ਈਡੀ ਹੁਣ ਡੇਰਾ ਰਾਧਾ ਸਵਾਮੀ ਦੇ ਮੁਖੀ ਤੇ ਉਸ ਦੇ ਪੁੱਤਰਾਂ ਤੋਂ ਵੀ ਕਰੇਗੀ ਪੁੱਛਗਿੱਛ ( ਪੜ੍ਹੋ ਕਿ ਹੈ ਮਾਮਲਾ )

Advertisement

ਨਵੀਂ ਦਿੱਲੀ 4 ਸਤੰਬਰ ( ਵਿਸ਼ਵ ਵਾਰਤਾ)-ਰੈਨਬੈਕਸੀ ਤੇ ਫੋਰਟਿਜ ਹਸਪਤਾਲ ਮੁਹਾਲੀ ਦੇ ਮਾਲਕ ਰਹੇ ਸਿੰਘ ਬ੍ਰਦਰਜ਼  ਮਲਵਿੰਦਰ ਸਿੰਘ ਤੇ ਸਵਿੰਦਰ ਸਿੰਘ ਵਿਰੁੱਧ ਰੈਲੀਗੇਅਰ ਐਂਟਰਪ੍ਰਾਈਜ਼ਜ਼ ਕੰਪਨੀ  ਚ ਪ੍ਰਮੋਟਰ ਹੁੰਦਿਆਂ  2100 ਕਰੋੜ ਰੁਪਏ ਦੀ ਘਪਲੇਬਾਜ਼ੀ ਕਰਨ ਵਿਰੁੱਧ  ਦਿੱਲੀ ਚ ਈਡੀ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਹੁਣ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ  ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਦੇ ਸੰਮਨ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਇਸ ਬਹੁ ਕਰੋੜੀ ਘੁਟਾਲੇ ਦੀ ਚੱਲ ਰਹੀ ਜਾਂਚ ਵਿੱਚ ਈਡੀ ਵੱਲੋਂ ਸ਼ਾਮਿਲ ਕਰ ਲਿਆ ਗਿਆ ਹੈ ।