
ਬਲਾਚੋਰ 4 ਸਤੰਬਰ ( ਵਿਸ਼ਵ ਵਾਰਤਾ )- ਪਿੰਡ ਰੈਲਮਾਜਾਰਾ ਦੇ ਸੰਦੀਪ ਕੁਮਾਰ ਪੁੱਤਰ ਹਰਬੰਸ਼ ਲਾਲ (30ਸਾਲ )ਦੀ ਲਾਸ਼ ਭੈਦਭਰੀ ਹਾਲਤ ਵਿੱਚ ਨਾਲ ਲੱਗਦੇ ਘਰ ਇੱਕ ਵਿਧਵਾ ਪਿੰਕੀ ਪਤਨੀ ਸੁਰਿੰਦਰ ਦੇ ਘਰੋ ਮਿਲਣ ਤੇ ਸਾਰੇ ਪਿੰਡ ਵਿੱਚ ਸਨਸਨੀ ਫੈਲ ਗਈ ਜਿਸ ਦੀ ਸੂਚਨਾ ਪੁਲਿਸ ਚੌਕੀ ਆਸਰੋ ਇੰਨਚਾਰਜ ਸੰਦੀਪ ਕੁਮਾਰ ਅਤੇ ਥਾਣਾ ਕਾਠਗੜ ਮੁੱਖੀ ਇੰਸਪੈਕਟਰ ਭਾਰਤ ਮਸੀਹ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਉਪ ਕਪਤਾਨ ਪਲਿਸ ਸ਼੍ਰੀ ਦਵਿੰਦਰ ਸਿੰਘ ਘੁੰਮਣ ਮੌਕਾ ਤੇ ਪੁੱਜੇ ਅਤੇ ਹਾਲਾਤਾ ਜਾ ਜਾਇਜਾ ਲਿਆ ।ਜਿਹਨਾ ਨੇ ਲਾਸ਼ ਨੂੰ ਕਬਜਾ ਵਿੱਚ ਲੈ ਪੋਸਟਮਾਰਟ ਲਈ ਸਿਵਲ ਹਸਪਤਾਲ ਬਲਾਚੋਰ ਭੇਜ ਦਿੱਤੀ ਅਤੇ ਸੰਜੀਵ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਰੈਲਮਾਜਰਾ ਦੇ ਬਿਆਨਾ ਤੇ ਧਾਰਾ 302 ਭ.ਦ ਬਰਖਿਲਾਫ ਵਿਧਵਾ ਪਿੰਕੀ ਪਤਨੀ ਸੁਰਿੰਦਰ ਕੁਮਾਰ ਵਾਸੀ ਰੈਲਮਾਜਾਰਾ ਮਹਿਲਾ ਸਿਪਾਹੀ ਦੀ ਮਦਦ ਨਾਲ ਗ੍ਰਿਫਤਾਰ ਕਰਕੇ ਮਾਨਯੋਗ ਐਡੀਸ਼ਨਲ ਸ਼ੈਸ਼ਜ ਜੱਜ (ਯੂਨੀਅਰ ਡਵੀਜਨ)ਬਲਾਚੋਰ ਸ਼੍ਰੀ ਮਤੀ ਸੀਮਾ ਅਗਨੀਹੋਤਰੀ ਦੀ ਅਦਾਲਤ ਵਿੱਚ ਪੇਸ਼ ਕੀਤੀ ।ਸਰਕਾਰੀ ਵਕੀਲ ਅਸ਼ੌਕ ਕੁਮਾਰ ਦੀ ਦਲੀਲਾ ਸੁਣ ਉਪਰੰਤ ਤੇ ਪੁਲਿਸ ਨੂੰ ਪੁੱਛ ਗਿੱਛ ਕਰਨ ਲਈ ਦੋਸ਼ਣ ਦਾ 04 ਦਿਨ ਦਾ ਪੁਲਿਸ ਰਿਮਾਡ ਦੇ ਦਿੱਤਾ।ਪੋਸਟਮਾਰਟ ਕਰਵਾਉਣ ਉਪਰੰਤ ਲਾਸ਼ ਵਾਰਿਸਾ ਹਵਾਲੇ ਕੀਤੀ ਗਈ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...






















