
ਚੰਡੀਗੜ, 2 ਸਤੰਬਰ : ( ਵਿਸ਼ਵ ਵਾਰਤਾ ) : ਕੋਰੋਨਾ ਸੰਕਟ ਦੇ ਚਲਦੇ ਪੰਜਾਬ ਸਰਕਾਰ ਨੇ ਵਿੱਤੀ ਹਾਲਤ ਕਾਫੀ ਖ਼ਰਾਬ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਰਕਾਰ ਨੇ ਦਰਜ਼ਾ 4 ਕਰਮਚਾਰੀਆ ਨੂੰ 1 ਸਤੰਬਰ ਨੂੰ ਤਨਖਾਹ ਜਾਰੀ ਕਰ ਦਿੱਤੀ ਸੀ । ਜਦੋ ਕਿ ਸੀ ਵਰਗ ਦੇ ਕਰਮਚਾਰੀਆ ਨੂੰ ਅੱਜ ਤਨਖਾਹ ਜਾਰੀ ਕਰ ਦਿਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਕੱਲ੍ਹ ਤਕ ਸਾਰੇ ਕਰਮਚਾਰੀਆ ਦੀ ਤਨਖਾਹ ਜਾਰੀ ਕਰ ਦਿੱਤੀ ਜਾਵੇਗੀ । ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਾਲਾਂਕਿ ਵੇਜ ਐਂਡ ਮੀਨ ਵਿਚ ਚੱਲ ਰਹੀ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿੱਤ ਵਿਭਾਗ ਨੇ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕਰਮਚਾਰੀਆਂ ਦੀ ਤਨਖਾਹ ਜਾਰੀ ਕਾਰਨ ਵਿਚ ਦੇਰ ਨਹੀਂ ਹੋਣੀ ਚਾਹੀਦੀ ।
ਕੋਰੋਨਾ ਸੰਕਟ ਦੇ ਕਾਰਨ ਪੰਜਾਬ ਸਰਕਾਰ ਤੇ ਇਸ ਦਾ ਅਸਰ ਪਿਆ ਹੈ । ਜਿਸ ਕਾਰਨ ਪੰਜਾਬ ਸਰਕਾਰ ਦੀ ਆਮਦਨ ਵਿਚ 50 ਫ਼ੀਸਦੀ ਦੀ ਕਮੀ ਆਈ ਹੈ । ਪੰਜਾਬ ਸਰਕਾਰ ਦਾ ਕਰਮਚਾਰੀਆ ਦਾ ਤਨਖਾਹ ਦਾ 2300 ਕਰੋੜ ਦਾ ਖਰਚ ਹੈ । ਪੰਜਾਬ ਸਰਕਾਰ ਵਲੋਂ ਮਾਰਕੀਟ ਤੋਂ ਕਰਜ਼ਾ ਲੈਣ ਲਈ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਵਿੱਤੀ ਜਿੰਮੇਵਾਰੀ ਅਤੇ ਬਜਟ ਪ੍ਰਬੰਧ (ਦੂਜੀ ਸੋਧ ) ਬਿਲ 2020 ਪਾਸ ਕੀਤਾ ਹੈ ,ਜਿਸ ਨਾਲ ਪੰਜਾਬ ਸਰਕਾਰ ਹੁਣ ਮਾਰਕੀਟ ਤੋਂ 2 ਫ਼ੀਸਦੀ ਹੋਰ ਕਰਜ਼ਾ ਲੈ ਸਕੇਗੀ । ਕੇਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਚਲਦੇ ਬੋਰੋਵਿੰਗ ਲਿਮਿਟ ਵਿਚ ਢਿੱਲ ਦਿੰਦੇ ਹੋਏ ਕੁਲ ਰਾਜ ਘਰੇਲੂ ਉਤਪਾਦ (ਜੀ ਐਸ ਡੀ ਪੀ )ਦਾ 2 ਫ਼ੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ । ਜਿਸ ਨਾਲ ਸਰਕਾਰ ਹੁਣ ਮਾਰਕੀਟ ਤੋਂ ਹੋਰ ਕਰਜ਼ਾ ਲੈ ਸਕੇਗੀ । ਪਹਿਲਾ ਸਰਕਾਰ 3 ਫ਼ੀਸਦੀ ਕਰਜ਼ਾ ਲੈ ਸਕਦੀ ਸੀ ਹੁਣ 5 ਫ਼ੀਸਦੀ ਕਰਜ਼ਾ ਲੈ ਸਕੇਗੀ ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...























