ਮਾਨਸਾ,17 ਅਗਸਤ( ਵਿਸ਼ਵ ਵਾਰਤਾ )-
ਮਾਨਸਾ ਨੇੜਲੇ ਪਿੰਡ ਕੋਟੜਾ ਦੇ ਕਿਸਾਨ ਬਲਵੀਰ ਸਿੰਘ ਬਿੱਲੂ ਵੱਲੋਂ ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਸਿਵਲ ਹਸਪਤਾਲ ਮਾਨਸਾ ਤੋਂ ਫਰੀਦਕੋਟ ਦੇ ਮੈਡੀਕਲ ਕਾਲਜ ਲਿਜਾਂਦਿਆਂ ਰਸਤੇ ਵਿੱਚ ਉਸਦੀ ਮੌਤ ਹੋ ਗਈ ਹੈ।ਉਸ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਂ ਲਿਖਕੇ ਉਸ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਮੰਤਰੀ ਨੂੰ ਕਰੋਨਾ ਦੇ ਲੱਛਣ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਪਿੰਡ ਕੋਟੜਾ ਵਿਖੇ ਸਕੂਲ ਦਾ ਉਦਘਾਟਨ ਕਰਨ ਲਈ ਨਹੀਂ ਆਉਣਾ ਚਾਹੀਦਾ ਸੀ, ਜਿਸ ਤੋਂ ਬਾਅਦ ਹੁਣ ਸੈਕੜੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਕਰੋਨਾ ਹੋਣ ਦਾ ਡਰ ਖੜ੍ਹਾ ਹੋ ਗਿਆ ਹੈ।ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਖਿਲਾਫ਼ ਵੀ ਸਖ਼ਤੀ ਕਾਰਵਾਈ ਦੀ ਮੰਗ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬੋਘ ਸਿੰਘ ਨੇ ਲਿਖਤੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਬਲਵੀਰ ਸਿੰਘ ਬਿੱਲੂ ਦੇ ਪਿੰਡ ਵਿੱਚ ਗੁਰਪ੍ਰੀਤ ਸਿੰਘ ਕਾਂਗੜ,ਡਿਪਟੀ ਕਮਿਸ਼ਨਰ ਮਾਨਸਾ ਅਤੇ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਹੋਰ ਵਿਅਕਤੀ ਆਏ ਸਨ,ਜਿੰਨ੍ਹਾਂ ਨੇ ਪਿੰਡ ਵਿੱਚ ਭਾਰੀ ਇਕੱਠ ਕਰੋਨਾਵਾਇਰਸ ਦੀਆਂ ਗਾਈਡਲਾਈਨਜ਼ ਦੇ ਉਲਟ ਜਾਕੇ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਇਕੱਠ ਦੌਰਾਨ ਕਾਫੀ ਸਾਰੇ ਬੱਚੇ ਵੀ ਬੁਲਾਏ ਗਏ ਅਤੇ ਉਹ ਬੱਚੇ ਬਿਨਾਂ ਕਿਸੇ ਮਾਸਕ ਅਤੇ ਸੈਨੀਟਾਈਜੇਸ਼ਨ ਤੋਂ ਇਕੱਠੇ ਕੀਤੇ ਗਏ ਸਨ,ਜਦੋਂ ਕਿ ਪੰਜਾਬ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਹਨ ਅਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਕਰਨ ‘ਤੇ ਵੀ ਰੋਕ ਲਗਾਈ ਹੋਈ ਹੈ,ਪਰ ਮਾਨਸਾ ਪ੍ਰਸ਼ਾਸਨ ਨੇ ਅਣਗਹਿਲੀ ਕਰਦਿਆਂ ਪਿੰਡ ਵਿੱਚ ਇੱਕ ਇਕੱਠ ਰੱਖਿਆ,ਜਿਸ ਵਿੱਚ ਪੰਜਾਬ ਦੇ ਅਜਿਹੇ ਮੰਤਰੀ ਨੂੰ ਬੁਲਾਇਆ,ਜਿਸ ਵਿੱਚ 3-4 ਦਿਨ ਪਹਿਲਾਂ ਤੋਂ ਹੀ ਕਰੋਨਾ ਦੇ ਲੱਛਣ ਸਨ ਅਤੇ ਟੈਸਟ ਉਪਰੰਤ ਉਹ ਪੌਜ਼ੀਟਿਵ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਸੁਣਕੇ ਮ੍ਰਿਤਕ ਬਲਵੀਰ ਸਿੰਘ ਬਿੱਲੂ ਦੇ ਦਿਮਾਗ ਉੱਪਰ ਪ੍ਰਭਾਵ ਪਿਆ ਕਿ ਉਸਦੇ ਪਿੰਡ ਦੇ ਭੋਲੇ ਭਾਲੇ ਲੋਕਾਂ (ਖਾਸ ਕਰ ਬੱਚਿਆਂ) ਨੂੰ ਕਰੋਨਾ ਹੋਣ ਦੀ ਸੰਭਾਵਨਾ ਬਣਾ ਦਿੱਤੀ ਗਈ ਹੈ, ਜਿਸਦੇ ਕਸੂਰਵਾਰ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀ.ਸੀ. ਮਾਨਸਾ ਹਨ। ਉਸ ਵੱਲੋਂ ਇਸ ਸਬੰਧੀ ਡੀ.ਸੀ. ਮਾਨਸਾ ਕੋਲ ਜਦੋਂ ਜਾਣਕਾਰੀ ਲੈਣ ਲਈ ਦਫ਼ਤਰ ਪਹੁੰਚ ਕੀਤੀ ਗਈ ਤਾਂ ਉਥੇ ਪਹੁੰਚਣ ਉਪਰੰਤ ਡੀ.ਸੀ. ਮਾਨਸਾ ਦੇ ਸਟਾਫ ਵਲੋਂ ਉਸ ਨਾਲ ਤਕਰਾਰ ਕੀਤਾ ਗਿਆ,ਜਿਸਤੇ ਉਸਨੇ ਭਾਵਕ ਹੋਕੇ ਸਲਫਾਸ ਦੀਆਂ ਗੋਲੀਆਂ ਉਥੇ ਹੀ ਖਾ ਲਈਆਂ ਅਤੇ ਇੱਕ ਸੁਸਾਇਡ ਨੋਟ ਇਸ ਸਾਰੀ ਘਟਨਾ ਬਾਰੇ ਖੁਦ ਲਿਖਕੇ ਘਰ ਛੱਡ ਦਿੱਤਾ ਗਿਆ। ਇਸ ਸੁਸਾਇਡ ਨੋਟ ਬਾਰੇ ਉਸਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਬਾਰੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਵਾਂ ਬਾਰੇ ਸੂਚਨਾ ਦਿੱਤੀ ਗਈ ਹੈ।
ਇਸ ਸਬੰਧੀ ਮ੍ਰਿਤਕ ਦੇ ਘਰ ਪਹੁੰਚੇ ਸੰਵਿਧਾਨ ਬਚਾਓ ਮੰਚ ਮਾਨਸਾ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਉਹ ਸਰਕਾਰ ਪਾਸੋਂ ਮੰਗ ਕਰਦੇ ਹਨ ਕਿ ਮ੍ਰਿਤਕ ਕਿਸਾਨ ਨੂੰ 10 ਲੱਖ ਰੁਪਏ ਦਾ ਮੁਆਵਜ਼ਾ,ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਮ੍ਰਿਤਕ ਕਿਸਾਨ ਦੀ ਕਰਜ਼ਾ ਮੁਆਫੀ ਕੀਤੀ ਜਾਵੇ ਅਤੇ ਇਸਤੋਂ ਇਲਾਵਾ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਮੇਂ ਜਮਹੂਰੀ ੍ਹਅਧਿਕਾਰ ਸਭਾ ਦੇ ਆਗੂ ਬਲਕਰਨ ਸਿੰਘ ਬੱਲੀ ਐਡਵੋਕੇਟ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜਮਹੂਰੀ ਜਥੇਬੰਦੀਆਂ ਇਸ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਇਕੱਠੀਆਂ ਹੋਣ।
ਇਸੇ ਦੌਰਾਨ ਜਦੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ, ਜਦੋਂ ਉਹ ਮ੍ਰਿਤਕ ਨੂੰ ਨਾ ਹੀ ਜਾਣਦੇ ਹਨ,ਨਾ ਹੀ ਕਦੇ ਮਿਲਿਆ ਹੈ ਅਤੇ ਨਾ ਹੀ ਉਸ ਨਾਲ ਕਦੇ ਫੋਨ ‘ਤੇ ਗੱਲ ਹੋਈ ਹੈ।
ਫੋਟੋ ਨੰ:6,7
ਫੋਟੋ ਕੈਪਸ਼ਨ:ਮ੍ਰਿਤਕ ਬਲਵੀਰ ਸਿੰਘ ਫਾਈਲ ਫੋਟੋ।
7-ਬਲਵੀਰ ਸਿੰਘ ਸਲਫਾਸ ਖਾਣ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿੱਗਦਾ ਹੋਇਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ ਇਕੱਠ ਨੇ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ...