295A ਦਾ ਪਰਚਾ ਦਰਜ ਕਰਵਾਉਣ ਲਈ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ
ਚੰਡੀਗੜ੍ਹ 6 ਸਤੰਬਰ ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੌਮਾਂ ਅਤੇ ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ ਨੇ ਜਾਰੀ ਇਕ ਸਾਂਝੇ ਬਿਆਨ ਰਾਹੀ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਕੱਲ ਹੋਈ ਐਗਜੈਕਟਿਵ ਦੀ ਮੀਟਿੰਗ ਬਾਅਦ ਕਮੇਟੀ ਵਲੋਂ ਜਾਰੀ ਬਿਆਨ ਨੂੰ ਗੌਗੰਲੂਆਂ ਤੋਂ ਮਿਟੀ ਝਾੜਨ ਦੀ ਕਾਰਵਾਈ ਦਸਦਿਆਂ ਕਿਹਾ ਜਿਵੇਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਮੁੱਖ ਮੰਤਰੀ ਨਿਵਾਸ ਸੱਦ ਕੇ ਸੌਧਾ ਸਾਧ ਨੂੰ ਸੱਤਾ ਦੀ ਧੌਂਸ ਤੇ ਮੁਆਫੀ ਦੁਆਈ ਸੀ ਉਸੇ ਤਰਾਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਗਾਇਬ ਕਰਨ ਕਰਵਾਉਣ ਦੇ ਅਸਲ ਦੋਸ਼ੀਆਂ 2016 ਦੀ ਐਗਜੈਕਟਿਵ ਦੇ ਮੈਂਬਰਾਂ ਨੂੰ ਬਚਾਉਣ ਲਈ ਥੋਕ ਵਿੱਚ ਲਾਚਾਰ ਮੁਲਾਜਮਾਂ ਨੂੰ ਬਲੀ ਦੇ ਬੱਕਰੇ ਬਣਾਕੇ ਕੇ ਅਤੇ ਅਕਾਲ ਤਖਤ ਸਾਹਿਬ ਤੇ ਮੁਆਫੀ ਮੰਗਣ ਦਾ ਡਰਾਮਾਂ ਰੱਚ ਕੇ ਸਿੱਖ ਕੌਮ ਦੀਆਂ ਅੱਖਾਂ ਵਿਚ ਇਕ ਵਾਰ ਫੇਰ ਅਕਾਲੀ ਦਲ ਦੇ ਸੁਪਰੀਮੋ ਦੀ ਹਦਾਇਤ ਤੇ ਰਫ਼ਾ ਦਫ਼ਾ ਕਰਨ ਦੀ ਨਾਕਾਮ ਕੌਸ਼ਿਸ਼ ਕੀਤੀ ਜਾ ਰਹੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2016ਵਾਲੀ ਐਗਜੇਕਟਿਵ ਕਮੇਟੀ ਨੂੰ ਇੱਕ ਪਾਸੜ ਦਿੱਤੀ ਮੁਆਫੀ ਨੂੰ ਮੁੱਢੋਂ ਰੱਦ ਕਰਦੀ ਹੈ ਉਹਨਾਂ ਕਿਹਾ ਰਹੀ ਗੱਲ 295A ਦਾ ਪਰਚਾ ਦਰਜ ਕਰਵਾਉਣ ਦੀ ਉਹ ਕੋਈ ਵੀ ਸਿੱਖ ਕਰਵਾ ਸਕਦਾ ਹੈ ਇਸ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ।ਫੈਡਰੇਸ਼ਨ 328 ਪਾਵਨ ਸਰੂਪਾਂ ਦਾ ਠੀਕਰਾ ਮੁਲਾਜ਼ਮਾਂ ਸਿਰ ਫੋੜਕੇ ਅਸਲ ਵੱਡੇ ਮਗਰਮੱਛ ਦੋਸ਼ੀਆਂ ਨੂੰ ਬੱਚਕੇ ਨਹੀਂ ਨਿਕਲਣ ਦੇਵੇਗੀ ।
ਫੈਡਰੇਸ਼ਨ ਸ਼੍ਰੌਮਣੀ ਕਮੇਟੀ ਅਗਜੈਕਟਿਵ ਦੀ 5 ਸਤੰਬਰ 2020 ਦੀ ਮੀਟੰਗ ਦੀ ਕਾਰਵਾਈ ਵਿਚ 328 ਸ੍ਰੀ ਗੁਰੂ ਗ੍ਰੰਥ ਸਾਹੀਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਸਬੰਧ ਵਿਚ ਕੀਤੀ ਕਾਰਵਾਈ ਨੂੰ ਸਿਰੇ ਤੋਂ ਖਾਰਜ ਕਰਦੀ ਹੈ ਕਿਉਕਿ ਇਹ ਸਰੂਪ ਕਿਨਾਂ ਸ਼੍ਰੌਮਣੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਤੇ ਅਕਾਲੀ ਦਲ ਬਾਦਲ ਦੇ ਕਿਹੜੇ ਉਚ ਨੇਤਾਂਵਾਂ ਦੇ ਜੁਬਾਨੀ, ਟੈਲੀਫੋਨਿਕ ਅਤੇ ਲਿਖਤੀ ਨੋਟਸ ਰਾਂਹੀ ਇਹਨਾ ਮੁਲਾਜਮਾਂ ਨੇ ਵੰਡੇ ਅਤੇ ਕਿਸ ਕਿਸ ਨੂੰ ਵੰਡੇ ਦਾ ਮੁੱਖ ਸਵਾਲ ਉਥੇ ਦਾ ਉਥੇ ਖੜਾ ਹੈ। ਹੁਣ ਤਾਂ ਡਾ.