ਕੰਡਿਆਲੀ ਤਾਰ ਦੇ ਗੇਟ ਰਾਹੀਂ ਖੇਤੀ ਕਰਦੇ ਸਨ ਕਿਸਾਨ
ਤਰਨਤਾਰਨ 23 ਅਗਸਤ( ਵਿਸ਼ਵ ਵਾਰਤਾ )-ਖਾਲੜਾ ਸੈਕਟਰ ਅਧੀਨ ਆਉਂਦੀ ਬੀ ਐਸ ਐਫ ਦੀ ਸਰਹੱਦੀ ਚੌਕੀ ਵਾਂ ਤਾਰਾ ਸਿੰਘ ਦੇ ਏਰੀਏ ਅਧੀਨ ਕੰਡਿਆਲੀ ਤਾਰ ਦਾ ਗੇਟ ਪਾਰ ਕਰਕੇ ਖੇਤੀ ਕਰਨ ਗਏ ਪੰਜ ਕਿਸਾਨਾਂ ਵੱਲੋਂ ਚੱਪਲਾਂ ਦੇ ਤਲਿਆ ਵਿੱਚ ਲੁਕਾ ਕੇ ਲਿਆਂਦੀ ਇੱਕ ਕਿਲੋ 120 ਗ੍ਰਾਮ ਹੈਰੋਇਨ ਬੀ ਐਸ ਐਫ ਦੇ ਜਵਾਨਾਂ ਵੱਲੋਂ ਫੜਨ ਵਿੱਚ ਕਾਮਯਾਬੀ ਮਿਲੀ ਹੈ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੀ ਪਹਿਚਾਣ ਪੰਜਾਬ ਸਿੰਘ ਪੁੱਤਰ ਕਾਬਲ ਸਿੰਘ , ਨਛੱਤਰ ਸਿੰਘ ਪੁੱਤਰ ਗੋਪਾਲ ਸਿੰਘ,ਰਾਜ ਸਿੰਘ ਪੁੱਤਰ ਨਿਰਮਲ ਸਿੰਘ, ਨਿਰਮਲ ਸਿੰਘ ਪੁੱਤਰ ਸੋਹਣ ਸਿੰਘ ,ਤੇ ਬਿਕਰਮ ਸਿੰਘ ਪੁੱਤਰ ਹਰਚਰਨ ਸਿੰਘ ਵਾਸੀਆਨ ਪਿੰਡ ਵਾਂ ਤਾਰਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਕੰਡਿਆਲੀ ਤਾਰ ਦੇ ਗੇਟ ਨੰਬਰ 140/01 ਤੋਂ ਖੇਤੀ ਕਰਨ ਗਏ ਸਨ ਅਤੇ ਜਦੋਂ ਸ਼ਾਮੀ ਕਰੀਬ 4 ਵਜੇ ਵਾਪਿਸ ਆਏ ਤਾਂ ਬੀ ਐਸ ਐਫ ਜਵਾਨਾਂ ਵੱਲੋਂ ਸ਼ੱਕ ਪੈਣ ਤੇ ਜਦੋਂ ਉਕਤ ਵਿਅਕਤੀਆਂ ਦੀਆਂ ਚਪਲਾਂ ਦੀ ਜਾਂਚ ਕੀਤੀ ਤਾਂ ਚੱਪਲਾਂ ਵਿੱਚ ਲੋਕੋਏ 22 ਪੈਕਟ ਹੈਰੋਇਨ ਜਿਸ ਦਾ ਵਜ਼ਨ 1 ਕਿਲੋ 120 ਗ੍ਰਾਮ ਹੋਇਆ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ























