
ਚੰਡੀਗੜ੍ਹ 26 ਅਗਸਤ ( ਵਿਸ਼ਵ ਵਾਰਤਾ )-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ,ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ,ਫੈਡਰੇਸ਼ਨ ਤੇ ਅਕਾਲੀ ਆਗੂ ਸ੍ਰ ਬਲਵਿੰਦਰ ਸਿੰਘ ਖੋਜਕੀਪੁਰ,ਕੁਲਦੀਪ ਸਿੰਘ ਮਜੀਠਾ, ਸ੍ਰ ਹਰਸ਼ਰਨ ਸਿੰਘ ਭਾਤਪੁਰ ਜੱਟਾਂ, ਸ੍ਰ ਗੁਰਚਰਨ ਸਿੰਘ ਬਸਿਆਲਾ, ਬੀਬੀ ਕਮਲਜੀਤ ਕੌਰ ਕੁਕੜਾਂ ਤੇ ਲਖਬੀਰ ਸਿੰਘ ਟਾਂਡਾ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਰਬੱਤ ਖਾਲਸਾ ਵਲੋ ਬਖ਼ਸ਼ੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੈਵਾ ਦਾ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਉਪਰੰਤ ਤਿਆਗ ਕਰ ਕੇ ਅਪਣੇ ਵੱਡੇ ਕਿਰਦਾਰ ਤੇ ਦੂਰ ਅੰਦੇਸ਼ੀ ਦਾ ਸਬੂਤ ਦਿਤਾ ਹੈ ਜਦੋਂ ਕਿ ਇਥੇ ਐਸ.ਜੀ.ਪੀ.ਸੀ ਦੀ ਮੈਂਬਰੀ ਤੋਂ ਲੈ ਕੇ ਮੰਤਰੀ ਤੱਕ ਦੇ ਉਹਦੇ ਇਕੋ ਵਿਅਕਤੀ ਕਈ ਕਈ ਸਾਲਾਂ ਤੋਂ ਸਾਂਭੀ ਬੈਠਾ ਹੈ। ਫੈਡਰੇਸ਼ਨ/ਅਕਾਲੀ ਨੇਤਾਂਵਾਂ ਆਖਿਆ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਤੇ ਖ਼ਾਸਕਰ ਬਾਦਲ ਪਰਿਵਾਰ ਨੇ ਅੱਡੀ ਚੋਟੀ ਤੱਕ ਕੀਤੇ ਵਿਰੋਧ ਦੇ ਬਾਵਜੂਦ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾ ਵਲੋੰ ਘਰ ਬੈਠਿਆਂ ਜਿੱਤਾ ਕੇ ਪੰਥ ਵਿੱਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਜਥੇਦਾਰ ਦਾਦੂਵਾਲ ਦੀ ਜਿੱਤ ਨੇ ਪੰਜਾਬ ਅਤੇ ਦਿੱਲੀ ਦੀਆਂ ਸੰਗਤਾਂ ਵਿਚ ਬਾਦਲਾਂ ਦੇ ਨਾਸਕ,ਭ੍ਰਿਸ਼ਟ ਅਤੇ ਪੰਥ ਮਾਰੂ ਗੁਰਦੂਆਰਾ ਪ੍ਰਬੰਧ ਤੋ ਨਿਜਾਤ ਲੈਣ ਦੀ ਭੜੱਕ ਰਹੀ ਜਵਾਲਾ ਨੂੰ ਹੋਰ ਲਾਂਬੂ ਲਾ ਦਿਤਾ ਹੈ। ਸ੍ਰੀ ਦਹਬਾਰ ਸਾਹਿਬ ਦਰਸ਼ਨ ਅਭਿਲਾਸ਼ੀ ਯਾਤਰਾਂ ਦੌਰਾਨ ਜਿਸ ਤਰਾਂ ਥਾਂ ਥਾਂ ਪਿੰਡ ਦਾਦੂਵਾਲ ਹਰਿਆਣਾਂ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਸਾਰੇ ਰਸਤੇ ਹਰਿਆਣਾਂ ਪੰਜਾਬ ਦੀਆਂ ਸੰਗਤਾ ਤੇ ਖ਼ਾਸਕਰ ਸਿੱਖ ਨੌਜਵਾਨਾਂ ਵਲੋਂ ਜਥੇਦਾਰ ਦਾਦੂਵਾਲ ਜੀ ਦਾ ਜੋ ਭਰਵਾਂ ਸਵਾਗਤ ਕੀਤਾ ਗਿਆਂ ਹੈ ਉਸ ਨੇ ਬਾਬਾ ਬਲਜੀਤ ਸਿੰਘ ਦਾਦੁਵਾਲ ਨੂੰ ਪੰਜਾਬ ਵਿੱਚ ਵੀ ਇੱਕ ਮਜ਼ਬੂਤ ਕੌਮੀ ਧਾਰਮਿਕ ਆਗੂ ਵਜੋਂ ਉਭਾਰਿਆ ਹੈ। ਉਹਨਾਂ ਕਿਹਾਂ ਜਿਸ ਤਰ੍ਹਾਂ ਜਥੇਦਾਰ ਦਾਦੂਵਾਲ ਨੇ ਹਰਿਆਣੇ ਵਿੱਚ ਬਾਦਲਾਂ ਨੂੰ ਲੱਕ ਤੋੜਵੀਂ ਹਾਰ ਦਿੱਤੀ ਹੈ ਇਸੇ ਤਰ੍ਹਾਂ ਸਮੁੱਚਾ ਖਾਲਸਾ ਪੰਥ ਹੁਣ ਜਥੇਦਾਰ ਦਾਦੂਵਾਲ ਜੀ ਤੋਂ ਇਹ ਆਸ ਕਰਦਾ ਹੈ ਕਿ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ ਵਿੱਚ ਵੀ ਸਾਰੀਆਂ ਪੰਥਕ ਧਿਰਾਂ ਨੂੰ ਬਾਦਲਾਂ ਵਿਰੁੱਧ ਇੱਕ ਮੰਚ ਤੇ ਇਕੱਠਿਆਂ ਕਰਨ ਲਈ ਅਹਿਮ ਭੂਮਿਕਾ ਨਿਭਾਉਣ ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...






















