
ਹੁਸ਼ਿਆਰਪੁਰ 21 ਜੁਲਾਈ (ਵਿਸ਼ਵ ਵਾਰਤਾ)- ਇੱਥੇ ਅਲਾਇੰਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਵੱਲੋਂ ਸਥਾਨਕ ਡ੍ਰਾਈਵਿੰਗ ਟੈਸਟ ਇੰਸਟੀਚਿਊਟ, ਟਾਂਡਾ ਬਾਈਪਾਸ ਵਿਖੇ ”ਟ੍ਰੀ-ਪਲਾਂਟੇਸ਼ਨ” ਐਲੀ ਦਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਤੇ ਡਿਸਟ੍ਰਿਕ ਗਵਰਨਰ ਐਲੀ ਨਰੇਸ਼ ਚੱਡ੍ਹਾ ਸਨਮਾਨਿਤ ਮਹਿਮਾਨ, ਐਲੀ ਅਸ਼ੋਕ ਪੁਰੀ ਵਿਸ਼ੇਸ਼ ਮਹਿਮਾਨ, ਸੁਪਰਵਾਈਜ਼ਰ ਜਤਿੰਦਰ ਕੁਮਾਰ, ਐਲੀ ਸੁਮੇਸ਼ ਕੁਮਾਰ, ਐਲੀ ਸੰਜੀਵ ਸ਼ਰਮਾ (ਜੋਨ ਚੇਅਰਮੈਨ (2019-2020), ਐਲੀ ਜਗਜੋਤ ਸਿੰਘ ਅਤੇ ਆਪ੍ਰੇਟਰ ਸੁਦੇਸ਼ ਕੁਮਾਰ, ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।”ਟ੍ਰੀ-ਪਲਾਂਟੇਸ਼ਨ”ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਰਾਕੇਸ਼ ਕੁਮਾਰ ਅਤੇ ਐਲੀ ਮਨਮੀਤ ਸਿੰਘ ਸਨ। ਸਥਾਨਕ ਇੰਸਟੀਚਿਊਟ ਵਿੱਚ ਕੋਈ ਵੀ ਦਰੱਖਤ ਬਾਹਰ ਨਾ ਹੋਣ ਤੇ ਐਲੀ ਮਨਮੀਤ ਸਿੰਘ ਅਤੇ ਐਲੀ ਦਵਿੰਦਰ ਕੁਮਾਰ ਨੇ ਪ੍ਰੋਗਰਾਮ ਉਲੀਕਿਆ ਕਿ ਇੰਸਟੀਚਿਊਟ ਵਿੱਚ ਛਾਂਹਦਾਰ ਦਰੱਖਤ ਲਗਾਏ ਜਾਣ। ਇਸ ਮੌਕੇ ਤੇ ਡਿਸਟ੍ਰਿਕ ਗਵਰਨਰ ਐਲੀ ਨਰੇਸ਼ ਚੱਡ੍ਹਾ ਨੇ ਅਲਾਇੰਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਦੀ ਪੂਰੀ ਟੀਮ ਅਤੇ ਵਿਸ਼ੇਸ਼ ਤੌਰ ਤੇ ਐਲੀ ਸੁਮੇਸ਼ ਕੁਮਾਰ ਵੀ.ਡੀ.ਜੀ-1 ਨੂੰ ਇਸ ਪ੍ਰੋਗਰਾਮ ਦੇ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਤੇ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਰੁੱਖ ਬਚਾਉਣੇ ਤੋਂ ਜਾਗਰੂਕ ਕਰਨਾ ਹੀ ਅੱਜ ਦਾ ਮੁੱਖ ਮਨੋਰਥ ਹੈ। ਇਸ ਮੌਕੇ ਤੇ ਐਲੀ ਸੁਮੇਸ਼ ਵਰਮਾ ਨੇ ਦੱਸਿਆ ਕਿ ਡਿਸਟ੍ਰਿਕ ਦੇ ਸਮੁੱਚੇ ਕਲੱਬਾਂ ਵੱਲੋਂ ਵੱਖ-ਵੱਖ ਸਥਾਨ ਗੋਦ ਲੈਕੇ ਦਰੱਖਤ ਲਗਾਏ ਜਾਣਗੇ। ਕਲੱਬ ਦੇ ਪ੍ਰਧਾਨ ਐਲੀ ਦਵਿੰਦਰ ਕੁਮਾਰ ਨੇ ਪ੍ਰੋਜੈਕਟ ਚੇਅਰਮੈਨ ਇੰਸਟੀਚਿਊਟ ਦੇ ਅਧਿਕਾਰੀ ਅਤੇ ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਦੇ ਪ੍ਰਧਾਨ ਐਲੀ ਜਗਜੋਤ ਸਿੰਘ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਦੇ ਗਵਰਨਰ ਐਲੀ ਨਰੇਸ਼ ਚੱਡ੍ਹਾ ਨੇ ਸੁਪਰਵਾਈਜ਼ਰ ਜਤਿੰਦਰ ਕੁਮਾਰ ਨੂੰ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ।
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 ਸਿਰਫ਼ ਦੋ ਹੀ ਲੋਕ ਤੁਹਾਨੂੰ ਸਮਝ ਸਕਦੇ ਹਨ –...






















