
ਹੁਸ਼ਿਆਰਪੁਰ 22 ਜੁਲਾਈ (ਵਿਸ਼ਵ ਵਾਰਤਾ) ਪੰਜਾਬ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੇ ਆਨਲਾਈਨ ਦਾਖਲੇ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ,ਜਿਸ ਵਿੱਚ 3 ਅਗਸਤ ਤੱਕ ਆਨਲਾਈਨ ਦਾਖਲਾ ਭਰਿਆ ਜਾ ਸਕਦਾ ਹੈ।ਇਸ ਲਈ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਕਿਉਂ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਐਸ.ਸੀ. ਅਤੇ ਆਮਦਨ ਤੇ ਹੋਰ ਸ੍ਰਟੀਫਿਕੇਟ ਬਣਾਉਣ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ।ਕਰੋਨਾ ਮਹਾਮਾਰੀ ਦੇ ਭਾਰੀ ਡਰ ਕਾਰਨ ਜਦੋਂ ਦਾਖਲਾ ਆਨਲਾਈਨ ਹੋ ਰਿਹਾ ਹੈ ਤਾਂ ਸੁਵਿਧਾ ਕੇਂਦਰ ਜਾਂ ਤਹਿਸੀਲ ਜਿੱਥੇ ਕਰੋਨਾ ਮਹਾਮਾਰੀ ਕਾਰਨ ਸਰਕਾਰੀ ਕੰਮਕਾਜ ਬਹੁਤ ਪ੍ਰਭਾਵਿਤ ਹੋਇਆ ਪਿਆ ਹੈ,ਉੱਥੇ ਬੱਚੇ ਡਰ ਕਾਰਨ ਕੋਈ ਵੀ ਸ੍ਰਟੀਫਿਕੇਟ ਬਣਾਉਣ ਵਾਸਤੇ ਜਾਣ ਤੋਂ ਡਰ ਰਹੇ ਹਨ,ਦੂਜਾ ਇੰਨੇ ਘੱਟ ਸਮੇਂ ਵਿੱਚ ਸਾਰੇ ਸ੍ਰਟੀਫਿਕੇਟ ਬਣਾਉਣਾ ਸੰਭਵ ਨਹੀਂ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀ.ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ ,ਰਿਟਾ .ਆਈ.ਏ.ਐਸ.ਚੌਧਰੀ ਖੁਸ਼ੀ ਰਾਮ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ,ਸੀਨੀ.ਬਸਪਾ ਆਗੂ ਪ੍ਰਸ਼ੋਤਮ ਅਹੀਰ ਨੇ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਅਤੇ ਕਾਲਿਜ ਪ੍ਰਿਸੀਪਲ ਨੂੰ ਅਪੀਲ ਕਰਦਿਆਂ ਕਿਹਾ ਕਿ ਗਰੀਬ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਦਾਖਲਾ ਲੈਣ ਸਮੇਂ ਸਵੈ ਘੋਸ਼ਨਾ ਪੱਤਰ ਲੈ ਲਿਆ ਜਾਵੇ ਅਤੇ ਬਾਅਦ ਵਿੱਚ ਵਿਦਿਆਰਥੀ ਐਸ.ਸੀ.ਤੇ ਆਮਦਨ ਸ੍ਰਟੀਫਿਕੇਟ ਜਮਾਂ ਕਰਾ ਸਕਣ।ਉਨਾਂ ਕਿਹਾ ਗਰੀਬ ਵਿਦਿਆਰਥੀਆਂ ਦੇ ਮਾਂ ਬਾਪ ਪੂਰੀ ਫੀਸ ਨਹੀਂ ਭਰ ਸਕਦੇ,ਕਿਉਂਕਿ ਜੋ ਸਰਕਾਰੀ ਫੰਡ ਮਾਅਫ ਹੁੰਦੇ ਹਨ ਜਾਂ ਪੋਸਟ ਮੈਟ੍ਰਕਿ ਸਕਾਲਰਸ਼ਿਪ ਸਕੀਮ ਉਹਨਾਂ ਸਕੀਮਾਂ ਦਾ ਗਰੀਬ ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ ਜਿਸ ਜਰੀਏ ਉਹ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਦੇ ਹਨ।ਇਸ ਕਰਕੇ ਆਨਲਾਈਨ ਦਾਖਲੇ ਸਮੇਂ ਲਗਾਏ ਜਾਂਦੇ ਸ੍ਰਟੀਫਿਕੇਟ ਬਾਅਦ ਵਿੱਚ ਜਮਾਂ ਕਰਾਉਣ ਦੀ ਛੋਟ ਦੇ ਕੇ ਗਰੀਬ ਵਿਦਿਆਰਥੀਆਂ ਦੇ ਦਾਖਲੇ ਕਰਾਏ ਜਾਣ,ਨਹੀਂ ਤਾਂ ਬਹੁਤ ਸਾਰੇ ਗਰੀਬ ਵਿਦਿਆਂਰਥੀ ਕਾਲਿਜਾਂ, ਯੂਨੀਵਰਸਿਟੀਆਂ, ਆਈ.ਟੀ.ਆਈ.ਜਾਂ ਹੋਰ ਡਿਗਰੀ ਕਾਲਿਜਾਂ ਵਿੱਚ ਦਾਖਲਾ ਲੈਣ ਤੋਂ ਵਾਂਝੇ ਰਹਿ ਸਕਦੇ ਹਨ।
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 ਸਿਰਫ਼ ਦੋ ਹੀ ਲੋਕ ਤੁਹਾਨੂੰ ਸਮਝ ਸਕਦੇ ਹਨ –...






















