
ਜੈਤੋ, 26 ਅਗਸਤ (ਰਘੁਨੰਦਨ ਪਰਾਸ਼ਰ) ਫੈਡਰੇਸ਼ਨ ਆੱਫ ਵਪਾਰ ਮੰਡਲ ਦੇ ਕੌਮੀ ਮੀਤ ਪ੍ਰਧਾਨ ਅਮਿਤ ਕਪੂਰ ਨੇ ਦੱਸਿਆ ਕਿ ਰਾਸ਼ਟਰਪਤੀ ਨੇ 5 ਜੂਨ ਨੂੰ ਕਿਸਾਨ ਉਤਪਾਦਨ ਅਤੇ ਵਪਾਰ (ਤਰੱਕੀ ਅਤੇ ਸਰਲਤਾ) ) ਆਰਡੀਨੈਂਸ -2020 (2020 ਦਾ ਕੇਂਦਰੀ ਆਰਡੀਨੈਂਸ ਨੰ. 10) ਜਾਰੀ ਕੀਤਾ ਗਿਆ ਹੈ। ਇਸ ਨਾਲ ਭਾਰਤ ਵਿੱਚ ਮਾਰਕਿਟ ਕਮੇਟੀ ਦੀਆਂ ਫੀਸਾਂ ਅਤੇ ਆਰ.ਡੀ.ਐਫ.ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਅਮਿਤ ਕਪੂਰ, ਜੋ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਵੀ ਹਨ, ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਮਾਰਕੀਟ ਫੀਸਾਂ ਅਤੇ ਆਰ.ਡੀ. ਐੱਫ. ਮਾਫੀ ਨੂੰ ਉਪਰੋਕਤ ਨੋਟੀਫਿਕੇਸ਼ਨ ਦੁਆਰਾ ਖਤਮ ਕਰ ਦਿੱਤਾ ਗਿਆ ਹੈ। ਕੁਝ ਰਾਜ ਇਸ ਆਰਡੀਨੈਂਸ ਨੂੰ ਅਪਨਾਉਣ ਲਈ ਟਾਲਮਟੋਲ ਕਰ ਰਹੇ ਹਨ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਪੰਜਾਬ ਵਿੱਚ ਕਪਾਹ ਅਤੇ ਹੋਰ ਵਸਤਾਂ ਦਾ ਸੀਜ਼ਨ ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਪੰਜਾਬ ਸਰਕਾਰ ਮਾਰਕੀਟ ਫੀਸ ਲਏਗਾ ਜਾਂ ਨਹੀਂ। ਵਪਾਰੀ ਆਗੂ ਅਮਿਤ ਕਪੂਰ ਨੇ ਕਿਹਾ ਕਿ ਵਪਾਰੀ ਕਹਿੰਦੇ ਹਨ ਕਿ ਉਹ ਜਿੰਸਾਂ ਨੂੰ ਉਦੋਂ ਹੀ ਖਰੀਦ ਸਕਣਗੇ ਜਦੋਂ ਸਰਕਾਰ ਇਸ ਬਾਰੇ ਸਪੱਸ਼ਟੀਕਰਨ ਦਿੰਦੀ ਹੈ ਕਿ ਮਾਰਕੀਟ ਫੀਸਾਂ ਲੈਣੀਆਂ ਹਨ ਜਾਂ ਨਹੀਂ ।ਉਪਰੋਕਤ ਆਰਡੀਨੈਂਸ ਬਾਰੇ ਸਰਕਾਰ ਦਾ ਕੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਜਾਰੀ ਹੋਇਆ ਨੂੰ 2 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਜਿਸ ਕਾਰਨ ਰਾਜ ਦੇ ਵਪਾਰੀ ਬਹੁਤ ਭੰਬਲਭੂਸੇ ਵਿੱਚ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਤੇ ਵਿੱਤ ਮੰਤਰੀ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਨੀਤੀ ਨੂੰ ਤੁਰੰਤ ਸਪੱਸ਼ਟ ਕਰਨ ਤਾਂ ਜੋ ਵਪਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























