ਜ਼ੀਰਕਪੁਰ, 20 ਅਗਸਤ( ਵਿਸ਼ਵ ਵਾਰਤਾ )-ਇਥੋਂ ਦੀ 200 ਫੂਟੀ ਐਰੋ ਸਿਟੀ ਰੋਡ ਤੇ ਆਟੋ ਚਾਲਕ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੂੰ ਬਿਜਲੀ ਦੀ ਤਾਰ ਨਾਲ ਬੰਨ੍ਹਿਆ ਹੋਇਆ ਸੀ ਅਤੇ ਉਸ ਦੀ ਗਰਦਨ ‘ਤੇ ਚਾਕੂ ਜਾਂ ਨੁਕੀਲੀ ਚੀਜ਼ ਦੇ ਨਿਸ਼ਾਨ ਹਨ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਹਾਲ ਵਾਸੀ ਜ਼ੀਰਕਪੁਰ ਅਤੇ ਮੂਲਰੂਪ ਵਾਸੀ ਡੇਰਾਬੱਸੀ ਗੁਲਾਬਗੜ੍ਹ ਦੇ ਰੂਪ ‘ਚ ਹੋਈ ਹੈ। ਲਾਸ਼ ਦੇ ਨੇੜਿਓਂ ਉਸ ਦਾ ਆਟੋ ਮਿਲਿਆ ਹੈ। ਜ਼ੀਰਕਪੁਰ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Error: Contact form not found.