ਬੱਲੂਆਣਾ, 20 ਅਗਸਤ( ਵਿਸ਼ਵ ਵਾਰਤਾ )-ਥਾਣਾ ਬਾਹਾਵਵਾਲਾ ਅਧੀਨ ਪਿੰਡ ਰਾਜਾਂਵਾਲੀ ਵਿੱਚ ਬੀਤੀ ਰਾਤ ਜ਼ਮੀਨੀ ਵਿਵਾਦ ਕਾਰਨ ਦੁਵੱਲੀ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਸਰਾ ਜ਼ਖ਼ਮੀ ਹੋ ਗਿਆ। 18 ਏਕੜ ਜ਼ਮੀਨ ‘ਤੇ ਕਬਜ਼ੇ ਲਈ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਫਾਇਰਿੰਗ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਜਦਕਿ ਦੂਸਰੇ ਦੇ ਲੱਤ ਵਿੱਚ ਗੋਲੀ ਲੱਗੀ। ਮ੍ਰਿਤਕ ਦੀ ਲਾਸ਼ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭਿਜਵਾਈ ਗਈ ਹੈ। ਫਾਇਰਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਨੇ ਪਿੰਡ ਰਾਜਾਂਵਾਲੀ ਵਿੱਚ ਜਾ ਕੇ ਡੇਰਾ ਲਾ ਲਿਆ ਹੈ। ਐੱਸਐੱਚਓ ਬਹਾਵਵਾਲਾ ਅਨੁਸਾਰ ਸੱਤ ਜਣਿਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ ।
ਪੰਜਾਬ ਵਿੱਚ ਹਵਾਲਾਤੀ ਵੱਲੋਂ ਜੇਲ ਸੁਪਰਡੈਂਟ ਤੇ ਹਮਲਾ
ਗੁਰਦਾਸਪੁਰ 28 ਅਪ੍ਰੈਲ 2024 : ਫਰੀਦਕੋਟ ਜੇਲ ਤੋਂ ਸ਼ਿਫਟ ਕੀਤੇ ਗਏ ਇੱਕ ਹਵਾਲਾਤੀ ਨੂੰ ਗਾਰਦ ਵਲੋਂ ਜਦੋਂ ਕੇਂਦਰੀ ਜੇਲ ਗੁਰਦਾਸਪੁਰ...