ਐਸ.ਏ.ਐਸ ਨਗਰ, 14 ਅਗਸਤ( ਵਿਸ਼ਵ ਵਾਰਤਾ )ਜ਼ਿਲਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਗਿਰੀਸ਼ ਦਿਆਲਨ , ਆਈ.ਏ.ਐਸ. ਨੇ ਫੋਜਦਾਰੀ ਜ਼ਾਬਤਾ ਸੰਘਤਾ 1973 ( 1974 ਦਾ ਐਕਟ ਨੰਬਰ 2 ) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ – ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 15 ਅਗਸਤ 2020 ਦੇ ਰਾਜ ਪੱਧਰੀ ਸਮਾਗਮ ਵਾਲੇ ਸਥਾਨ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ , ਫੇਜ਼ -6 , ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਆਲੇ – ਦੁਆਲੇ ਅਤੇ ਇਸ ਏਰੀਏ ਵਿੱਚ ਆਉਂਦੇ ਮੈਰਿਜ ਪੈਲਸਾਂ ਵਿੱਚ ਡਰੋਨ ਅਤੇ ਰੀਮੋਟ ਕੰਟਰੋਲ ਲਾਈਟ ਏਅਰਕਰਾਫਟ ਵਰਗੇ ਯੰਤਰ ਚਲਾਉਣ ਸਬੰਧੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ।
ਇਹ ਹੁਕਮ ਮਿਤੀ 13.08.2020 ਤੋਂ 15.08.2020 ਤੱਕ ਤੁਰੰਤ ਅਸਰ ਨਾਲ ਲਾਗੂ ਰਹਿਣਗੇI