• Latest
  • Trending
ਖੇਤੀ ਆਰਡੀਨੈਂਸਾਂ ਵਿਰੁੱਧ ਨਾਕਾਬੰਦੀ ਮੋਰਚਿਆਂ ਦੇ ਆਖਰੀ ਦਿਨ ਕਿਸਾਨਾਂ ਮਜ਼ਦੂਰਾਂ ਵੱਲੋਂ ਲਾਮਿਸਾਲ ਹੁੰਗਾਰਾ, ਭਾਕਿਯੂ(ਏਕਤਾ ਉਗਰਾਹਾਂ) ਵੱਲੋਂ 15 ਤੋਂ 20 ਸਤੰਬਰ ਤੱਕ ਪਟਿਆਲਾ ਅਤੇ ਬਾਦਲ ਵਿਖੇ ਪੱਕੇ ਮੋਰਚੇ ਲਾਉਣ ਦਾ ਕੀਤਾ ਗਿਆ ਐਲਾਨ

ਖੇਤੀ ਆਰਡੀਨੈਂਸਾਂ ਵਿਰੁੱਧ ਨਾਕਾਬੰਦੀ ਮੋਰਚਿਆਂ ਦੇ ਆਖਰੀ ਦਿਨ ਕਿਸਾਨਾਂ ਮਜ਼ਦੂਰਾਂ ਵੱਲੋਂ ਲਾਮਿਸਾਲ ਹੁੰਗਾਰਾ, ਭਾਕਿਯੂ(ਏਕਤਾ ਉਗਰਾਹਾਂ) ਵੱਲੋਂ 15 ਤੋਂ 20 ਸਤੰਬਰ ਤੱਕ ਪਟਿਆਲਾ ਅਤੇ ਬਾਦਲ ਵਿਖੇ ਪੱਕੇ ਮੋਰਚੇ ਲਾਉਣ ਦਾ ਕੀਤਾ ਗਿਆ ਐਲਾਨ

6 years ago
ਜ਼ਿਲ੍ਹੇ ‘ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 76479 ਫਾਰਮ ਡਿਜੀਟਾਈਜ਼

ਜ਼ਿਲ੍ਹੇ ‘ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 76479 ਫਾਰਮ ਡਿਜੀਟਾਈਜ਼

5 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

6 hours ago
ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ

ਹੁਸ਼ਿਆਰਪੁਰ ਨਗਰ ਨਿਗਮ ਚੋਣਾਂ : ਭਲਕੇ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ

6 hours ago
ਬੁਲਗਾਰੀਆ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਬੁਲਗਾਰੀਆ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

7 hours ago
IND Vs ENG : ਭਾਰਤ ਨੇ ਇੰਗਲੈਂਡ ਲਈ ਸੈੱਟ ਕੀਤਾ ਟਾਰਗੇਟ

IND Vs ENG : ਭਾਰਤ ਨੇ ਇੰਗਲੈਂਡ ਲਈ ਸੈੱਟ ਕੀਤਾ ਟਾਰਗੇਟ

7 hours ago
ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ !

ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ !

8 hours ago
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ

ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ

8 hours ago
IND Vs ENG : ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ

IND Vs ENG : ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ

9 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

9 hours ago
ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, ਸੰਗਠਿਤ ਸਾਈਬਰ ਧੋਖਾਧੜੀ ਨੈੱਟਵਰਕਾਂ ਦਾ ਕੀਤਾ ਪਰਦਾਫਾਸ਼, ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ

ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, ਸੰਗਠਿਤ ਸਾਈਬਰ ਧੋਖਾਧੜੀ ਨੈੱਟਵਰਕਾਂ ਦਾ ਕੀਤਾ ਪਰਦਾਫਾਸ਼, ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ

9 hours ago
ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਮੋਹਾਲੀ ਦੇ ਨਾਈ ਦੇ ਗੋਡੇ ਦਾ ਮੁਫ਼ਤ ਆਪ੍ਰੇਸ਼ਨ, ਮੁੜ ਕੰਮ ’ਤੇ ਪਰਤਣ ਦੀ ਉਮੀਦ

ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਮੋਹਾਲੀ ਦੇ ਨਾਈ ਦੇ ਗੋਡੇ ਦਾ ਮੁਫ਼ਤ ਆਪ੍ਰੇਸ਼ਨ, ਮੁੜ ਕੰਮ ’ਤੇ ਪਰਤਣ ਦੀ ਉਮੀਦ

10 hours ago
ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਹੋਰ ਤੇਜ਼ ਹੋਈ

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਹੋਰ ਤੇਜ਼ ਹੋਈ

10 hours ago
Hindi News
English News
Sunday, July 5, 2026
No Result
View All Result
31 °c
Chandigarh
31 ° Mon
32 ° Tue
33 ° Wed
32 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਖੇਤੀ ਆਰਡੀਨੈਂਸਾਂ ਵਿਰੁੱਧ ਨਾਕਾਬੰਦੀ ਮੋਰਚਿਆਂ ਦੇ ਆਖਰੀ ਦਿਨ ਕਿਸਾਨਾਂ ਮਜ਼ਦੂਰਾਂ ਵੱਲੋਂ ਲਾਮਿਸਾਲ ਹੁੰਗਾਰਾ, ਭਾਕਿਯੂ(ਏਕਤਾ ਉਗਰਾਹਾਂ) ਵੱਲੋਂ 15 ਤੋਂ 20 ਸਤੰਬਰ ਤੱਕ ਪਟਿਆਲਾ ਅਤੇ ਬਾਦਲ ਵਿਖੇ ਪੱਕੇ ਮੋਰਚੇ ਲਾਉਣ ਦਾ ਕੀਤਾ ਗਿਆ ਐਲਾਨ

August 29, 2020
in ਚੰਡੀਗੜ੍ਹ
ਖੇਤੀ ਆਰਡੀਨੈਂਸਾਂ ਵਿਰੁੱਧ ਨਾਕਾਬੰਦੀ ਮੋਰਚਿਆਂ ਦੇ ਆਖਰੀ ਦਿਨ ਕਿਸਾਨਾਂ ਮਜ਼ਦੂਰਾਂ ਵੱਲੋਂ ਲਾਮਿਸਾਲ ਹੁੰਗਾਰਾ, ਭਾਕਿਯੂ(ਏਕਤਾ ਉਗਰਾਹਾਂ) ਵੱਲੋਂ 15 ਤੋਂ 20 ਸਤੰਬਰ ਤੱਕ ਪਟਿਆਲਾ ਅਤੇ ਬਾਦਲ ਵਿਖੇ ਪੱਕੇ ਮੋਰਚੇ ਲਾਉਣ ਦਾ ਕੀਤਾ ਗਿਆ ਐਲਾਨ

