ਮੋਹਾਲੀ, 1 ਅਗਸਤ (ਸਤੀਸ਼ ਕੁਮਾਰ ਪੱਪੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਲੈਰੀਕਲ ਅਮਲੇ ਦੀ ਜੱਥੇਬੰਦੀ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਜਿਲਾ ਰੋਪੜ ਅਤੇ ਮੁਹਾਲੀ ਦੀ ਅੱਜ ਮਹੀਨਾ ਵਾਰ ਮੀਟਿੰਗ ਹਲਕਾ ਪ੍ਧਾਨ ਨਵਵਰਿੰਦਰ ਸਿੰਘ ਨਵੀ ਵੱਲੋ ਪੀ.ਡਬਲਿਊ.ਡੀ ਰੈਸਟ ਹਾਊਸ ਵਿਖੇ ਕੀਤੀ ਗਈ। ਜਿਸ ਵਿਚ ਉਹਨਾਂ ਵੱਲੋਂ ਆਪਣੇ ਹਲਕੇ ਦੇ ਸਮੂਹ ਮੁਲਾਜ਼ਮ ਸਾਥੀਆਂ ਦਾ ਮੰਗਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਕਲੈਰੀਕਲ ਅਮਲੇ ਦੀਆਂ ਰੁੱਕੀਆਂ ਹੋਇਆਂ ਪਰਮੋਸ਼ਨਾ ਅਤੇ ਵਿਭਾਗ ਦੇ ਮੁੱਖ ਦਫਤਰ ਅਤੇ ਫੀਲਡ ਦਫਤਰਾਂ ਦੀ ਸੀਨੀਅਰਤਾ ਸੂਚੀ ਇਕੱਠੀ ਕਰਨ ਹਿੱਤ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਪਿਛਲੇ ਦਿਨੀ ਸਰਕਾਰ ਵੱਲੋ ਮੁਲਾਜ਼ਮ ਮਾਰੂ ਲਏ ਗਏ ਫੈਸਲਿਆਂ ਦੇ ਵਿਰੋਧ ਵਿਚ 6 ਅਗਸਤ ਤੋ ਸਰਕਾਰ ਖਿਲਾਫ ਸੰਘਰਸ਼ ਅਰੰਭ ਕਰਨ ਹਿੱਤ ਕਿਹਾ ਗਿਆ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਜੱਥੇਬੰਦੀ ਦੇ ਆਗੂ ਹਰਜੀਤ ਸਿੰਘ, ਮਨਪਰੀਤ ਸਿੰਘ, ਜਸਵਿੰਦਰ ਕੌਰ ਰੋਪੜ, ਬਲਰਾਜ ਆਨੰਦਪੁਰ ਸਾਹਿਬ ਅਤੇ ਸੂਰਜ ਸ਼ਰਮਾ ਹਾਜ਼ਰ ਰਹੇ।
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...