ਰੂਪ ਸਿੰਘ ਸਾਬਕਾ ਮੁੱਖ ਸਕਤੱਰ ਨੇ ਵੀ ਸਾਡੇ ਇਸ ਸਵਾਲ ਦੀ ਪ੍ਰੋੜਤਾ ਕਰਕੇ ਉਸ ਉੱਪਰ ਮੋਹਰ ਲਾ ਦਿੱਤੀ ਹੈ ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਨੀ ਦੇਰ ਤੱਕ ਅਪਣਾ ਸ਼ਾਂਤਮਈ ਰੋਸ ਸੰਘਰਸ਼ ਜਾਰੀ ਰਖੇਗੀ ਜਿਨੀਂ ਦੇਰ ਤੱਕ ਇਹਨਾਂ 328 ਪਾਵਨ ਸਰੂਪਾਂ ਦਾ ਪਤਾ ਨਹੀ ਲੱਗ ਜਾਂਦਾ ਕਿ ਕਿਸ ਕਿਸ ਕੋਲ ਅਤੇ ਕਿਥੇ ਕਿਥੇ ਕਿਹੜੀ ਕਿਹੜੀ ਹਾਲਤ ਵਿਚ ਬਿਰਾਜਮਾਨ ਹਨ ।
ਉਨ੍ਹਾਂ ਕਿਹਾ ਮਈ 2016 ਵਿਚ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੂਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਲੱਗੀ ਅੱਗ ਦੀ ਘਟਨਾ ਨੂੰ ਸਿੱਖ ਕੌਮ ਕੋਲੋ ਚੋਰਾਂ ਵਾਂਗ ਛੁਪਾਉਣ ਅਤੇ ਸਾਰੇ ਕੁੱਝ ਤੇ ਮਿਟੀ ਪਾਉਣ ਵਾਲੇ ਉਸ ਸਮੇਂ ਦੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਤੇ ਐਗਜੈਕਟਿਵ ਮੈਂਬਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸ਼੍ਰੌਮਣੀ ਕਮੇਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਕੇ ਉਮਰ ਭਰ ਲਈ ਇਹਨਾ ਦੇ ਸ਼੍ਰੌਮਣੀ ਕਮੇਟੀ ਤੇ ਹਰ ਤਰਾਂ ਦੀ ਸਿਆਸੀ ਚੌਣ ਲੜਨ ਅਤੇ ਕਿਸੇ ਵੀ ਤਰੀਕੇ ਗੁਰੂ ਘਰ ਦੇ ਕਿਸੇ ਵੀ ਪ੍ਰਬੰਧਕੀ ਅਹੁਦਾ ਸੰਭਾਲਣ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਫੈਡਰੇਸ਼ਨ ਨੇਤਾਂਵਾਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਵੀ ਸਨਿਮਰ ਬੇਨਤੀ ਕੀਤੀ ਕਿ ਸ ਬਲਵਿੰਦਰ ਸਿੰਘ ਭੂੰਦੜ ਨੂੰ ਵਾਟਸਐਪ ਵਾਲੀ ਮੁਆਫੀ ਵਾਲਾ ਢੰਗ ਛਡ ਕੇ ਗੁਰੂ ਘਰ ਦੀ ਮਰਿਯਾਦਾ ਅਨੂਸਾਰ ਰਾਮਰਾਈਆਂ ਤੇ ਧੀਰਮਲੀਆਂ ਵਰਗੀਆਂ ਸਜਾਵਾਂ ਇਹਨਾ ਹੰਕਾਰੇ ਤੇ ਗੁਰੂ ਦੀ ਘੋਰ ਬੇਅਦਬੀ ਕਰਨ ਵਾਲੇ ਸ਼੍ਰੌਮਣੀ ਕਮੇਟੀ ਦੇ ਸਿਆਸੀ ਅਹੁਦੇਦਾਰਾਂ ਨੂੰ ਦੇਵੋ। ਕਿਉਕਿ ਗੁਰੂ ਦੀ ਬੇਅਦਬੀ ਲਈ ਗੁਰੂ ਸਾਹਿਬ ਨੇ ਵੀ ਕਿਸੇ ਨੂੰ ਮੁਆਫੀ ਨਹੀ ਦਿਤੀ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦ੍ਰਿੜਤਾ ਨਾਲ ਇਹ ਮੁੜ ਐਲਾਨ ਕਰਦੀ ਹੈ ਕਿ 13 ਸਤੰਬਰ 2020 ਨੂੰ ਅਪਣਾ ਰੋਸ ਸੰਘਰਸ਼ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰਤਾ, ਰਹਿਤ ਮਰਿਯਾਦਾ ਅਤੇ ਸਿੱਖ ਸਿਧਾਂਤ ਦੀ ਸਖ਼ਤੀ ਨਾਲ ਪਾਲਣਾ ਕਰਦੀ ਹੋਈ ਸ੍ਰੀ ਅਕਾਲ ਤਖਤ ਸਾਹੀਬ ਜੀ ਦੇ ਸਨਮੁੱਖ ਅਰਦਾਸ ਕਰਕੇ ਅਰੰਭ ਕਰੇਗੀ। ਮਹਾਂਮਾਰੀ ਕਾਰਨ ਕੇਂਦਰ ਤੇ ਰਾਜ ਸਰਕਾਰ ਵਲੋਂ ਜਾਰੀ ਸਾਰੀਆਂ ਹਦਾਇਤਾਂ ਦਾ ਵੀ ਸਖ਼ਤੀ ਨਾਲ ਪਾਲਨ ਕੀਤਾ ਜਾਵੇਗਾ। ਬਿਆਨ ਦੇ ਅਖੀਰ ਵਿੱਚ ਸਾਬਕਾ ਮੁੱਖ ਸਕੱਤਰ ਸ ਹਰਚਰਨ ਸਿੰਘ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ।