ਚੰਡੀਗੜ੍ਹ 1 ਸਤੰਬਰ ( ਵਿਸ਼ਵ ਵਾਰਤਾ )- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੋਮਾਂ.ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ ਅਕਾਲੀ ਆਗੂ , ਕੁਲਦੀਪ ਸਿੰਘ ਮਜੀਠਾ,ਹਰਸ਼ਰਨ ਸਿੰਘ ਭਾਂਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ,ਕਮਲਜੀਤ ਕੌਰ ਕੁਕੱੜਾਂ,ਕਸ਼ਮੀਰ ਸਿੰਘ ਸਾਬਕਾ ਸਰਪੰਚ ਦਦਿਆਲ ਤੇ ਡਾ ਹਰਭਜਨ ਸਿੰਘ ਜੁਲਾ ਮਜਾਰਾ
ਨੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਐਗਜੇਕਟਿਵ ਕਮੇਟੀ ਵਿੱਚ ਬੈਠੇ ਮੁੱਖ ਦੋਸ਼ੀਆਂ ਨੇ ਅਪਣਾ ਦੋਸ਼ ਵੀ ਮੁਲਾਜਮ ਦੋਸ਼ੀਆਂ ਸਿਰ ਮੜ੍ਹਕੇ ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਕਿਉਂਕਿ ਮੁੱਖ ਦੋਸ਼ੀ ਉਸ ਸਮੇਂ ਦੇ ਅਹੁਦੇਦਾਰ ਤੇ ਐਗਜੇਕਟਿਵ ਮੈਂਬਰ ਵੀ ਸਨ ਜੋ ਅੱਗ ਲੱਗਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਮੌਕੇ ਤੇ ਪੁੱਜੇ ਸਨ ਤੇ ਘਟਨਾਂ ਤੇ ਪੜ੍ਹਦਾ ਪਾਉਣ ਦੀਆਂ ਮੌਕੇ ਤੇ ਹਦਾਇਤਾਂ ਮੁਲਾਜਮਾਂ ਨੂੰ ਦਿਤੀਆਂ ਸਨ ਅਤੇ ਉਹੀ ਮੈਂਬਰ ਅੱਜ ਵੀ ਅਹੁਦੇਦਾਰ ਤੇ ਐਗਜੇਕਟਿਵ ਮੈਂਬਰ ਹਨ। ਕਿੰਨੀ ਅਣਹੋਣੀ ਹੈ ਕਿ ਦੋਸ਼ੀ ਜੱਜ ਬਣ ਕੇ ਇਨਸਾਫ ਕਰਨ ਦਾ ਡਰਾਮਾ ਤੇ ਦਾਅਵਾ ਕਰ ਕਹੇ ਹਨ ਤੇ ਸਾਰੀ ਕੌਮ ਅੱਖਾਂ ਬੰਦ ਕਰਕੇ ਇਹ ਤਮਾਸ਼ਾ ਦੇਖ ਰਹੀ ਹੈ। ਪਰ ਫੈਡਰੇਸ਼ਨ ਇਸ ਮੁੱਦੇ ਨੂੰ ਆਖਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲਣ ਤੇ ਅਸਲ ਦੋਸ਼ੀਆਂ ਨੂੰ ਸਜਾਵਾਂ ਮਿਲਣ ਤੱਕ ਖੱਤਮ ਨਹੀ ਹੋਣ ਦੇਵੇਗੀ।
ਫੈਡਰੇਸ਼ਨ/ਅਕਾਲੀ ਆਗੂਆਂ ਕਿਹਾ ਅਸਲ ਮੁੱਦੇ ਨੂੰ ਛੱਡ ਕੇ ਕੋਸ਼ਿਸ਼ ਇਹ ਸਾਬਤ ਕਰਨ ਦੀ ਹੋ ਰਹੀ ਹੈ ਸੰਬੰਧਤ ਮੁਲਾਜਮਾਂ ਨੇ ਕਿਤਾਬਾਂ ਯਾ ਰਿਕਾਰਡ ਲਿਖਨ ਵਿਚ ਗਲਤੀ ਕੀਤੀ ਹੈ ਸਰੂਪ ਗਾਇਬ ਨਹੀ ਹੋਏ ਤੇ ਅੱਗ ਲਗਨ ਦੀ ਘਟਨਾਂ ਨਾਲ ਕੋਈ ਨੁਕਸਾਨ ਨਹੀ ਹੋਇਆ ਜਦੋਂ ਕਿ ਮੁੱਦਾ 328 ਸਰੂਪ ਕਿਸ ਕਿਸ ਅਕਾਲੀ ਦਲ ਬਾਦਲ ਦੇ ਆਗੂ ਤੇ ਸ਼੍ਰੌਮਣੀ ਕਮੇਟੀ ਦੇ ਪ੍ਰਬੰਧਕੀ ਆਗੂਆਂ ਦੇ ਜੁਬਾਨੀ,ਟੈਲੀਫੋਨਿਕ ਯਾ ਲਿਖਤੀ ਹੁਕਮਾਂ ਨਾਲ ਗਲਤ ਰਸਤੇ ਰਾਂਹੀ ਕਿਥੇ ਕਿਥੇ ਪਹੁੰਚੇ ਹਨ ਤੇ ਕਿਹੜੇ ਹਾਲਾਤਾਂ ਵਿਚ ਹਨ ਅੱਗ ਲੱਗਣ ਦੀ ਘਟਨਾ ਨੂੰ ਬਾਦਲ ਦਲ ਦੇ ਇੱਕ ਆਹਲਾ ਸੁਪਰੀਮੋ ਦੇ ਕਹਿਣ ਤੇ ਕਿਉਂ ਦਬਾਏ ਗਏ ਸਨ ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੂੰ ਅਲਟੀਮੇਟਮ ਦੇਂਦੀ ਹੈ ਕਿ ਅਗਰ 11 ਸਤੰਬਰ 2020 ਤੱਕ ਸਿੱਖ ਕੌਮ ਨੂੰ ਇਹ ਜਾਣਕਾਰੀ ਨਾ ਦਿਤੀ ਕਿ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਹੜੇ ਕਿਹੜੇ ਆਗੂ ਦੇ ਕਹਿਣ ਤੇ ਗਲਤ ਰਸਤੇ ਵੰਡੇ ਗਏ ਅਤੇ ਅੱਜ ਕਿਥੇ ਕਿੱਥੇ ਮੌਜੂਦ ਹਨ, 2016 ਦੀ ਪ੍ਰਧਾਨ ਸਮੇਤ ਸਾਰੀ ਐਗਜੇਕਟਿਵ ਕਮੇਟੀ ਖਿਲਾਫ 295 A ਸਮੇਤ ਹੋਰ ਸਬੰਧਤ ਧਾਰਾਂਵਾਂ ਅਧੀਨ ਪੂਲੀਸ ਕੋਲ ਪਰਚਾ ਦਰਜ ਨਾ ਕਰਵਾਇਆ ਗਿਆ ਅਤੇ ਅਕਾਲ ਤੱਖਤ ਵਲੋਂ ਇਸ ਸਬੰਧੀ ਦਿੱਤੀ ਜਾਂਚ ਪੜਤਾਲ ਦੀ ਰਿਪੋਰਟ ਜਨਤਕ ਨਾ ਕੀਤੀ ਤਾਂ ਫੈਡਰੇਸ਼ਨ ਸ਼੍ਰੌਮਣੀ ਕਮੇਟੀ ਖਿਲਾਫ ਦੇਸ਼ ਵਿਦੇਸ਼ ਦੀਆਂ ਸਮੂੰਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭੜਕੀਆਂ ਭਾਵਨਾਵਾਂ ਅਨੂਸਾਰ ਰੋਸ ਪ੍ਰਦਸ਼ਨਾ ਦੀ ਲੜੀ 13 ਸਤੰਬਰ 2020 ਅਪਣੇ ਸਥਾਪਨਾਂ ਦਿਵਸ ਨੂੰ ਰੋਸ ਦਿਵਸ ਦੇ ਤੌਰ ਤੇ ਮਨਾਂ ਕੇ ਸ਼ੁਰੂ ਕਰੇਗੀ। ਇਹ ਸ਼ਾਂਤਮਈ ਰੋਸ ਕੋਵਿਡ ਮਹਾਂਮਾਰੀ ਨਾਲ ਸੰਬੰਧਤ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਮੰਨਦੇ ਹੋਏ ਕੀਤਾ ਜਾਵੇਗਾ। ਉਹਨਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ਼ ਸੰਬੰਧਿਤ ਹਮਾਇਤੀਆਂ ਨੂੰ ਅਮ੍ਰਿਤਸਰ ਪਹੁੰਚਣ ਦੀ ਅਪੀਲ ਕੀਤੀ ਹੈ ।
ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ
ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ ਮਾਨ ਨੂੰ ਸੁਣਕੇ...