ਫ਼ਰੀਦਕੋਟ, 23 ਅਗਸਤ( ਰਘੂ ਨੰਦਨ ਪਰਾਸ਼ਰ / ਵਿਸ਼ਵ ਵਾਰਤਾ )
ਅੱਜ ਤੋਂ ਸਹੀ ਇੱਕ ਮਹੀਨੇ ਬਾਅਦ ਬਾਬਾ ਸ਼ੇਖ ਫਰੀਦ ਆਮਗਨ ਪੁਰਬ ਦੀ ਸਮਾਪਤੀ ‘ਤੇ ਦਿੱਤੇ ਜਾਣ ਵਾਲੇ ਬਾਬਾ ਫਰੀਦ ਐਵਾਰਡਾਂ ਅਤੇ ਬਾਬਾ ਫਰੀਦ ਮੇਲੇ ਦੀ ਅਹਿਮ ਹਿੱਸਾ ਐਵਾਰਡਾਂ ਬਾਰੇ ਅਰਜ਼ੀਆਂ ਮੰਗ ਲਈਆਂ ਹਨ। ਇਸ ਸਬੰਧੀ ਐਲਾਨ ਬਾਬਾ ਫਰੀਦ ਸੁਸਾਇਟੀ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਖਾਲਸਾ ਨੇ ਇਥੇ ਕੀਤਾ। ਇਸ ਸਮੇਂ ਉਨ•ਾਂ ਦੇ ਨਾਲ ਸੁਸਾਇਟੀ ਦੇ ਸੇਵਾਦਾਰ ਗੁਰਜਾਪ ਸੇਖੋਂ ਵੀ ਮੌਜੂਦ ਸਨ।
ਸ. ਸੇਖੋਂ ਨੇ ਦੱਸਿਆ ਕਿ ਇਸ ਵਾਰੀ ਵੀ ਦੋਨੇ ਐਵਾਰਡ ਭਗਤ ਪੂਰਨ ਸਿੰਘ ਸਰਵਿਸ ਫਾਰ ਹਿਮਊਮਨੀ ਅਤੇ ਬਾਬਾ ਫਰੀਦ ਆਨੈਸਟੀ ਐਵਾਰਡ ਦਿੱਤੇ ਜਾਣਗੇ ਅਤੇ ਇਨਾਂ ਐਵਾਰਡਾਂ ਬਾਰੇ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ 5 ਸਤੰਬਰ ਤੱਕ ਕੋਈ ਵੀ 2 ਵਿਅਕਤੀ ਜਿਸ ਨੂੰ ਇਨਾਂ ਐਵਾਰਡਾਂ ਲਈ ਨਾਮਜਦ ਕਰਨਾ ਚਾਹੁੰਦੇ ਹੋਣ ਉਹ ਸਾਦੇ ਕਾਰਜ ਉਪਰ ਅਰਜੀ ਅਤੇ ਐਵਾਰਡੀ ਨਾਲ ਸਬੰਧਤ ਕੰਮਾਂ ਦਾ ਵੇਰਵਾ ਦੇ ਕੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਸੁਸਾਇਟੀ ਦੇ ਦਫਤਰ ਜਮਾਂ ਕਰਵਾ ਸਕਦਾ ਹੈ। ਇਸ ਤੋਂ ਬਾਅਦ ਐਵਾਰਡ ਲਈ ਆਈਆਂ ਅਰਜ਼ੀਆਂ ਬਾਰੇ ਅੰਦਰੂਨੀ ਤਰੀਕੇ ਨਾਲ ਜਾਂਚ ਪੜਤਾਲ ਕਰਵਾਈ ਜਾਵੇਗੀ ਅਤੇ ਉਸਤੋਂ ਬਾਅਦ ਇਨ੍ਹਾਂ ਬਾਰੇ ਐਲਾਨ ਕੀਤਾ ਜਾਵੇਗਾ।
2 ਲੱਖ ਰੁਪਏ ਦੇ ਐਵਾਰਡਾਂ ਲਈ ਮੰਗੀਆਂ ਅਰਜ਼ੀਆਂ
ਉਨ੍ਹਾਂ ਦੱਸਿਆ ਕਿ ਐਵਾਰਡਾਂ ਵਿੱਚ 1-1 ਲੱਖ ਰੁਪਏ, ਮੋਮੈਟੋ, ਲੋਈ, ਸੈਨੇਟੇਸ਼ਨ ਦਿੱਤੇ ਜਾਣਗੇ ਅਤੇ ਇਹ 23 ਸਤੰਬਰ ਨੂੰ ਨਗਰ ਕੀਰਤਨ ਉਪਰੰਤ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਦੀਵਾਨ ਦੌਰਾਨ ਦਿੱਤੇ ਜਾਣਗੇ। ਕੁੰਵਰਵਿਜੇ ਪ੍ਰਤਾਪ ਸਿੰਘ, ਕ੍ਰਿਸ਼ਨ ਕੁਮਾਰ, ਨਿਰਮਲ ਸਿੰਘ ਪਟਵਾਰੀ, ਐਚ ਐਸ ਫੁਲਕਾ, ਕਿਰਨ ਬੇਦੀ, ਡਾ ਹਰਸ਼ਿੰਦਰ ਕੌਰ, ਸੰਤ ਬਲਬੀਰ ਸਿੰਘ ਸੀਚੇਵਾਲ, ਨਵਜੋਤ ਸਿੰਘ ਸਿੱਧੂ, ਡਾ. ਹਰਬਾਗ ਸਿੰਘ, ਸਮੇਤ ਮਨੂੱਖਤਾ ਦੀ ਸੇਵਾ ਕਰਨ ਵਾਲੀਆਂ ਅਤੇ ਕਈ ਹੋਰ ਇਮਾਨਦਾਰ ਹਸਤੀਆਂ ਨੂੰ ਦਿੱਤੇ ਜਾ ਚੁੱਕੇ ਹਨ। ਉਨ•ਾਂ ਸਪੱਸ਼ਟ ਕਿਹਾ ਕਿ ਐਵਾਰਡ ਦੇਣ ਵੇਲੇ ਵੀ ਕਰੋਨਾ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਨਾ ਕੀਤੀ ਜਾਵੇਗੀ ।