
ਮਾਨਸਾ 26 ਅਗਸਤ ( ਵਿਸ਼ਵ ਵਾਰਤਾ)- ਕਿਸਾਨਾਂ ਵਲੋਂ ਤਿੰਨ ਖੇਤੀ ਮਾਰੂ ਆਰਡੀਨੈਂਸਾਂ ਖਿਲਾਫ ਚਲ ਰਹੇ ਸੂਬਾ ਪੱਧਰੀ ਨਾਕਾਬੰਦੀ ਸੰਘਰਸ਼ ਵਿੱਚ ਅੱਜ ਜਿpਲਾ ਮਾਨਸਾ ਦੇ ਅਨੇਕਾਂ ਪਿੰਡ ਨਾਕਿਆਂ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ । ਇਨ੍ਹਾਂ ਐਕਸ਼ਨਾਂ ਵਿੱਚ ਅੱਜ ਵਿਸ਼ੇਸ਼ ਕਰਕੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਜਿੰਨਾ ਕਿਸਾਨ ਦੋਖੀ ਸਰਕਾਰਾਂ ਦਾ ਰੱਜ ਕੇ ਪਿੱਟ ਸਿਆਪਾ ਕੀਤਾ । ਜਿਲੇ ਦੇ 81 ਪਿੰਡਾਂ ਵਿੱਚ ਇਨ੍ਹਾਂ ਨਾਕਾਬੰਦੀ ਇਕੱਠਾਂ ਵਿੱਚ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤੇ ਖੇਤੀ ਉਜਾੜੂ ਰਵਈਏ ਦੀ ਜੋਰਦਾਰ ਨਿਖੇਧੀ ਕੀਤੀ ਅਤੇ ਆਰਡੀਨੈਂਸਾਂ, ਬਿਜਲੀ ਬਿੱਲ ਅਤੇ ਤੇਲ ਕੀਮਤ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਇਸ ਮੌਕੇ ਕਿਸਾਨਾਂ ਨੂੰ ਰਾਜਸੀ ਤੌਰ ਤੇ ਚੇਤੰਨ ਕਰਦੇ ਹੋਏ ਸਰਕਾਰੀ ਕਿਸਾਨ ਮਾਰੂ ਕਦਮਾਂ ਦੀ ਵਿਸਥਾਰ ਸਹਿਤ ਵਿਆਖਿਆ ਵੀ ਕੀਤੀ । ਬਲਾਕ ਮਾਨਸਾ ਦੇ ਨਾਕਾ ਧਰਨਿਆਂ ਨੂੰ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ , ਬਲਾਕ ਪ੍ਰਧਾਨ ਜਗਦੇਵ ਸਿੰਘ ਤੇ ਦਰਸ਼ਨ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ,, ਬੁਢਲਾਡਾ ਬਲਾਕ ਦੇ ਨਾਕਿਆਂ ਉਤੇ ਜੁਗਿੰਦਰ ਦਿਆਲਪੁਰਾ, ਜਰਨੈਲ ਸਿੰਘ ਤੇ ਮੇਜਰ ਸਿੰਘ ਗੋਬਿੰਦਪੁਰਾ,,ਭੀਖੀ ਦੇ ਧਰਨਿਆਂ ਨੂੰ ਇੰਦਰਜੀਤ ਸਿੰਘ ਝੱਬਰ ਤੇ ਮੇਜਰ ਸਿੰਘ ਅਕਲੀਆ ,, ਝੁਨੀਰ ਬਲਾਕ ਦੇ ਪਿੰਡਾਂ ਵਿੱਚ ਮਲਕੀਤ ਸਿੰਘ, ਉੱਤਮ ਸਿੰਘ ਰਾਮਾਨੰਦੀ ਤੇ ਲੀਲੂ ਸਿੰਘ ਅਤੇ ਬਲਾਕ ਸਰਦੂਲਗੜ੍ਹ ਦੇ ਧਰਨਿਆਂ ਨੂੰ ਜੱਗਾ ਸਿੰਘ ਤੇ ਮਹਿੰਦਰ ਸਿੰਘ ਰੁਮਾਣਾ ਨੇ ਸੰਬੋਧਨ ਕੀਤਾ ਅਤੇ ਆਉਣ ਵਾਲੇ ਤਿੰਨ ਦਿਨ ਹੋਰ ਜੋਰਦਾਰ ਢੰਗ ਨਾਲ਼ ਨਾਕਾਬੰਦੀਆਂ ਚ ਭਾਗ ਲੈਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...





