ਚੰਡੀਗੜ੍ਹ 29 ਅਗਸਤ (ਵਿਸ਼ਵ ਵਾਰਤਾ)- ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਕਰੋਨਾ ਦੀ ਆੜ ਹੇਠ ਮੜ੍ਹਨ ‘ਤੇ ਤੁਲੀ ਹੋਈ ਕੇਂਦਰ ਸਰਕਾਰ ‘ਚ ਹਿੱਸੇਦਾਰ ਭਾਜਪਾ ਅਕਾਲੀ ਮੰਤਰੀ,ਐਮ ਪੀ, ਐਮ ਐਲ ਏ ਨੂੰ ਪਿੰਡਾਂ ‘ਚ ਵੜਨੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਤੇ ਲਾਏ ਗਏ ਨਾਕਾਬੰਦੀ ਧਰਨਿਆਂ ਨੂੰ ਅੱਜ ਪੰਜਵੇਂ ਤੇ ਆਖਰੀ ਦਿਨ ਲਾਮਿਸਾਲ ਹੁੰਗਾਰਾ ਮਿਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਗਿਆ ਕਿ ਪੂਰੇ ਮੋਰਚੇ ਦੌਰਾਨ 13 ਜਿਲ੍ਹਿਆਂ ਦੇ 600 ਤੋਂ ਵੱਧ ਪਿੰਡਾਂ ਵਿੱਚ ਮੰਗਾਂ ਦਾ ਪ੍ਰਚਾਰ ਤਾਂ ਕੁੱਲ ਮਿਲਾ ਕੇ 20 ਲੱਖ ਲੋਕਾਂ ਤੱਕ ਲਿਜਾਇਆ ਗਿਆ ਜਿਹਨਾਂ ਵਿੱਚੋਂ ਇੱਕ ਲੱਖ ਤੋਂ ਵੱਧ ਕਿਸਾਨ ਮਜ਼ਦੂਰ ਪਰਿਵਾਰਾਂ ਸਮੇਤ ਅੱਜ ਵੀ ਕਰੋਨਾ ਸਾਵਧਾਨੀਆਂ ਵਰਤਦਿਆਂ ਸ਼ਾਮਲ ਹੋਏ। ਬੀਤੇ ਦਿਨ ਪਿੰਡ ਲੌਂਗੋਵਾਲ ‘ਚ ਸੁਆਲ ਪੁੱਛਣ ਲਈ ਰੋਕੇ ਉੱਘੇ ਅਕਾਲੀ ਆਗੂ ਗੋਬਿੰਦ ਸਿੰਘ ਨੇ ਧਰਨਾਕਾਰੀਆਂ ਵੱਲੋਂ ਕੀਤੇ ਗਏ ਸੁਆਲਾਂ ਦਾ ਕੋਈ ਵੀ ਜੁਆਬ ਨਾ ਦੇਣ ਵਿੱਚ ਹੀ ਆਪਣਾ ਭਲਾ ਸਮਝਿਆ। ਬਹੁਤੇ ਥਾਂਈਂ ਆਗੂ ਸਫ਼ਾਂ ‘ਚ ਸ਼ਾਮਲ ਨੌਜਵਾਨਾਂ ਵਿੱਚ ਰੋਸ ਤੇ ਜੋਸ਼ ਰੋਹ ਭਰਪੂਰ ਨਾਹਰਿਆਂ ਰਾਹੀਂ ਜ਼ਾਹਰ ਹੋ ਰਿਹਾ ਸੀ। ਕੁੱਝ ਰਹਿੰਦੇ ਪਿੰਡਾਂ ਵਿੱਚ ਅੱਜ ਵੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਕਈ ਪਿੰਡਾਂ ਵਿੱਚ ਰੋਸ ਮਾਰਚ ਤੇ ਢੋਲ ਮਾਰਚ ਵੀ ਕੀਤੇ ਗਏ। ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ,ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ, ਅਮਰੀਕ ਸਿੰਘ ਗੰਢੂਆਂ ਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਵੱਖ ਵੱਖ ਜਿਲ੍ਹਿਆਂ/ਬਲਾਕਾਂ/ਪਿੰਡਾਂ ਦੇ ਆਗੂ ਸ਼ਾਮਲ ਸਨ। ਸਭ ਥਾਂਈਂ ਬੁਲਾਰਿਆਂ ਨੇ ਐਲਾਨ ਕੀਤਾ ਕਿ 15 ਤੋਂ 20 ਸਤੰਬਰ ਤੱਕ ਪਟਿਆਲਾ (ਪੂਡਾ ਗ੍ਰਾਊਂਡ) ਅਤੇ ਬਾਦਲ ਪਿੰਡ ਵਿੱਚ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਵਿਰੁੱਧ ਪੱਕੇ ਮੋਰਚੇ ਲਾਏ ਜਾਣਗੇ। ਪੰਜਾਬ ਸਰਕਾਰ ਦੁਆਰਾ ਕੇਂਦਰ ਸਰਕਾਰ ਨੂੰ ਕਿਸਾਨ ਰੋਹ ਤੋਂ ਬਚਾਉਣ ਹਿਤ ਸ਼ਾਂਤਮਈ ਇਕੱਠਾਂ ਉੱਤੇ ਦਫਾ144 ਮੜ੍ਹ ਕੇ ਕਿਸਾਨਾਂ ਮਜ਼ਦੂਰਾਂ ਸਿਰ ਪੁਲਿਸ ਕੇਸ ਮੜ੍ਹਨੇ ਬੰਦ ਕਰਨ, ਮੌਂਟੇਕ ਆਹਲੂਵਾਲੀਆ ਕਮੇਟੀ ਭੰਗ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਸਾਰੇ ਕਰਜੇ ਖ਼ਤਮ ਕਰਨ ਸਮੇਤ ਹੋਰ ਭਖਦੀਆਂ ਮੰਗਾਂ ਮੁੱਖ ਤੌਰ ਤੇ ਪਟਿਆਲਾ ਧਰਨੇ ਦੀਆਂ ਮੰਗਾਂ ਵਿੱਚ ਸ਼ਾਮਲ ਹੋਣਗੀਆਂ। ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ ਤੇ ਭੂਮੀ-ਗ੍ਰਹਿਣ ਸੋਧਾਂ ਵਾਪਸ ਲੈਣ ਸਮੇਤ ਮਜ਼ਦੂਰਾਂ ਕਿਸਾਨਾਂ ਦੇ ਸ਼ਾਂਤਮਈ ਇਕੱਠਾਂ ਅਤੇ ਲੋਕ-ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਵਕੀਲਾਂ ਆਦਿ ਸਭਨਾਂ ਦੇ ਲਿਖਣ ਬੋਲਣ ‘ਤੇ ਮੜ੍ਹੀਆਂ ਪਾਬੰਦੀਆਂ ਵਾਪਸ ਲੈਣ ਨਜ਼ਰਬੰਦਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਵਰਗੀਆਂ ਭਖਦੀਆਂ ਮੰਗਾਂ ਕੇਂਦਰ ਵਿਰੋਧੀ ਬਾਦਲ ਧਰਨੇ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਇਹ ਐਲਾਨ ਵੀ ਕੀਤਾ ਗਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ(ਸਤਨਾਮ ਪੰਨੂ) ਵੱਲੋਂ 7 ਸਤੰਬਰ ਤੋਂ ਜਿਲ੍ਹਾ ਕੇਂਦਰਾਂ ‘ਤੇ ਲਾਏ ਜਾ ਰਹੇ ਪੱਕੇ ਧਰਨਿਆਂ ਦੀ ਹਮਾਇਤ ਵਿੱਚ ਵੀ ਇੱਕ ਦਿਨ ਲਈ ਤਾਲਮੇਲਵੇਂ ਧਰਨੇ 7 ਸਤੰਬਰ ਨੂੰ ਜਿਲ੍ਹਾ ਕੇਂਦਰਾਂ ‘ਤੇ ਲਾਏ ਜਾਣਗੇ। ਧਰਨਿਆਂ ਵਿੱਚ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਲ ਨਾਲ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰੋ, ਬਿਜਲੀ ਸੋਧ ਬਿੱਲ 2020 ਰੱਦ ਕਰੋ, ਭੂਮੀ ਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਦਾ ਖਰੜਾ ਰੱਦ ਕਰੋ,ਦਫਾ 144 ਦਫਾ ਕਰੋ ਵਰਵਰਾ ਰਾਓ ਸਮੇਤ ਸਾਰੇ ਨਜ਼ਰਬੰਦਾਂ ਨੂੰ ਰਿਹਾਅ ਕਰੋ ਆਦਿ ਦੇ ਰੋਹ ਭਰਪੂਰ ਨਾਹਰੇ ਅਸਮਾਨ ਗੁੰਜਾ ਰਹੇ ਸਨ। ਬੁਲਾਰਿਆਂ ਵੱਲੋਂ ਕੈਪਟਨ ਸਰਕਾਰ ਉੱਤੇ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਇੱਕ ਪਾਸੇ ਤਾਂ ਖੇਤੀ ਆਰਡੀਨੈਂਸਾਂ ਵਿਰੁੱਧ ਮਤੇ ਪਾਸ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਹਨਾਂ ਆਰਡੀਨੈਂਸਾਂ ਵਿਰੁੱਧ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ‘ਤੇ ਝੂਠੇ ਕੇਸ ਮੜ੍ਹੇ ਜਾ ਰਹੇ ਹਨ। ਬੁਲਾਰਿਆਂ ਨੇ ਹੋਰ ਭਖਦੀਆਂ ਮੰਗਾਂ ਉੱਤੇ ਵੀ ਬਰਾਬਰ ਜੋਰ ਦਿੱਤਾ ਕਿ ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜ੍ਹੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕੀਤੇ ਜਾਣ। ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਣਾਇਆ ਜਾਵੇ। ਸਵੈ ਰੁਜਗਾਰ ਦੀ ਆੜ ਹੇਠ ਔਰਤਾਂ ਦੀ ਅੰਨ੍ਹੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨੈਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕੀਤੇ ਜਾਣ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ2 ਫਾਰਮੂਲੇ ਮੁਤਾਬਕ ਮਿਥੇ ਜਾਣ ਤੇ ਪੂਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੀ ਜਾਵੇ। ਅਰਬਾਂ-ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਏ ਜਾਣ। ਬਠਿੰਡਾ ਸਰਕਾਰੀ ਥਰਮਲ ਬੰਦ ਕਰਨ ਤੇ ਢਾਹੁਣ ਦਾ ਫੈਸਲਾ ਰੱਦ ਕੀਤਾ ਜਾਵੇ। ਸਮੁੱਚੀਆਂ ਸਿਹਤ ਸੇਵਾਵਾਂ ਦਾ ਸਰਕਾਰੀਕਰਨ ਕਰਕੇ ਕਰੋਨਾ ਸਮੇਤ ਸਭ ਜਾਨਲੇਵਾ ਬੀਮਾਰੀਆਂ ਦੀ ਤਸੱਲੀਬਖਸ਼ ਰੋਕਥਾਮ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਜਿਹੜੇ ਕਿ ਗਰੀਬਾਂ ਲਈ ਮੁਫ਼ਤ ਹੋਣ। ਅੱਜ ਦੇ ਧਰਨਿਆਂ ਵਿੱਚ ਕਈ ਥਾਂਈਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੀ ਐਸ ਯੂ ਰੰਧਾਵਾ, ਨੌਜਵਾਨ ਭਾਰਤ ਸਭਾ,ਡੀ ਟੀ ਐਫ, ਟੀ ਐਸ ਯੂ ਭੰਗਲ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਵੱਡੇ ਛੋਟੇ ਜੱਥਿਆਂ ਰਾਹੀਂ ਕੀਤੀ ਗਈ ਹਿਮਾਇਤੀ ਸ਼ਮੂਲੀਅਤ ਲਈ ਬੁਲਾਰਿਆਂ ਵੱਲੋਂ ਧੰਨਵਾਦ ਕੀਤਾ ਗਿਆ। ਬੁਲਾਰਿਆਂ ਵੱਲੋਂ ਐਲਾਨ ਕੀਤਾ ਗਿਆ ਕਿ ਖੇਤੀ ਆਰਡੀਨੈਂਸ ਰੱਦ ਕਰਾਉਣ ਤੱਕ ਮੌਜੂਦਾ ਸੰਘਰਸ਼ ਵੱਖ ਵੱਖ ਰੂਪਾਂ ‘ਚ ਜਾਰੀ ਰੱਖਿਆ ਜਾਵੇਗਾ। ਉਹਨਾਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਸ ‘ ਕਿਸਾਨੀ ਬਚਾਓ ‘ ਸੰਘਰਸ਼ ਵਿੱਚ ਹੋਰ ਵੀ ਵਧ ਚੜ੍ਹ ਕੇ ਪਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਜ਼ਿਲ੍ਹੇ ‘ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 76479 ਫਾਰਮ ਡਿਜੀਟਾਈਜ਼

ਜ਼ਿਲ੍ਹੇ ‘ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 76479 ਫਾਰਮ ਡਿਜੀਟਾਈਜ਼

by Ankit
July 4, 2026
0

ਜ਼ਿਲ੍ਹੇ 'ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 76479 ਫਾਰਮ ਡਿਜੀਟਾਈਜ਼ ਕਪੂਰਥਲਾ, 4 ਜੁਲਾਈ (ਵਿਸ਼ਵ ਵਾਰਤਾ);- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ...

Most Popular

ਬੈਂਗਲੁਰੂ ‘ਚ ISRO ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬੈਂਗਲੁਰੂ ‘ਚ ISRO ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

by Jaspreet Kaur
2 days ago
0

ਬੈਂਗਲੁਰੂ 'ਚ ISRO ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ - ਪੂਰੇ ਕੰਪਲੈਕਸ ਨੂੰ ਕਰਵਾਇਆ ਖਾਲੀ ਨਵੀ ਦਿੱਲੀ, 2...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 