ਜਾਣਕਾਰੀ ਦੇ ਬਾਵਜੂਦ ਪ੍ਰਸਾਸ਼ਨ ਬਣਿਆ ਮੂਕ ਦਰਸ਼ਕ
ਜੁਆਇੰਟ ਐਕਸ਼ਨ ਕਮੇਟੀ ਨੇ ਕੀਤਾ ਇੱਕ ਸਤੰਬਰ ਤੋਂ ਧਰਨਾ ਦੇਣ ਦਾ ਐਲਾਨ
ਜ਼ੀਰਕਪੁਰ ²⁰ ਅਗਸਤ (ਸਤੀਸ਼ ਕੁਮਾਰ ਪੱਪੀ )- ਜ਼ੀਰਕਪੁਰ ‘ਚ ਬਿਲਡਰ ਮਾਫੀਆ ਦੇ ਇਸ਼ਾਰੇ ‘ਤੇ ਸੈਂਕੜੇ ਕਾਲੋਨੀਆਂ ਵਸ ਚੁੱਕੀਆਂ ਹਨ ਅਤੇ ਸਥਾਨਕ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ। ਜ਼ੀਰਕਪੁਰ ‘ਚ ਨਜ਼ਾਇਜ਼ ਕਾਲੋਨੀਆਂ ਦੇ ਕਾਰਨ ਮਾਸਟਰ ਪਲਾਨ ਦਾ ਸਵਰੂਪ ਪੂਰੀ ਤਰ•ਾਂ ਵਿਗੜ ਚੁੱਕਿਆ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਪ੍ਰਸਾਸ਼ਨ ਦੇ ਇਤਰਾਜ਼ਯੋਗ ਰਵੱਈਏ ਦੇ ਵਿਰੋਧ ‘ਚ ਇੱਕ ਸਤੰਬਰ ਤੋਂ ਪ੍ਰੀਸ਼ਦ ਦਫਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਅੱਜ ਇੱਥੇ ਕਮੇਟੀ ਦੀ ਬੈਠਦ ਦੇ ਬਾਅਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ੀਰਕਪੁਰ ਵਿੱਚ ਓਲਡ ਅੰਬਾਲਾ ਰੋਡ, ਪੀਰ ਮੁਛੱਲਾ, ਕਿਸ਼ਨਪੁਰਾ, ਢਕੌਲੀ ਸਮੇਤ ਕਈ ਸਥਾਨਾਂ ‘ਤੇ ਇਸ ਸਮੇਂ ਤਿੰਨ ਸੋ ਤੋਂ ਵੱਧ ਨਜ਼ਾਇਜ਼ ਕਾਲੋਨੀਆਂ ਵਿਕਸਿਤ ਹੋ ਚੁੱਕੀ ਹੈ। ਉਨ•ਾਂ ਕਿਹਾ ਕਿ ਇੱਥੇ ਨਜ਼ਾਇਜ਼ ਕਾਲੋਨੀਆਂ ਨੂੰ ਬੜਾਵਾ ਦੇਣ ਵਾਲੇ ਬਿਲਡਰਾਂ ਨੇ ਮਾਸਟਰ ਪਲਾਨ ਦਾ ਸਵਰੂਪ ਪੂਰੀ ਤਰ•ਾਂ ਨਾਲ ਵਿਗਾੜ ਦਿੱਤਾ ਗਿਆ ਹੈ। ਮਾਸਟਰ ਪਲਾਨ ਵਿੱਚ ਜੋ ਸੈਂਕੜੇ ਸੋ ਫੁੱਟ ਚੌੜੀ ਸਨ ਅੱਜ ਉਹ 30 ਫੁੱਟ ਤੋਂ ਘੱਟ ਰਹਿ ਗਈਆਂ ਹਨ।
ਉਨ•ਾਂ ਦੱਸਿਆ ਕਿ ਪ੍ਰੀਸ਼ਦ ਦੇ ਅਧਿਕਾਰੀ ਅੱਖਾਂ ‘ਤੇ ਪੱਟੀ ਬੰਨ• ਕੇ ਕੰਮ ਕਰ ਰਹੇ ਹਨ। ਪੀਰ ਮੁਛੱਲਾ ਵਿੱਚ ਸੱਤਾਧਾਰੀ ਲੋਕਾਂ ਦੇ ਕਈ ਰਿਹਾਇਸ਼ੀ ਪ੍ਰੋਜੈਕਟ ਚਲ ਰਹੇ ਹਨ। ਜਿਸ ਕਾਰਨ ਉਹ ਆਪਣੇ ਨਿੱਜੀ ਸਵਾਰਥਾਂ ਦੇ ਚੱਲਦੇ ਨਜ਼ਾਇਜ਼ ਕਾਲੋਨੀਆਂ ਦਾ ਵਿਸਥਾਰ ਕਰ ਰਹੇ ਹਨ। ਜੁਆਇੰਟ ਐਕਸ਼ਨ ਕਮੇਟੀ ਦੀ ਮੰਗ ‘ਤੇ ਪ੍ਰੀਸ਼ਦ ਦੇ ਅਧਿਕਾਰੀ ਪੈਮਾਇਸ਼ ਕਰਨ ਦੇ ਲਈ ਮੌਕੇ ‘ਤੇ ਆਉਂਦੇ ਹਨ ਪਰੰਤੂ ਅੱਧੀ ਅਧੂਰੀ ਕਾਰਵਾਈ ਦੇ ਬਾਦ ਵਾਪਸ ਚਲੇ ਜਾਂਦੇ ਹਨ। ਜੁਆਇੰਟ ਐਕਸ਼ਨ ਕਮੇਟੀ ਵਲੋਂ ਇਸ ਮੁੱਦੇ ਨੂੰ ਲੈ ਕੇ ਸਮੇਂ ਸਮੇਂ ‘ਤੇ ਪ੍ਰੀਸ਼ਦ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਹੈ।
ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਨਜ਼ਾਇਜ਼ ਕਾਲੋਨੀਆਂ ਵਿਕਸਿਤ ਹੋਣ ਤੋਂ ਰੋਕਣ ਦੇ ਲਈ ਕਈ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਸਮੇਤ ਕਈ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ। ਇਸਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਨ•ਾਂ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਨੇ ਬੈਠਕ ਵਿੱਚ ਫੈਸਲਾ ਲਿਆ ਹੈ ਕਿ ਜ਼ੀਰਕਪੁਰ ਖੇਤਰ ਵਿੱਚ ਵੱਧ ਰਹੀਆਂ ਨਜ਼ਾਇਜ਼ ਕਾਲੋਨੀਆਂ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਲੈਕੇ ਆਉਣ ਵਾਲੀ ਇੱਕ ਸਤੰਬਰ ਤੋਂ ਨਗਰ ਪ੍ਰੀਸ਼ਦ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜੇਕਰ ਪ੍ਰੀਸ਼ਦ ਅਧਿਕਾਰੀ ਨਾ ਜਾਗੇ ਤਾਂ ਜ਼ੀਰਕਪੁਰ ਵਸਨੀਕਾਂ ਦੇ ਸਹਿਯੋਗ ਨਾਲ ਇਸ ਅੰਦੋਲਨ ਨੂੰ ਹੋਰ ਤੇਜ ਕੀਤਾ ਜਾਵੇਗਾ।
000