
ਚੰਡੀਗੜ 5 ਅਗਸਤ ( ਵਿਸ਼ਵ ਵਾਰਤਾ )-ਇਪਟਾ, ਪੰਜਾਬ ਦੇ ਬਾਨੀ ਸਵਰਗੀ ਤੇਰਾ ਸਿੰਘ ਚੰਨ ਦੀ ਜਨਮ ਸ਼ਤਾਬਦੀ ਹੋਣਗੀਆਂ ਸਮਰਪਿਤ, ਇਸ ਮਹੀਨੇ ਦੇ ਹਫ਼ਤਾਵਾਰੀ ਇਪਟਾ ਆਨ ਏਅਰ ਸਭਿਆਚਾਰਕ ਗਤੀਵਿਧੀਆਂ।
ਪਿੱਛਲੇ ਸੱਤ ਦਹਾਕਿਆਂ ਤੋਂ ਨਿਰੋਈ ਤੇ ਸੁੱਥਰੀ ਪੰਜਾਬੀ ਗਾਇਕੀ ਤੇ ਸਭਿਆਚਾਰ ਦੇ ਖੇਤਰ ਵਿਚ ਨਿੱਘਰ ਅਤੇ ਜ਼ਿਕਰਯੋਗ ਯੋਗਦਾਨ ਪਾਉਂਣ ਵਾਲੇ ਲੋਕ-ਗਾਇਕ ਤੇ ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਅਮਰਜੀਤ ਗੁਰਦਾਸਪੁਰੀ ਦੇ ਸੀਰੀਜ਼ ਰੂ-ਬ-ਰੂ ਏ ਫ਼ਨਕਾਰ ਨਾਲ ਹਫਤਾਵਾਰੀ ਇਪਟਾ ਆਨ ਏਅਰ ਦਾ ਅਗ਼ਾਜ਼ ਹੋਵੇਗਾ।ਅਗਸਤ ਮਹੀਨੇ ਦੇ ਤਮਾਮ ਹਫ਼ਤਾਵਾਰੀ ਇਪਟਾ ਆਨ ਏਅਰ ਸਭਿਆਚਾਰਕ ਗਤੀਵਿਧੀਆਂ ਇਪਟਾ, ਪੰਜਾਬ ਦੇ ਬਾਨੀ ਸਵਰਗੀ ਤੇਰਾ ਸਿੰਘ ਚੰਨ ਦੀ ਜਨਮ ਸ਼ਤਾਬਦੀ ਸਮਰਪਿਤ ਹੋਣਗੀਆਂ।ਸੀਰੀਜ਼ ਰੂ-ਬ-ਰੂ ਏ ਫ਼ਨਕਾਰ ਦੇ ਰੂ-ਬ-ਰੂ ਕਰਤਾ ਨਾਟ ਕਰਮੀ ਤੇ ਇਪਟਾ, ਪੰਜਾਬ ਦੇ ਸੱਕਤਰ ਵਿੱਕੀ ਮਹੇਸ਼ਰੀ ਹੋਣਗੇ।
ਇਪਟਾ ਵਲੋਂ ਕੋਰੋਨਾ ਮਹਾਂਮਾਰੀ ਕਾਰਣ ਰੰਗਮੰਚੀ ਤੇ ਸਭਿਆਚਰਾਕ ਸਰਗਰਮੀਆਂ ਵਿਚ ਆਈ ਖੜੌਤ ਨੂੰ ਤੋੜਣ ਲਈ ਹਫਤਾਵਾਰੀ ਆਨ ਏਅਰ (ਫੇਸ-ਬੁੱਕ ਲਾਈਵ ਅਤੇ ਯੂ-ਟਿਊਬ) ਲੋਕ-ਹਿਤੈਸ਼ੀ ਰੰਗਮੰਚੀ ਤੇ ਸਭਿਆਚਰਕ ਗਤੀਵਿਧੀਆਂ ਆਰੰਭਣ ਦਾ ਯਤਨ ਕੀਤਾ ਗਿਆ ਹੈ।ਜਿਸ ਅਧੀਨ ਇਪਟਾ ਅਤੇ ਇਪਟਾ ਤੋਂ ਇਲਾਵਾ ਲੋਕਾਈ ਦੇ ਦੁੱਖਾਂ-ਦਰਦਾਂ ਦੀ ਬਾਤ ਪਾਉਂਦੇ ਫ਼ਨਕਾਰਾਂ ਨਾਲ ਰੂ-ਬ-ਰੂ ਤੋ ਇਲਾਵਾ ਇਪਟਾ ਦੀਆਂ ਰਵਾਇਤਾਂ ਤੇ ਮਿਆਰ ਮੁਤਬਿਕ ਲੋਕ-ਮਸਲੇ ਕਲਾਮਈ ਤਰੀਕੇ ਨਾਲ ਉਭਾਰਨ ਅਤੇ ਲੋਕ-ਕਲਾਕਾਰਾਂ ਦੀ ਕਲਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਤੋਂ ਇਲਾਵਾ ਭੱਖਦੇ ਸਮਾਜਿਕ ਸਰੋਕਾਰਾਂ ਬਾਰੇ ਵੀ ਚਰਚਾ ਕੀਤੀ ਜਾਇਆ ਕਰੇਗੀ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...





















