-ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ‘ਚ ਹੋਏ ਬਹੁਕਰੋੜੀ ਘੁਟਾਲੇ ਨੂੰ ਲੈ ਕੇ ‘ਆਪ’ ਨੇ ਜਲੰਧਰ ਤੋਂ ਖੋਲਿਆ ਸਰਕਾਰ ਵਿਰੁੱਧ ਮੋਰਚਾ
-ਚੀਮਾ, ਪ੍ਰੋ. ਬਲਜਿੰਦਰ ਕੌਰ ਅਤੇ ਦਲਿਤ ਵਿਦਿਆਰਥਣਾਂ ਦੇ ਵਫ਼ਦ ਨੇ ਸੌਂਪਿਆ ਡੀਸੀ ਨੂੰ ਮੰਗ ਪੱਤਰ
-ਮੁੱਖਮੰਤਰੀ ਅਮਰਿੰਦਰ ਸਿੰਘ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁਤਲੇ ਫੂਕੇ, ਲਗਾਇਆ ਧਰਨਾ
ਜਲੰਧਰ, 31 ਅਗਸਤ 2020 (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਲਿਤ ਵਿਦਿਆਰਥੀਆਂ ਦੇ ਬਹੁਕਰੋੜੀ ਘੁਟਾਲੇ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ ਸੋਮਵਾਰ ਨੂੰ ਜਲੰਧਰ ਤੋਂ ਸੂਬਾ ਪੱਧਰੀ ਮੋਰਚਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਹੇਠ ‘ਆਪ’ ਲੀਡਰਸ਼ਿਫ ਨੇ ਪਹਿਲਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਰੋਸ਼ ਧਰਨਾ ਦਿੱਤਾ। ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਮੁੱਖਮੰਤਰੀ ਅਮਰਿੰਦਰ ਸਿੰਘ ਅਤੇ ਮੰਤਰੀ ਸਾਧੁ ਸਿੰਘ ਧਰਮਸੋਤ ਦੇ ਪੁਤਲੇ ਫੂਕੇ। ਇਸ ਰੋਸ਼ ਮੁਜ਼ਾਹਰੇ ਉਪਰੰਤ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜੀਫ਼ਾ) ਸਕੀਮ ਤੋਂ ਵਾਂਝੀਆਂ ਰਹੀਆਂ ਦਲਿਤ ਪਰਿਵਾਰਾਂ ਨਾਲ ਸੰਬੰਧਿਤ 5 ਵਿਦਿਆਰਥਣਾਂ ਨੂੰ ਨਾਲ ਲੈ ਕੇ ‘ਆਪ’ ਲੀਡਰਸ਼ਿਪ ਨੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨਾਂ ਨਾਲ ਡਾ. ਸ਼ਿਵ ਦਿਆਲ ਮੱਲੀ, ਡਾ. ਸੰਜੀਵ ਸ਼ਰਮਾ, ਹਰਜਿੰਦਰ ਸਿੰਘ ਸੀਚੇਵਾਲ, ਦਰਸ਼ਨ ਸਿੰਘ ਭਗਤ, ਰਾਜਵਿੰਦਰ ਕੌਰ, ਗੁਰਿੰਦਰ ਸਿੰਘ ਸ਼ੇਰਗਿੱਲ, ਰਤਨ ਸਿੰਘ ਕਰਕਰਕਲਾਂ, ਜੋਗਿੰਦਰਪਾਲ ਸ਼ਰਮਾ, ਰੋਸ਼ਨ ਲਾਲ ਮੌਜੁਦ ਸਨ।
ਇਸ ਮੌਕੇ ਮੀਡਿਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਲੱਖਾਂ ਹੋਣਹਾਰ ਦਲਿਤ ਵਿਦਿਆਰਥੀਆਂ ਦੇ ਭਵਿੱਖ ਦਾ ਕਾਤਲ ਹੈ। ਦਲਿਤ ਵਿਦਿਆਰਥੀਆਂ ਦੀ ਵਜੀਫ਼ਾ ਰਾਸ਼ੀ ‘ਚੋ ਸਿੱਧਾ 63.91 ਕਰੋੜ ਰੁਪਏ ਹੜੱਪਣ ਵਾਲੇ ਮੰਤਰੀ ਸਾਧੁ ਸਿੰਘ ਧਰਮਸੋਤ ਖਿਲਾਫ਼ ਵਧੀਕ ਮੁੱਖ ਸਕੱਤਰ ਵੱਲੋਂ ਜਿੰਨੇ ਦਸਤਾਵੇਜੀ ਸਬੂਤਾਂ ਨਾਲ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ ਹੈ, ਉਸਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 5 ਮਿੰਟਾਂ ‘ਚ ਮੰਤਰੀ ਮੰਡਲ ‘ਚੋ ਬਰਖਾਸਤ ਕਰਕੇ ਫੌਜਦਾਰੀ ਮੁਕੱਦਮਾ ਦਰਜ ਕਰ ਲਿਆ ਜਾਣਾ ਚਾਹੀਦਾ ਸੀ ਤਾਂ ਕਿ ਹੁਣ ਤੱਕ ਮੰਤਰੀ ਅਤੇ ਉਸਦਾ ਪੂਰਾ ਭ੍ਰਿਸ਼ਟ ਗਿਰੋਹ ਗਿਰਫ਼ਤਾਰ ਕਰ ਲਿਆ ਜਾਂਦਾ, ਪ੍ਰੰਤੂ ਰਾਜਾ ਅਮਰਿੰਦਰ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਦੀ ਥਾਂ ਉਸ ਨੂੰ ‘ਕਲੀਨ ਚਿਟ’ ਦੀ ਪ੍ਰਕਿਰਿਆ ਸ਼ੁਰੂ ਕਰ ਚੁਕਿਆ ਹੈ। ਇਸੇ ਕਰਕੇ ਇਕ ਸੀਨੀਅਰ ਆਈ.ਏ.ਏਸ. ਅਫ਼ਸਰ ਦੀ ਜਾਂਚ ‘ਤੇ ਭਰੋਸਾ ਨਾ ਕਰਕੇ ਜਾਂਚ ਦੂਸਰੇ ਸੀਨੀਅਰ ਆਈ.ਏ.ਐਸ.(ਮੁੱਖ ਸਕੱਤਰ) ਨੂੰ ਸੌਂਪ ਦਿੱਤੀ ਹੈ। ਚੀਮਾ ਨੇ ਦੋਸ਼ ਲਗਾਇਆ ਕਿ ਜਿਸ ਕਾਹਲ ਅਤੇ ਸ਼ਿੱਦਤ ਨਾਲ ਮੁੱਖਮੰਤਰੀ ਇੱਕ ਭ੍ਰਿਸ਼ਟ ਮੰਤਰੀ ਦੀ ਪਿੱਠ ‘ਤੇ ਖੜੇ ਹੋ ਗਏ ਹਨ ਉਸ ਤੋਂ ਸਿੱਧਾ ਪ੍ਰਭਾਵ ਜਾਂਦਾ ਹੈ ਕਿ ਦਲਿਤ ਵਿਦਿਆਰਥੀਆਂ ਦੇ ਵਜੀਫ਼ਾ ਦੀ ਹੜੱਪੀ ਗਈ ਰਾਸ਼ੀ ਦਾ ਹਿੱਸਾ ਮੁੱਖਮੰਤਰੀ ਦੇ ‘ਫਾਰਮਹਾਊਸ’ ਤੱਕ ਪਹੁੰਚਦਾ ਹੈ।
ਉਨਾਂ ਪੂਰੇ ਵਜੀਫੇ ਘੋਟਾਲੇ ਦੀ ਜਾਂਚ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਨਿਗਰਾਨੀ ਹੇਠ ਸੀ.ਬੀ.ਆਈ. ਜਾਂ ਕਿਸੇ ਵੀ ਕੇਂਦਰੀ ਏਜੰਸੀ ਤੋਂ ਕਰਾਉਣ ਦੀ ਮੰਗ ਕੀਤੀ।
‘ਆਪ’ ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਦਲਿਤ ਵਿਦਿਆਰਥੀਆਂ ਲਈ ਕੇਂਦਰ ਦੀ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋਏ ਘੁਟਾਲਿਆਂ ਦੀ ਜਾਂਚ ਦਾ ਦਾਇਰਾ ਸਾਲ 2012-13 ਤੱਕ ਵਧਾਇਆ ਜਾਵੇ ਕਿਉਂਕਿ ਸਾਬਕਾ ਅਕਾਲੀ ਭਾਜਪਾ ਸਰਕਾਰ ਸਮੇਂ ਵੀ ਇਸ ਸਕੀਮ ਵਿਚ 1200 ਕਰੋੜ ਤੋਂ ਵੀ ਵੱਧ ਰੁਪਏ ਦੀ ਗੜਬੜੀ ਹੋਈ ਹੈ।
‘ਆਪ’ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਨੇ ਧਰਮਸੋਤ ਨੂੰ ਬਰਖਾਸਤ ਨਾ ਕੀਤਾ ਤਾਂ ਲੋਕਾਂ ਦੇ ਸਹਿਯੋਗ ਨਾਲ ‘ਆਪ’ ਪੂਰੇ ਪੰਜਾਬ ‘ਚ ਰੋਸ਼ ਪ੍ਰਦਸ਼ਨ ਕਰੇਗੀ, ਜਿਸਦੀ ਸ਼ੁਰੂਆਤ ਅੱਜ ਦੋਆਬੇ ਦੀ ਸਰਜਮੀਂ ਤੋਂ ਕਰ ਦਿੱਤੀ ਗਈ ਹੈ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...