
ਮਾਨਸਾ ਜ਼ਿਲ੍ਹੇ ਵਿੱਚ 25 ਨਵੇਂ ਮਾਮਲਾ ਆਏ ਸਾਹਮਣੇ,ਮਰਨ ਵਾਲਿਆਂ ਦੀ ਗਿਣਤੀ ਹੋਈ 10
ਮਾਨਸਾ, 25 ਅਗਸਤ (ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਵਿੱਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸੰਪਰਕ ‘ਚ ਆਉਣ ਤੋਂ ਬਾਅਦ ਇਕ ਸਾਬਕਾ ਮੰਤਰੀ ਦਾ ਪਰਿਵਾਰ ਤੇ 10 ਪੁਲੀਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਇਸ ਦੇ ਇਲਾਵਾ ਥਾਣਾ ਸਿਟੀ-1,ਮਾਨਸਾ ਦੇ 10 ਪੁਲੀਸ ਮੁਲਾਜ਼ਮ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਮੰਗਲਵਾਰ ਨੂੰ ਇਕ ਦਿਨ ‘ਚ ਹੀ ਮਾਨਸਾ ਚ ਪਾਜ਼ੀਟਿਵ ਪਾਏ ਗਏ 25 ਵਿਅਕਤੀਆਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਸਭ ਪੀੜਤ ਵਿਅਕਤੀਆਂ ਨੂੰ ਘਰ ਇਕਾਂਤਵਾਸ ਕੀਤਾ ਗਿਆ ਹੈ। ਜ਼ਿਲ੍ਹਾ ਮਾਨਸਾ ‘ਚ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧਕੇ 171 ਤੱਕ ਪੁੱਜ ਗਈ ਹੈ,ਜਦੋਂ ਕਿ ਅੱਜ ਕੋਰੋਨਾ ਨਾਲ ਇਕ ਬੁਜ਼ਰਗ ਦੀ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੀ 10 ਤੱਕ ਪੁੱਜ ਗਈ ਹੈ। ਇਸ ਨੂੰ ਲੈਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ 15 ਅਗਸਤ ਦੇ ਮੌਕੇ ਤੇ ਸਮਾਗਮ ਦੌਰਾਨ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮਾਨਸਾ ਵਿਚ ਝੰਡਾ ਲਹਿਰਾਉਣ ਪੁੱਜੇ ਸਨ,ਜਿੰਨਾ ਨੂੰ ਅਗਲੇ ਦਿਨ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ।ਕੁੱਝ ਵਿਅਕਤੀਆਂ ਦੇ ਨਮੂਨੇ ਲੈਣ ਤੋਂ ਬਾਅਦ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਕੁੱਝ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ।ਮੰਗਲਵਾਰ ਨੁੰ ਸਿਹਤ ਵਿਭਾਗ ਵਲੋਂ ਸ਼ੱਕੀ ਵਿਅਕਤੀਆਂ ਦੀ ਨਮੂਨੇ ਲੈਕੇ ਕੀਤੀ ਜਾਂਚ ਦਰਮਿਆਨ ਹੁਣ ਸਾਬਕਾ ਮੰਤਰੀ ਦੀ ਨੂੰਹ,ਉਨ੍ਹਾਂ ਦਾ ਪੁੱਤਰ ਤੇ ਬੇਟੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਇਲਾਵਾ 10 ਪੁਲੀਸ ਮੁਲਾਜ਼ਮਾਂ ਨੂੰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ,ਜਿੰਨਾਂ ਨੂੰ ਸਰਕਾਰ ਦੀ ਹਦਾਇਤਾਂ ਅਨੁਸਾਰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਇੰਨ੍ਹਾਂ ਵਿਅਕਤੀਆਂ ਦੇ ਕੁੱਝ ਦਿਨ ਪਹਿਲਾਂ ਕੋਰੋਨਾ ਜਾਂਚ ਨਮੂਨੇ ਲਏ ਗਏ ਸਨ।ਇਸ ਦੇ ਇਲਾਵਾ ਸ਼ਹਿਰ ਦੇ ਵਾਰਡ ਨੰਬਰ 4 ‘ਚ ਕੋਰੋਨਾ ਨਾਲ ਇਕ ਬੁਜ਼ਰਗ ਵਿਅਕਤੀ ਦੀ ਮੌਤ ਹੋਣ ਨਾਲ ਜ਼ਿਲਾ ਮਾਨਸਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਨਸਾ ‘ਚ ਹੁਣ ਤੱਕ 447 ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ,ਜਦੋਂ ਕਿ ਮੰਗਲਵਾਰ ਨੂੰ 25 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ।ਹੁਣ ਤੱਕ ਜ਼ਿਲੇ ਵਿਚ 23926 ਵਿਅਕਤੀਆਂ ਦੇ ਕੋਰੋਨਾ ਨਮੂਨੇ ਲਏ ਜਾ ਚੁੱਕੇ ਹਨ।300 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ।19 ਵਿਅਕਤੀਆਂ ਨੂੰ ਮੰਗਲਵਾਰ ਨੂੰ ਛੁੱਟੀ ਦੇਕੇ ਘਰ ਭੇਜਿਆ ਗਿਆ ਹੈ।ਕੋਰੋਨਾ ਪੀੜਤ 23 ਆਏ ਨਵੇਂ ਮਾਮਲਿਆਂ ‘ਚ ਮਾਨਸਾ ਵਿੱਚ 12,ਬੁਢਲਾਡਾ 1,ਖਿਆਲਾ ਕਲਾਂ 5,ਅਤੇ ਸਰਦੂਲਗੜ 5 ਮਰੀਜ਼ ਪਾਏ ਗਏ ਹਨ।
ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਹੁਣ ਤੱਕ 10 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਤੇ ਅੱਜ 23 ਨਵੇਂ ਕੇਸ ਸਾਹਮਣੇ ਆਉਣ ਕਰਕੇ ਮਰੀਜ਼ਾਂ ਦੀ ਗਿਣਤੀ 171 ਹੋ ਗਈ ਹੈ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...






















