇ ਲਾਈਵ
ਸਵੇਰੇ 11 ਵਜੇ ਤੋਂ ‘ਟਾਕ ਟੂ ਯੂਅਰ ਸੀਈਓ ਪੰਜਾਬ’ ਪ੍ਰੋਗਰਾਮ ਨਾਲ ਜੁੜਨ ਦੀ ਅਪੀਲ - ਲਾਈਵ ਸੈਸ਼ਨ ਦੌਰਾਨ ਚੋਣਾਂ ਸਬੰਧੀ...