ਮਾਨਸਾ, 2 ਸਤੰਬਰ (ਵਿਸ਼ਵ ਵਾਰਤਾ)-ਐਸ.ਸੀ ਅਤੇ ਬੀ.ਸੀ ਵਿਦਿਆਰਥੀਆਂ ਦੇ ਵਜੀਫੇ ਰਾਸ਼ੀ ਵਿੱਚ ਹੋਏ ਬਹੁ-ਕਰੋੜੀ ਘੁਟਾਲੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਵੱਲੋਂ ਘੇਰਦਿਆਂ ਹੋਇਆਂ ਸਥਾਨਕ ਬੱਸ ਸਟੈਂਡ ‘ਤੇ ਕੈਬਨਿਟ ਮੰਤਰੀ ਦਾ ਪੁਤਲਾ ਫੂਕਦਿਆਂ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ।
ਯੂਥ ਅਕਾਲੀ ਦਲ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ,ਸ਼ਹਿਰੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਅਤੇ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਜਰਨਲ ਸਕੱਤਰ ਰਘਵੀਰ ਸਿੰਘ ਮਾਨਸਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਭੇਜੇ ਗਏ ਕਰੋੜਾਂ ਰੁਪਇਆਂ ਦੇ ਵਜੀਫਿਆਂ ਵਿੱਚ ਵੱਡੀ ਪੱਧਰ ‘ਤੇ ਘਪਲੇਬਾਜ਼ੀ ਕਰਕੇ ਇਸ ਸਰਕਾਰ ਨੇ ਗਰੀਬ ਵਿਦਿਆਰਥੀਆਂ ਦੇ ਹੱਕਾਂ ਉੱਪਰ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਯੂਥ ਨੌਜਵਾਨਾਂ ਨੇ ਜੈਕਾਰਿਆਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਸੀਬੀਆਈ ਨੂੰ ਇਸ ਮਸਲੇ ਦੀ ਜਾਂਚ ਸੋਂਪੀ ਜਾਵੇ।ਉਨ੍ਹਾਂ ਕਿਹਾ ਕਿ ਉੱਥੇ ਹੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਤੋਂ ਹਟਾਉਂਦਿਆਂ ਕਰੋੜਾਂ ਰੁਪਏ ਦੇ ਘੁਟਾਲੇ ਦੀ ਰਕਮ ਇਸ ਮੰਤਰੀ ਤੋਂ ਵਸੂਲੀ ਜਾਵੇ ਤਾਂ ਕਿ ਵਿਦਿਆਰਥੀਆਂ ਦਾ ਵਿੱਦਿਆ ਪੱਖੋਂ ਵਾਂਝੇ ਨਾ ਰਹਿ ਸਕਣ,ਕਿਉਂਕਿ ਇਹ ਵਿਦਿਆਰਥੀ ਆਰਥਿਕ ਪੱਖੋਂ ਪਹਿਲਾਂ ਹੀ ਕਮਜੋਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਹੱਕਾਂ ਤੇ ਕਿਸੇ ਵੀ ਕੀਮਤ ‘ਤੇ ਡਾਕਾ ਨਹੀਂ ਪੈਣ ਦਿੱਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਸ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਅਨਾਜ ਵਿੱਚ ਵੀ ਵੱਡੀ ਪੱਧਰ ਤੇ ਘਪਲੇਬਾਜੀ ਕੀਤੀ ਗਈ।
ਇਸ ਮੌਕੇ ਸਵਰਨ ਸਿੰਘ ਹੀਰੇਵਾਲਾ,ਨਿਰਜੋਤ ਸਿੰਘ ਨੀਟਾ,ਗੁਰਪ੍ਰੀਤ ਸਿੰਘ,ਗੋਲਡੀ ਗਾਂਧੀ,ਗੁਰਪ੍ਰੀਤ ਸਿੰਘ ਸਮਰਾ,ਨਿਰਦੇਵ ਸਿੰਘ ਗਾਮੀਵਾਲਾ,ਸੋਹਣਾ ਸਿੰਘ ਕਲੀਪੁਰ, ਜਸਵਿੰਦਰ ਸਿੰਘ ਚਕੇਰੀਆਂ,ਦਵਿੰਦਰ ਸਿੰਘ ਚੱਕ ਅਲੀਸ਼ੇਰ,ਨਿੱਕਾ ਸਿੰਘ ਬੁਰਜ ਹਰੀ,ਕੁਲਸ਼ੇਰ ਸਿੰਘ ਰੂਬਲ ਭੀਖੀ,ਮਨਜੀਤ ਸਿੰਘ ਚਹਿਲ,ਜਗਨਾ ਸਿੰਘ ਸਮਰਾ, ਗੁਲਸ਼ਨ ਭੀਖੀ,ਰਾਜਪਾਲ ਭੀਖੀ,ਗੁਰਜੀਤ ਸਿੰਘ ਗੋਪੀ,ਗੁਰਜੀਤ ਸਿੰਘ,ਜਗਸੀਰ ਸਿੰਘ ਭਾਦੜਾ,ਗੁਰਵਿੰਦਰ ਸਿੰਘ ਤਲਵੰਡੀ,ਲਖਵੀਰ ਸਿੰਘ ਕੋਟੜਾ ਵੀ ਮੌਜੂਦ ਸਨ।
ਲੋਕ ਸਭਾ ਚੋਣਾਂ 2024- ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ*
ਲੋਕ ਸਭਾ ਚੋਣਾਂ 2024 - ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਚੋਣ ਖਰਚਿਆਂ ਉੱਤੇ ਨਜ਼ਰ ਰੱਖਣਗੇ ਖਰਚਾ ਨਿਗਰਾਨ : ਮੁੱਖ ਚੋਣ...