ਚੰਡੀਗੜ੍ਹ 22 ਅਗਸਤ ( ਵਿਸ਼ਵ ਵਾਰਤਾ )- ਪੰਜਾਬ ਲੋਕ ਸੰਪਰਕ ਅਤੇ ਸੂਚਨਾ ਵਿਭਾਗ ਦੇ ਡਾਇਰੈਕਟਰ ਰਵੀ ਭਗਤ IAS ਨੇ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਬਾਰੇ ਬਣਾਈ *ਕੋਵਾ* ਐਪ ਵਿੱਚ ਕੁੱਝ ਨਵੇਂ ਫ਼ੀਚਰਸ ਵਿੱਚ ਵਾਧਾ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਹੁਣ ਵੱਖ – ਵੱਖ ਜਿਲ੍ਹਿਆਂ ਵਿੱਚ ਬਿਸਤਰਿਆਂ ਦੀ ਉਪਲਬੱਤਾ , ਟੈਸਟ ਕਰਵਾਉਣ ਸਬੰਧੀ ਜਾਣਕਾਰੀ ਅਤੇ ਪਲਾਜ਼ਮਾ ਦਾਨ ਕਰਨ ਦੀ ਜਾਣਕਾਰੀ ਵੀ ਤੁਸੀਂ ਹੁਣ ਕੋਵਾ ਐਪ ਰਾਹੀਂ ਲੈ ਸਕਦੇ ਹੋ ।























