
ਹੁਸ਼ਿਆਰਪੁਰ 30 ਜੁਲਾਈ (ਵਿਸ਼ਵ ਵਾਰਤਾ)- ਬਹੁਜਨ ਸਮਾਜ ਪਾਰਟੀ ਹਲਕਾ ਗੜਸ਼ੰਕਰ ਦੇ ਸੀਨੀ.ਆਗੂ ਹਰਭਜਨ ਕਲੇਰ ਦੇ ਮਾਤਾ ਸਵ.ਸਵਰਨ ਕੌਰ ਦੀ ਅੰਤਿਮ ਅਰਦਾਸ ਮੌਕੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਮਹੱਲਾ ਗਰੁੱਪ ਨੌਂ ਗੜਸ਼ੰਕਰ ਵਿਖੇ ਵੱਖ ਵੱਖ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਇਸ ਮੌਕੇ ਸੰਤ ਸਰਵਣ ਦਾਸ ਜੀ ਸਲੇਮਟਾਵਰੀ ਲੁਧਿਆਣਾ ਰਾਸ਼ਟਰੀ ਪ੍ਰਧਾਨ ਆਦਿ ਧਰਮ ਸੰਤ ਸਮਾਜ ਅਤੇ ਸੀਨੀ.ਮੀਤ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ,ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸਨ (ਰਜਿ.) ਭਾਰਤ,ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਨੇ ਸਤਸੰਗਿਤ ਰਾਂਹੀ ਵਿੱਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਸੰਤ ਸਰਵਣ ਦਾਸ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਕਿਹਾ ਕਿ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕਿ “ਜੋ ਦਿਨ ਆਵੈ ਸੋ ਦਿਨ ਜਾਹੀ,ਕਰਨਾ ਕੂਚ ਰਹਿਨ ਥਿਰ ਨਾਹੀ,ਸੰਗ ਚਲਤੁ ਹੈ ਹਮੁ ਭੀ ਚਲਨਾ ਦੂਰ ਗਵਨੁ ਸਿਰ ਉਪਰ ਮਰਨਾ” ਭਾਵ ਜਿਹੜਾ ਸਮਾਂ ਸਾਡੇ ਜੀਵਨ ਵਿੱਚੋਂ ਬੀਤ ਗਿਆ ਉਹ ਦਵਾਰਾ ਵਾਪਸ ਨਹੀਂ ਆਵੇਗਾ,ਦੇਖਦਿਆਂ ਹੀ ਦੇਖਦਿਆਂ ਸਾਡੇ ਸੰਗੀ ਸਾਥੀ ਇਸ ਸੰਸਾਰ ਤੋਂ ਕੂਚ ਕਰ ਰਹੇ ਹਨ,ਅਸ਼ੀ ਵੀ ਇੱਕ ਦਿਨ ਇਹ ਸੰਸਾਰ ਛੱਡਕੇ ਜਾਣਾ ਹੈ।”ਕਉਨ ਮੂਆ ਰੇ ਕਾਊਨ ਮੂਆ,ਬ੍ਰਹਮ ਗਿਆਨੀ ਮਿਲਿ ਕਰਹੁ ਵਿਚਾਰਾ ਇਹ ਤੋਂ ਚਲਤੁ ਭਇਆ”ਉਨਾਂ ਕਿਹਾ ਕਿ ਸਤਿਗੁਰਾਂ ਦੀ ਬਾਣੀ ਅਨੁਸਾਰ ਜਿਹੜਾ ਗੁਰਮੁੱਖ ਪਿਆਰਾ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਪਾ ਲੈਂਦਾ ਹੈ,ਉਸਨੂੰ ਮਿਲਕੇ ਵਿਚਾਰ ਕਰ ਲਵੋ ਕਿ ਇਹ ਤਾਂ ਸੰਸਾਰ ਦੀ ਇੱਕ ਖੇਡ ਬਣੀ ਹੋਈ ਹੈ।ਸੰਤ ਸਰਵਣ ਦਾਸ ਜੀ ਨੇ ਕਿਹਾ ਮਾਤਾ ਸਵਰਨ ਕੌਰ ਦਾ ਨਾਮ ਹਮੇਸ਼ਾਂ ਅਮਰ ਰਹੇਗਾ ਕਿਉਂਕਿ ਉਨਾਂ ਦੇ ਪਰਿਵਾਰ ਦੀਆਂ ਆਦਿ ਵਾਸੀ ਬਹੁਜਨ ਸਮਾਜ ਨੂੰ ਬਹੁਤ ਵੱਡੀਆਂ ਸੇਵਾਵਾਂ ਪ੍ਰਾਪਤ ਹਨ।ਇਸ ਸਮੇਂ ਸੰਤ ਸਤਵਿੰਦਰ ਹੀਰਾ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਲੇਰ ਪਰਿਵਾਰ ਨੇ ਆਦਿ ਵਾਸੀ ਬਹੁਜਨ ਸਮਾਜ ਦੀ ਸੇਵਾ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ।ਸਵ.ਮਾਤਾ ਸਵਰਨ ਕੌਰ ਦੇ ਸਪੁੱਤਰ ਹਰਭਜਨ ਕਲੇਰ ਜੋ ਕਿ ਬਹੁਤ ਲੰਮੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ।ਉਨਾਂ ਕਿਹਾ ਕਿ ਮਾਤਾ ਸਵਰਨ ਕੌਰ ਦੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਸਮੇਂ ਸੰਤ ਸੁਰਿੰਦਰ ਦਾਸ ਖੁਰਾਲਗੜ ਸਾਹਿਬ,ਬਸਪਾ ਹਿਮਚਾਲ ਦੇ ਇੰਨਚਾਰਜ ਸ.ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ,ਰਸ਼ਪਾਲ ਰਾਜੂ ਸਾਬਕਾ ਪ੍ਰਧਾਨ ਬਸਪਾ ਪੰਜਾਬ,ਜਸਵੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ,ਪਵਨ ਕੁਮਾਰ ਪੰਮੀ ਕੌਂਸਲਰ,ਰਜਿੰਦਰ ਸੂਕਾ ਪ੍ਰਧਾਨ ਨਗਰ ਕੌਸ਼ਿਲ ਗੜਸ਼ੰਕਰ,ਲਖਵੀਰ ਸਿੰਘ ਹੈਪੀ ਸਰਪੰਚ ਹਿਆਤਪੁਰ,ਸਤਨਾਮ ਸਿੰਘ ਸਰਪੰਚ ਪੱਖੋਵਾਲ ਨੇ ਵੀ ਮਾਤਾ ਸਵਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਬਸਪਾ ਸੀਨੀ. ਆਗੂ ਹਰਭਜਨ ਕਲੇਰ ਅਤੇ ਰਜਿੰਦਰ ਸਿੰਘ ਬੰਟੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦਆਰਾ ਸਾਹਿਬ ਗੜਸ਼ੰਕਰ ਨੇ ਸਮੂਹ ਸ਼ਖਸ਼ੀਅਤਾਂ ਅਤੇ ਸੰਗਤ ਦਾ ਧੰਨਬਾਦ ਕੀਤਾ।
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 14-11-2026 |...






















