ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮਨਪ੍ਰੀਤ ਸਿੰਘ ਸਾਬਕਾ ਮੀਤ ਪ੍ਰਧਾਨ ਅਕਾਲੀ ਦਲ ਬਾਦਲ ਨੇ ਆਪਣੇ ਸਾਥੀਆ ਸਮੇਤ ਸ੍ਰ ਢੀਡਸਾ ਨਾਲ ਚੱਲਣ ਦਾ ਅਹਿਦ ਲਿਆ
ਚੰਡੀਗੜ੍ਹ 15 ਜੁਲਾਈ( ਵਿਸ਼ਵ ਵਾਰਤਾ )-ਜੰਮੂ-ਕਸ਼ਮੀਰ ਤੋ ਬਾਅਦ ਚੰਡੀਗੜ੍ਹ ਚ ਵੀ ਸ੍ ਢੀਂਡਸਾ ਦੀ ਮੁਹਿੰਮ ਨੂੰ ਉਸ ਸਮੇ ਭਾਰੀ ਬਲ ਮਿਲਿਆ ਜਦੋ ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮਨਪ੍ਰੀਤ ਸਿੰਘ ਸਾਬਕਾ ਮੀਤ ਪ੍ਰਧਾਨ ਅਕਾਲੀ ਦਲ ਬਾਦਲ ਨੇ ਆਪਣੇ ਸਾਥੀਆ ਕਰਨੈਲ ਸਿੰਘ ਟਰਾਂਸਪੋਰਟਰ, ਡਾ ਸੁਖਦੇਵ ਸਿੰਘ ਕਾਹਲੋ ,ਹਿੰਮਤ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ ਮਨੀਮਾਜਰਾ, ਹਰਵਿੰਦਰ ਸਿੰਘ ਜੋਲੀ ਅਟਾਵਾ ਆਦਿ ਨੇ ਅੱਜ ਸੈਕਟਰ 40 ਦੇ ਗੁਰਦੂਆਰਾ ਸਾਹਿਬ ਵਿੱਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਸ੍ਰ ਸੁਖਦੇਵ ਸਿੰਘ ਢੀਡਸਾ ਮੈਂਬਰ ਰਾਜ ਸਭਾ ਨਾਲ ਚੱਲਣ ਦਾ ਅਹਿਦ ਲਿਆ ਇਸ ਮੌਕੇ ਸ੍ ਢੀਡਸਾ ਨੇ ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਉਹਨਾ ਦੇ ਸਾਥੀਆ ਦਾ ਗਰਮ ਜੋਸ਼ੀ ਨਾਲ ਸਵਾਗਤ ਕਰਦਿਆ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਧੰਨਵਾਦ ਕਰਦਿਆ ਜੀ ਆਇਆ ਆਖਿਆ ਇਸ ਮੌਕੇ ਸ੍ ਸੁਖਦੇਵ ਸਿੰਘ ਢੀਡਸਾ ਨੇ ਬੋਲਦਿਆ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ ਵਾਰ ਹੋਈ ਬੇਅਦਬੀ ਦੇ ਦੋਸ਼ੀਆ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨ ਲਈ ਇਕ ਜੁਟ ਹੋਈਏ। ਇਸ ਮੌਕੇ ਸ੍ਰ ਸੇਵਾ ਸਿੰਘ ਸੇਖਵਾ ਸਾਬਕਾ ਮੰਤਰੀ ਪੰਜਾਬ ਸਰਕਾਰ, ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ, ਸ੍ਰ ਜਸਵਿੰਦਰ ਸਿੰਘ ਪੀ ਏ ਅਤੇ ਦਵਿੰਦਰ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਅਮਰਿੰਦਰ ਸਿੰਘ ਤੇ ਉਹਨਾ ਦੇ ਸਾਥੀਆ ਵੱਲੋ ਸ੍ ਸੁਖਦੇਵ ਸਿੰਘ ਢੀਡਸਾ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ।
ਲੋਕ ਸਭਾ ਚੋਣਾਂ 2024- ਕਾਂਗਰਸ ਪਾਰਟੀ ਅੱਜ ਜਾਰੀ ਕਰ ਸਕਦੀ ਹੈ ਪੰਜਾਬ ਵਿੱਚ ਉਮੀਦਵਾਰਾਂ ਦੀ ਪਹਿਲੀ ਸੂਚੀ
ਪੜ੍ਹੋ ਕਿਹੜੇ ਆਗੂ ਨੇ ਕਿਸ ਸੀਟ ਤੋਂ ਠੋਕਿਆ ਦਾਅਵਾ ਅਤੇ ਕਿਸਦੀ ਕੱਟੀ ਜਾਣੀ ਹੈ ਟਿਕਟ ਚੰਡੀਗੜ੍ਹ, 13 ਅਪ੍ਰੈਲ(ਵਿਸ਼ਵ...