
ਹੁਸ਼ਿਆਰਪੁਰ 28 ਜੁਲਾਈ (ਵਿਸ਼ਵ ਵਾਰਤਾ)- ਸੀਨੀਅਰ ਬਸਪਾ ਆਗੂ ਸਾਬਕਾ ਜਿਲਾ ਇੰਚਾਰਜ ਡਾ.ਸੰਤੋਖ ਸਾਹਰੀ ਦਾ ਹਾਲ ਜਾਨਣ ਲਈ ਅੱਜ ਇੱਕ ਨਿੱਜੀ ਹਸਪਤਾਲ ਵਿਖੇ ਬਸਪਾ ਪੰਜਾਬ ਦੇ ਸੀਨੀ.ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ,ਜਿਲਾ ਹੁਸ਼ਿਆਰਪੁਰ ਦੇ ਸੀਨੀ.ਆਗੂ ਪ੍ਰਸ਼ੋਤਮ ਅਹੀਰ,ਚੌਧਰੀ ਬਲਵੀਰ ਚੰਦ ਕਾਇਮਪੁਰ,ਡਾ.ਰਤਨ ਚੰਦ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਨਾਲ ਪਹੁੰਚੇ।ਉਨਾਂ ਡਾ.ਸੰਤੋਖ ਸਾਹਰੀ ਦਾ ਹਾਲ ਚਾਲ ਪੁੱਛਿਆ ਤੇ ਜਲਦ ਤੰਦਰੁਸਤੀ ਦੀ ਕਾਮਨਾ ਕੀਤੀ।ਬਸਪਾ ਆਗੂਆਂ ਨੇ ਦੱਸਿਆ ਕਿ ਸੰਤੋਖ ਸਾਹਰੀ ਦਾ ਪਿਛਲੇ ਦਿਨੀਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਇਸ ਸਮੇਂ ਬਸਪਾ ਆਗੂਆਂ ਨੇ ਕਿਹਾ ਕਿ ਟੁੱਟੀਆਂ ਸੜਕਾਂ ਅਤੇ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ,ਘੋੜੇ,ਕੁੱਤੇ ਜਨਤਾ ਲਈ ਗੰਭੀਰ ਸਮੱਸਿਆ ਬਣੇ ਹੋਏ ਹਨ ਜੋ ਕਿ ਅਕਸਰ ਦੁਰਘਟਨਾਵਾਂ,ਐਕਸੀਡੈਟਾਂ ਦਾ ਕਾਰਨ ਬਣ ਰਹੇ ਹਨ।ਹਾਈਵੇਜ ਰੋਡਾਂ ਤੇ ਘੁੰਮ ਰਹੇ ਅਵਾਰਾ ਜਾਨਵਾਰ ਵੱਡੇ ਐਕਸੀਡੈਟਾਂ ਦਾ ਕਾਰਨ ਬਣਦੇ ਹਨ ਜਿਨਾਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਵੀ ਅਜਾਈਂ ਚਲੀਆਂ ਜਾਦੀਆਂ ਹਨ।ਉਨਾਂ ਕਿਹਾ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਬਰਸਾਤ ਦਾ ਮੌਸਮ ਹੋਣ ਕਰਕੇ ਟੁੱਟੀਆਂ ਸੜਕਾਂ ਨੂੰ ਬਣਾਉਣ ਅਤੇ ਸੜਕਾਂ ਤੇ ਪਏ ਟੋਏ,ਖੱਡੇ ਤੁਰੰਤ ਪੂਰਨੇ ਚਾਹੀਦੇ ਹਨ।ਫੋਟੋ-ਬਸਪਾ ਆਗੂ ਸੰਤੋਖ ਸਾਹਰੀ ਦਾ ਹਾਲ ਜਾਨਣ ਪਹੁੰਚੇ ਬਸਪਾ ਆਗੂ।






















