ਚੰਡੀਗੜ੍ਹ ਅਤੇ ਪੰਜਾਬ ਅੰਦਰ ਧਰਨਿਆਂ,ਮੁਜ਼ਾਹਰਿਆਂ ਅਤੇ ਪੱਤਰਕਾਰ ਸੰਮੇਲਨਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਤਾਂ ਜੋ ਕਰੋਨਾਵਾਇਰਸ ਦੀ ਵਧਦੀ ਰਫ਼ਤਾਰ ਨੂੰ ਠੱਲ੍ਹ ਪੈ ਸਕੇ : ਰਾਜਿੰਦਰ ਸਿੰਘ ਬਡਹੇੜੀ

Advertisement


ਚੰਡੀਗੜ੍ਹ 14 ਅਗਸਤ ( ਵਿਸ਼ਵ ਵਾਰਤਾ )-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਅਪੀਲ ਕੀਤੀ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਅੰਦਰ ਕਰੋਨਾਵਾਇਰਸ ਬਹੁਤ ਹੀ ਤੇਜ਼ੀ ਨਾਲ਼ ਵੱਧ ਰਿਹਾ ਹੈ ਪਰ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਧਰਨੇ ਮੁਜ਼ਾਹਰੇ ਕਰ ਰਹੀਆਂ ਹਨ ਜਿਸ ਦੌਰਾਨ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਤਸਵੀਰਾਂ ਖਿਚਵਾਉਣ ਲਈ ਆਗੂ ਮੂੰਹ ਅਤੇ ਨੱਕ ਨੰਗਾ ਕਰ ਲੈਂਦੇ ਹਨ ਜਿਸ ਕਰਕੇ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੂੰ ਵੀ ਕਰੋਨਾ ਗਰੱਸਤ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਹ ਪਹਿਲਾਂ ਵਾਪਰ ਵੀ ਚੁੱਕਿਆ ਲੋਕ-ਤੰਤਰ ਦਾ ਚੌਥਾ ਥੰਮ੍ਹ ਜਨਸੰਚਾਰ ਮਾਧਿਅਮ ਦੀਆਂ ਕਈ ਹਸਤੀਆਂ ਵੀ ਕਰੋਨਾ ਦੀ ਮਾਰ ਹੇਠ ਆ ਚੁੱਕੀਆਂ ਹਨ ਪੱਤਰਕਾਰ ਵਰਗ ਨੇ ਪਿਛਲੇ ਪੰਜ ਮਹੀਨਿਆਂ ਦੌਰਾਨ ਕਰੋਨਾ ਤੋਂ ਜਾਗਰੂਕ ਕਰਨ ਲਈ ਜਾਨਾਂ ਜੋਖਮ ਵਿੱਚ ਪਾ ਕੇ ਆਪਣੀ ਜ਼ੁੰਮੇਵਾਰੀ ਬਾਖੂਬੀ ਅਤੇ ਨਿਰਪੱਖਤਾ ਨਾਲ਼ ਨਿਭਾਈ ਹੈ। ਬਡਹੇੜੀ ਨੇ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਵੀ.ਪੀ.ਸਿੰਘ ਬਦਨੌਰ ਜੋ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਸ਼ਾਸਕ ਵੀ ਹਨ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਰਾਜ ਭਵਨ , ਪੰਜਾਬ ਸਿਵਿਲ ਸਕੱਤਰਏਤ , ਅਸਟੇਟ ਦਫਤਰ ਚੰਡੀਗੜ੍ਹ ਵਿੱਚ ਕਰੋਨਾ ਦਾਖਲ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਜਾਬ ਅੰਦਰ ਕਰੋਨਾ ਤੇਜ਼ੀ ਨਾਲ਼ ਪੈਰ ਪਸਾਰ ਰਿਹੈ ਅਤੇ ਸਰਕਾਰਾਂ ਵੱਲੋਂ ਇਸ਼ਤਿਹਾਰਾਂ ਅਤੇ ਸ਼ੋਸ਼ਲ ਮੀਡੀਅਮ ਦੇ ਮਾਧਿਅਮ ਰਾਹੀਂ ਜਨਤਾ ਨੂੰ ਬਿਨਾ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਲਈ ਸਲਾਹ ਦਿੱਤੀ ਜਾ ਰਹੀ ਹੈ ਰੋਸ ਤੋਂ ਇਲਾਵਾ ਮੀਡੀਆ ਜਨਤਾ ਨੂੰ ਸਹੀ ਅਤੇ ਸਮੇਂ ਸਿਰ ਹਰ ਖ਼ਬਰ ਪਹੁੰਚਾ ਰਿਹਾ ਹੈ ਇਸ ਲਈ ਬੇਨਤੀ ਹੈ ਕਿ ਇਸ ਨਾਮੁਰਾਦ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰਾਂ ਇਤਿਆਹਤ ਵਜੋਂ ਰਾਜਸੀ ਰੋਸ ਪ੍ਰਦਰਸ਼ਨ ਧਰਨਿਆਂ ਮੁਜ਼ਾਹਰਿਆਂ ਤੇ ਰੋਕ ਲਗਾ ਦੇਣ ਅਤੇ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ /ਯੂਨੀਅਨਾਂ ਪੱਤਰਕਾਰ ਸੰਮੇਲਨਾਂ ਦੀ ਬਜਾਇ ਪ੍ਰੈੱਸ ਨੋਟ ਭੇਜ ਕੇ ਆਪਣੇ ਮੁੱਦੇ ਅਖ਼ਬਾਰਾਂ ਰਾਹੀਂ ਨਸ਼ਰ ਕਰਾਉਣ ਵੱਖ ਵੱਖ ਟੈਲੀਵੀਜ਼ਨ ਚੈਨਲਾਂ ਨਾਲ ਗੱਲ-ਬਾਤ ਕਰ ਸਕਦੀਆਂ ਹਨ ਇਹ ਜ਼ਰੂਰੀ ਨਹੀਂ ਕਿ ਵੱਡੇ ਪੱਤਰਕਾਰ ਸੰਮੇਲਨ ਕੀਤੇ ਜਾਣ ਸਮਾਂ ਭਿਆਨਕ ਹੈ ਸਾਰਿਆਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਇਤਿਆਹਤ ਵਰਤ ਕੇ ਇਸ ਭਿਆਨਕ ਮਹਾਂਮਾਰੀ ਤੋਂ ਬਚਿਆ ਜਾਵੇ ਅਤੇ ਦੂਸਰਿਆਂ ਨੂੰ ਵੀ ਬਚਾਉਣ ਲਈ ਸਹਿਯੋਗ ਦਿੱਤਾ ਜਾਵੇ ਜੋ ਇਨਸਾਨੀਅਤ ਦਾ ਫਰਜ਼ ਵੀ ਹੈ ।