
ਹੁਸ਼ਿਆਰਪੁਰ ,22 ਜੁਲਾਈ (ਵਿਸ਼ਵ ਵਾਰਤਾ)- ਦੋਆਬਾ ਸਾਹਿਤ ਸਭਾ ਦੇ ਸਕੱਤਰ ਅਤੇ ਸ਼ਾਇਰ ਅਮਰੀਕ ਹਮਰਾਜ਼ ਨੂੰ ਅੱਜ ਉਦੋਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਮਾਤਾ ਜੀ ਬੰਤ ਕੌਰ (100) ਪਤਨੀ ਸਵ. ਚੌਧਰੀ ਸਵਰਨ ਸਿੰਘ ਸੰਖੇਪ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਇਸ ਮੌਕੇ ਇਲਾਕੇ ਦੀਆਂ ਰਾਜਸੀ, ਸਿੱਖਿਆ, ਸਾਹਿਤ ਅਤੇ ਸਭਿਆਚਾਰਕ ਖੇਤਰ ਦੀਆਂ ਸਖ਼ਸੀਅਤਾਂ ਨੇ ਅਮਰੀਕ ਹਮਰਾਜ਼ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਮਾਤਾ ਬੰਤ ਕੌਰ ਸਿਰਫ ਆਪਣੇ ਪਰਿਵਾਰ ਹੀ ਨਹੀਂ ਸਗੋਂ ਪੂਰੇ ਪਿੰਡ ਦਾ ਮਾਣ ਸਨ ਜਿਨ੍ਹਾਂ ਨੇ 100 ਸਾਲ ਦੀ ਸਹਿਜ, ਸੰਤੋਖ ਵਾਲੀ ਅਤੇ ਤੰਦਰੁਸਤ ਜ਼ਿੰਦਗੀ ਭੋਗੀ। ਇਸ ਮੌਕੇ ਦੋਆਬਾ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ, ਕਹਾਣੀਕਾਰ ਅਜਮੇਰ ਸਿੱਧੂ , ਗਾਇਕ ਸੋਹਣ ਸ਼ੰਕਰ ਸੰਤੋਖ ਸਿੰਘ ਵੀਰ, ਪ੍ਰੋ ਜੇ.ਬੀ.ਸੇਖੋਂ, ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਕੈਪਟਨ ਆਰ ਐੱਸ ਪਠਾਣੀਆਂ,ਅਵਤਾਰ ਸੰਧੂ, ਪ੍ਰਿੰ ਬਿੱਕਰ ਸਿੰਘ, ਪ੍ਰੋ ਰਜਿੰਦਰ ਸਿੰਘ, ਤਾਰਾ ਸਿੰਘ ਚੇੜਾ, ਐਡਵੋਕੇਟ ਜਸਵੀਰ ਸਿੰਘ ਰਾਏ, ਬਲਜਿੰਦਰ ਮਾਨ, ਵਿਜੇ ਬੰਬੇਲੀ , ਸ਼ਾਇਰ ਨਵਤੇਜ ਗੜਦੀਵਾਲਾ, ਮਦਨ ਵੀਰਾ ਆਦਿ ਸਮੇਤ ਇਲਾਕੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਨੇ ਵਿਛੜੀ ਰੂਪ ਦੀ ਸ਼ਾਂਤੀ ਦੀ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਕੁਦਰਤ ਦਾ ਭਾਣਾ ਮੰਨਣ ਦੀ ਅਪੀਲ ਕੀਤੀ।
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 ਸਿਰਫ਼ ਦੋ ਹੀ ਲੋਕ ਤੁਹਾਨੂੰ ਸਮਝ ਸਕਦੇ ਹਨ –...






















