ਮੋਗਾ, 21 ਅਗਸਤ -ਮਾਰਕਫ਼ੈਡ ਵਲੋਂ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਲਈ ਲੱਕੀ ਡਰਾਅ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ,ਜਿਸ ਤਹਿਤ ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਵਰਤਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਆਕਰਸ਼ਕ ਇਨਾਮ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜਰ ਮਾਰਕਫ਼ੈਡ ਮੋਗਾ ਸ੍ਰੀ ਸੁਮੀਤ ਕੁਮਾਰ ਸੋਫ਼ਤ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾ ਇਨਾਮ 3 ਲੱਖ ਰੁਪਏ ਦੀ ਕੀਮਤ ਦੇ ਦੋ ਰਾਇਲ ਬੁਲੇਟ ਮੋਟਰ ਸਾਈਕਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਇਨਾਮ ਵਿੱਚ 1.50 ਲੱਖ ਰੁਪਏ ਦੇ ਦੋ ਹੀਰੋ ਮੋਟਰਸਾਈਕਲ, ਤੀਜੇ ਇਨਾਮ ਵਿੱਚ 1.20 ਲੱਖ ਰੁਪਏ ਦੀਆਂ ਦੋ ਹੌਂਡਾ ਐਕਟਿਵਾ, ਚੌਥੇ ਇਨਾਮ ਵਿੱਚ 50 ਹਜ਼ਾਰ ਰੁਪਏ ਦੀਆਂ ਦੋ 32 ਇੰਚ ਐਲ.ਈ.ਡੀ. ਟੀ.ਵੀ., ਪੰਜਵੇਂ ਇਨਾਮ ਵਿੱਚ 30 ਹਜ਼ਾਰ ਰੁਪਏ ਦੀਆਂ 265 ਲੀਟਰ ਦੀਆਂ ਦੋ ਫਰਿਜ਼ਾਂ ਤੋਂ ਇਲਾਵਾ ਹੋਰ ਵੀ ਕਈ ਆਕਰਸ਼ਕ ਇਨਾਮ ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਵਰਤਣ ਵਾਲੇ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਨੂੰ ਦਿੱਤੇ ਜਾਣਗੇ।
ਸ੍ਰੀ ਸੋਫ਼ਤ ਨੇ ਅੱਗੇ ਦੱਸਿਆ ਕਿ ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਦੇ ਹਰ ਥੈਲੇ ਵਿਚੋਂ ਇਕ ਲੱਕੀ ਕੂਪਨ ਨਿਕਲੇਗਾ, ਜਿਸ ਨੂੰ ਪਸ਼ੂ ਪਾਲਕ ਵਲੋਂ ਸੰਭਾਲ ਕੇ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੱਕੀ ਸਕੀਮ ਦੇ ਡਰਾਅ ਦਾ ਐਲਾਨ 6 ਨਵੰਬਰ 2020 ਨੂੰ ਮਾਰਕਫ਼ੈਡ ਕੈਟਲਫ਼ੀਡ ਪਲਾਂਟ ਕਪੂਰਥਲਾ ਵਿਖੇ ਕੀਤਾ ਜਾਵੇਗਾ।
ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼ ; ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ
ਭੋਪਾਲ, 18 ਨਵੰਬਰ (ਵਿਸ਼ਵ ਵਾਰਤਾ) ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਵੀਰਵਾਰ ਨੂੰ ਭੋਪਾਲ ਵਿੱਚ ਸ਼ੁਰੂ ਹੋਵੇਗੀ। ਟੂਰਨਾਮੈਂਟ ਦੇ ਉਦਘਾਟਨੀ ਮੈਚ...






















