
ਹੁਸ਼ਿਆਰਪੁਰ 18 ਜੁਲਾਈ (ਵਿਸ਼ਵ ਵਾਰਤਾ)- ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਵਿਖੇ ਮੁੱਢਲੇ ਰਿਕਰੂਟ ਸਿਖਲਾਈ ਕੋਰਸ ਬੈਚ ਨੰਬਰ 260 ਦੀ ਬਹੁਤ ਹੀ ਪ੍ਰਭਾਵਸ਼ਾਲੀ ਪਰੇਡ ਹੋਈ| ਇਸ ਸਮਾਗਮ ਦੇ ਮੁੱਖ ਮਹਿਮਾਨ ਰਾਕੇ ਕੌਲ, ਪੀ.ਪੀ.ਐਸ., ਕਮਾਡੈਟ, ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਨੇ ਪਾਸ ਆਉਟ ਹੋ ਕੇ ਜਾ ਰਹੇ ਰਿਕਰੂਟ ਸਿਪਾਹੀਆਂ ਤੋ ਸਲੂਟ ਲਿਆ| ਇਸ ਬੈਚ ਨੰਬਰ 260 ਵਿੱਚ 289-256 ਲੜਕੇ ਅਤੇ 33 ਲੜਕੀਆਂ ਸਿਪਾਹੀਆਂ ਨੇ ਹਿੱਸਾ ਲਿਆ| ਇਸ ਬੈਚ ਵਿੱਚ ਜਿਲ੍ਹਾ ਪੁਲਿਸ,ਆਈ.ਟੀ.ਐਡ ਟੀ, ਆਈ.ਐਨ.ਟੀ. ਅਤੇ ਐਸ.ਪੀ.ਯੂ. ਦੇ ਰਿਕਰੂਟ ਸਿਪਾਹੀ ਪਾਸ ਹੋਏ ਹਨ|ਇਸ ਪਾਸਿੰਗ ਆਊਟ ਪਰੇਡ ਦੇ ਸਾਰੇ ਸਮਾਗਮ ਨੂੰ ਕੋਵਿਡ-19 ਦੀ ਮਹਾਮਾਰੀ ਬਾਰੇ ਜਾਰੀ ਸਾਰੇ ਨਿਰਦੇਸਾ ਅਤੇ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਾਰਜਸ਼ੀਲ
ਕੀਤਾ ਗਿਆ ਸੀ| ਜਿਸ ਦੇ ਤਹਿਤ ਸਮਾਜਿਕ ਦੂਰੀ, ਮਾਸਕ ਆਦਿ ਬਾਰੇ ਵਿਸੇਸ ਧਿਆਨ ਰੱਖਿਆ ਗਿਆ|ਰਾਕੇ- ਕੌ-ਲ, ਪੀ.ਪੀ.ਐਸ, ਕਮਾਡੈਟ, ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਨੇ
ਇਸ ਮੌਕੇ ਤੇ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਸਿਪਾਹੀਆਂ ਨੂੰ ਵਧਾਈ ਦਿੰਦਿਆ ਇਹ ਜੋਰ ਦੇ ਕੇ
ਕਿਹਾ ਕਿ ਸਿਪਾਹੀ ਪੁਲਿਸ ਵਿਭਾਗ ਦੀ ਰੀਡ ਦੀ ਹੱਡੀ ਹਨ ਅਤੇ ਪਰੇਡ ਦੇ ਮਿਆਰ ਤੋ ਹੀ ਇਹਨਾਂ
ਸਿਖਿਆਰਥੀਆਂ ਦੀ ਸਿਖਲਾਈ ਬਾਰੇ ਅੰਦਾਜਾ ਲਗਾਇਆ ਜਾ ਸਕਦਾ ਹੈ| ਇਸ ਤੋ ਇਲਾਵਾ ਉਹਨਾਂ ਨੇ ਇਸ ਬਾਰੇ ਵਿਸੇਸ ਜਿਕਰ ਕੀਤਾ ਕਿ ਪਰੇਡ ਦੀ ਕਮਾਂਡ ਮਹਿਲਾ ਰਿਕਰੂਟ ਸਿਪਾਹੀ ਹਰਪ੍ਰੀਤ ਕੋਰ ਨੰਬਰ 652/ਜਲੰਧਰ ਸਿਟੀ ਨੇ ਬਹੁਤ ਹੀ ਮੁਸਤੈਦੀ ਅਤੇ ਚੁਸਤੀ ਨਾਲ ਸੰਭਾਲੀ, ਜੋ ਕਿ ਨਾਰੀ -ਸਕਤੀਕਰਨ
ਦੀ ਮਿਸਾਲ ਹੈ| ਮੁੱਖ ਮਹਿਮਾਨ ਇਸ ਮੌਕੇ ਤੇ ਅਜੋਕੇ ਕੋਵਿਡ-19 ਦੀ ਮਹਾਮਾਰੀ ਦੇ ਸਮੇ ਵਿੱਚ ਪ੍ਰਭਾਵਸਾਲੀ ਪਰੇਡ ਅਤੇ ਪਾਸਿੰਗ ਆਊਟ ਸਮਾਗਮ ਕਰਵਾਉਣ ਲਈ ਸਮੂਹ ਪੀ.ਆਰ.ਟੀ.ਸੀ. ਜਹਾਨਖੇਲ੍ਹਾ ਦੇ ਸਟਾਫ ਨੂੰ ਵਧਾਈ ਦਿੱਤੀ ਅਤੇ ਸਾਬਾਸ ਦਿੱਤੀ|
ਸ੍ਰੀ ਰਾਕੇ- ਕੌ-ਲ, ਪੀ.ਪੀ.ਐਸ, ਕਮਾਡੈਟ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਦੇ ਭਵਿੱਖ ਲਈ ਕਾਮਯਾਬੀ ਦੀ ਕਾਮਨਾ ਕਰਦੇ ਹੋਏ
ਅਜੋਕੇ ਸਮੇ ਇਸ ਕੋਵਿਡ-19 ਦੀ ਮਹਾਮਾਰੀ ਤੋ ਸੁਚੇਤ ਰਹਿਣ ਦੀ ਨਸੀਹਤ ਵੀ ਦਿੱਤੀ| ਇਸ ਮੌਕੇ ਤੇ ਪੁਰਸਕਾਰ ਵਿਜੇਤਾ ਅਤੇ ਪੀ.ਆਰ.ਟੀ.ਸੀ. ਜਹਾਨਖੇਲ੍ਹਾ ਦੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਲਾਘਾਯੋਗ ਸੇਵਾਵਾਂ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ| ਸਮਾਗਮ ਦੇ ਅੰਤ ਵਿੱਚ ਸਿਖਿਆਰਥੀਆਂ ਦੁਆਰਾ ਗਿੱਧੇ ਅਤੇ ਮਲਵਈ ਗਿੱਧੇ
ਦੇ ਖੂਬਸੂਰਤ ਪ੍ਰਦਰਸ਼ਨ ਨੇ ਸਮਾਗਮ ਦੀ ਸੋਭਾ ਵਧਾਈ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 14 ਨਵੰਬਰ...






















