
ਜੈਤੋ, 21 ਅਗਸਤ (ਰਘੁਨੰਦਨ ਪਰਾਸ਼ਰ) ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਦੇ ਡੀ.ਆਰ.ਐਮ .ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਨਸਰਾਲਾ (ਪੰਜਾਬ) ਤੋਂ ਬੰਗਲਾਦੇਸ਼ ਦੇ ਬੇਨਾਪੋਲ ਲਈ ਪਹਿਲੀ ਐਨ.ਐਮ.ਜੀ .ਦੀ ਪੂਰੀ ਰੈਕ ਅੱਜ ਸੋਨਾਲੀਕਾ ਟਰੈਕਟਰ ਲੈ ਕੇ ਰਵਾਨਾ ਹੋਈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਰੇਲ ਆਵਾਜਾਈ ਦੁਆਰਾ ਆਟੋਮੈਬਾਇਲ ਦੇ ਖੇਤਰ ਵਿਚ ਅੰਤਰਰਾਸ਼ਟਰੀ ਵਪਾਰ ਕੀਤਾ ਗਿਆ ਅਤੇ ਪਹਿਲੀ ਵਾਰ ਪੂਰੇ ਰੈਕ ਦੁਆਰਾ 100 ਟਰੈਕਟਰ ਭੇਜ ਕੇ ਮੰਡਲ ਨੂੰ ਤਕਰੀਬਨ 21.50 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਇਹ ਫਿਰੋਜ਼ਪੁਰ ਡਿਵੀਜ਼ਨ ਦੀ ਵਪਾਰਕ ਵਿਕਾਸ ਇਕਾਈ ਦੇ ਅਣਥੱਕ ਯਤਨਾਂ ਸਦਕਾ ਸੰਭਵ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 16 ਅਗਸਤ ਨੂੰ ਸੋਨਾਲੀਕਾ ਦੇ ਟਰੈਕਟਰ ਨਸਰਾਲਾ ਤੋਂ ਵਾਰੰਗਲ ਅਤੇ ਰੈਡੀ ਪੱਲਮ ਨੂੰ 2 ਪੁਆਇੰਟ ਰੈਕ ਨਾਲ ਭੇਜੇ ਗਏ ਹਨ।ਸੀਨੀਅਰ ਡਵੀਜ਼ਨਲ ਟ੍ਰੈਫਿਕ ਮੈਨੇਜਰ ਸੁਧੀਰ ਸਿੰਘ ਅਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਚੇਤਨ ਤਨੇਜਾ ਨੇ ਦੱਸਿਆ ਕਿ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਦੀ ਰਹਿਨੁਮਾਈ ਹੇਠ ਕਾਰੋਬਾਰੀ ਵਿਕਾਸ ਇਕਾਈ ਬਹੁਤ ਸਖਤ ਮਿਹਨਤ ਕਰ ਰਹੀ ਹੈ। ਵਪਾਰਕ ਇੰਸਪੈਕਟਰ ਦੀਪਕ ਪ੍ਰਕਾਸ਼ ਅਤੇ ਟ੍ਰੈਫਿਕ ਇੰਸਪੈਕਟਰ ਅਸ਼ੋਕ ਸਿਨਹਾ ਨੇ ਇਸ ਲੋਡਿੰਗ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਡੀਆਰਐਮ ਰਾਜੇਸ਼ ਅਗਰਵਾਲ ਨੇ ਉਪਰੋਕਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਡਵੀਜ਼ਨ ਦਾ ਅਮਲਾ ਦਿਨ ਰਾਤ ਮਿਹਨਤ ਅਤੇ ਲਗਨ ਨਾਲ ਕੰਮ ਕਰਦਾ ਹੈ।
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):- ਰਾਜ ਚੋਣ...






















