
ਹੁਸ਼ਿਆਰਪੁਰ 22 ਜੁਲਾਈ (ਵਿਸ਼ਵ ਵਾਰਤਾ)- ਕਰੋਨਾ ਮਹਾਂਮਾਰੀ ਦੇ ਸਮੇ ਵਿੱਚ ਛੋਟੇ ਕਾਰੋਬਾਰੀ ਤੇ ਦਹਾਡ਼ੀਦਾਰਾਂ ਨੂੰ ਆ ਰਹੀਆਂ ਮੁਸ਼ਕਲਾ ਦੇ ਸਮੇਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਂਰੱਸਟੀ ਡਾ. ਐਸ ਪੀ ਐਸ ਉਬਰਾਏ ਵਲੋਂ ਹਰ ਮਹੀਨੇ ਭੇਜੇ ਜਾ ਰਹੇ ਰਾਸ਼ਨ ਨੂੰ ਜਿਲਾ ਹੁਸ਼ਆਿਰਪੁਰ ਦੇ ਪ੍ਰਧਾਨ ਆਗਆਿਪਾਲ ਸਿੰਘ ਦੀ ਅਗਵਾਈ ਵਿੱਚ ਮੁਹੱਲਾ ਅਸਲਾਮਾਬਾਦ ਵਿਖੇ ਜੁਲਾਈ ਮਹੀਨੇ ਲਈ 45 ਰਾਸ਼ਨ ਕਿੱਟਾਂ ਵੰਡੀਆ ਗਈਆਂ । ਇਸ ਮੌਕੇ ਉਪ ਪ੍ਰਧਾਨ ਬੀ ਐਸ ਰੰਧਾਵਾ ਨੇ ਦੱਸਿਆ ਕਿ ਟਰੱਸਟ ਦੁਆਰਾ ਕੀਤੇ ਜਾ ਰਹੇ ਕਈ ਪ੍ਰਕਾਰ ਦੇ ਸਮਾਜ ਸੇਵੀ ਪ੍ਰੋਜੇਕਟਾਂ ਤੋਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਾਇਆ ਤਾਂ ਕਿ ਇਸ ਇਲਾਕੇ ਦੇ ਜਰੂਰਤਮੰਦ ਵਿਅਕਤੀਆਂ ਦੀ ਸਹਾਇਤਾ ਕੀਤੀ ਜਾ ਸਕੇ। ਉਨਾ ਨੇ ਕਿਹਾ ਕਿ ਟਰੱਸਟ ਦਾ ਇਹੀ ਯਤਨ ਰਹਿੰਦਾ ਹੈ ਕਿ ਉਹ ਹਰ ਜਰੂਰਤਮੰਦ ਤੱਕ ਪਹੁੰਚ ਕਰਕੇ ਸਮਾਜ ਦੀ ਸੇਵਾ ਕਰੇ।
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 ਸਿਰਫ਼ ਦੋ ਹੀ ਲੋਕ ਤੁਹਾਨੂੰ ਸਮਝ ਸਕਦੇ ਹਨ –...






















