
ਹੁਸ਼ਿਆਰਪੁਰ 21 ਅਗਸਤ ( ਵਿਸ਼ਵ ਵਾਰਤਾ )-ਮਾਨਯੋਗ ਸ਼੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਅਧੀਨ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਨੇ ਯੋਜਨਾਬੱਧ ਅਤੇ ਯੋਗ ਢੰਗ ਨਾਲ ਕੋਵਿਡ-19 ਵਿੱਚ ਹੋ ਰਹੇ ਤੇਜੀ ਨਾਲ ਵਾਧੇ ਨੂੰ ਨਜਿੱਠ ਰਿਹਾ ਹੈ।ਜਿਲ੍ਹਾ ਪੁਲਿਸ ਹੁਸ਼ਿਆਰਪੁਰ ਨੇ ਵੀ ਹੁਸ਼ਿਆਰਪੁਰ ਵਿੱਚ ਕੋਵਿਡ-19 ਦਾ ਮੁਕਾਬਲਾ ਕਰਨ ਲਈ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰਖਦੇ ਹੋਏ, ਜਿਲੇ ਵਿੱਚ ਲੋਕਾ ਨੂੰ ਜਾਗਰੂਕ ਕਰਨ ਅਤੇ ਪੰਜਾਬ ਸਰਕਾਰ ਦੇ “ਮਿਸ਼ਨ ਫਤਿਹ” ਗੋਲ ਨੂੰ ਪਾਉਣ ਲਈ ਸੈਲਫ ਸੇਫਟੀ ਸਲੋਗਨ ਦੀ ਮੁਹਿੰਮ ਚਲਾਈ ਗਈ ਹੈ :-
ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਲੋਕਾ ਦੀ ਸੁਰੱਖਿਆ ਨੂੰ ਕਰੋਨਾ ਦੀ ਮਾਰ ਤੋ ਬੱਚਣ ਲਈ ਮਾਸਿਕ ਪਹਿਣ ਕੇ, ਮੂੰਹ ਤੇ ਨੱਕ ਪੂਰੀ ਤਰਾ ਢੱਕ ਕੇ ਚੱਲਣ ਲਈ ਕਿਹਾ ਗਿਆ । ਚਲਾਨ ਕਰਨ ਦਾ ਮਤਲਬ ਹੁੰਦਾ ਹੈ ਕਿ ਲੋਕਾ ਨੂੰ ਅਵੇਅਰ ਕਰਨਾ ਹੈ, ਉਹਨਾ ਨੂੰ ਡਰਾਉਣਾ ਨਹੀ। ਲੋਕਾ ਨੂੰ ਇਹ ਅਪੀਲ ਕੀਤੀ ਜਾਦੀ ਹੈ ਕਿ ਲੋਕ ਘਰਾ ਵਿੱਚ ਰਹਿਣ, ਮਾਸਿਕ ਪਾਉਣ, ਜੇਕਰ ਕੋਈ ਬਹੁਤ ਹੀ ਜਰੂਰੀ ਕੰਮ ਹੋਵੇ ਤਾਂ ਹੀ ਲੋਕ ਆਪਣੇ ਘਰ ਤੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਕਰਦੇ ਹੋਏ ਸ਼ੋਸ਼ਲ ਡਿਸਟੈਂਸ ਨੂੰ ਬਣਾ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰਖਿਆ ਦੇ ਨਾਲ ਨਾਲ ਲੋਕਾ ਦੀ ਸੁਰਖਿਆ ਬਣਾਈ ਰੱਖਣ ਤੇ ਸਰਕਾਰ ਦੇ ਹੁ ਕਮਾ ਅਨੁਸਾਰ ਦਿੱਤੇ ਗਏ ਸਮੇ ਦੇ ਅੰਦਰ ਹੀ ਆਪਣੀਆ ਜਰੂਰੀ ਵਸਤਾ ਖਰੀਦ ਕਰਨ ਲਈ ਜਾਇਆ ਜਾਵੇ । ਜਿਲਾ ਪੁਲਿਸ ਹੁਸ਼ਿਆਰਪੁਰ ਵੱਲੋ 47206 ਮਾਸਿਕ ਵੀ ਵੰਡੇ ਗਏ ਹਨ।
ਇਸ ਕਰੋਨਾ ਦੀ ਮਾਹਮਾਰੀ ਤੋ ਬੱਚਣ ਲਈ ਲੋਕਾ ਨੂੰ ਜਿਲਾ ਪੁਲਿਸ ਵੱਲੋ ਸੈਮੀਨਾਰ ਲਗਾ ਕੇ, ਸ਼ੋਸ਼ਲ ਮੀਡੀਆ ਰਾਹੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਚਲਾਨ ਕਰਨ ਦਾ ਇੱਕ ਇਹ ਕਾਰਨ ਹੈ ਕਿ ਲੋਕ ਚਾਹੇ ਚਲਾਨ ਦੇ ਡਰੋ ਹੀ ਮਾਸਿਕ ਪਾਉਣ।ਪਰ ਮਾਸਿਕ ਪਾਉਣ ਨਾਲ ਕਿਤੇ ਨਾ ਕਿਤੇ ਉਹਨਾ ਦੀ ਆਪਣੀ ਹੀ ਜਿੰਦਗੀ ਕਿਸੇ ਹੱਦ ਤੱਕ ਖਤਰੇ ਤੋ ਬਾਹਰ ਹੈ ।
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 14-11-2026 |...






















